18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਜਨ ਸੇਵਾ ਸੁਸਾਇਟੀ ਨੇ 120 ਲੋਕਾਂ ਨੂੰ ਕੱਪੜੇ ਅਤੇ ਬੂਟ ਵੰਡੇ

Ad Position 21
No active advertisement
ਅਜੀਤ ਡੈਸਕ 12-05-2026
ਫ਼ਾਜ਼ਿਲਕਾ, 11 ਮਈ (ਦਵਿੰਦਰ ਪਾਲ ਸਿੰਘ)-ਸਮਾਜ ਸੇਵਾ ਦੇ ਕੰਮਾਂ ਵਿਚ ਮੋਹਰੀ ਰਹਿਣ ਵਾਲੀ ਜਨ ਸੇਵਾ ਸੁਸਾਇਟੀ ਵਲੋਂ ਜ਼ਿਲ੍ਹੇ ਵਿਚ ਆਪਣੀ ਮਾਨਵਤਾ ਭਲਾਈ ਮੁਹਿੰਮ ਨੂੰ ਜਾਰੀ ਰੱਖਦਿਆਂ ਜਲਾਲਾਬਾਦ ਰੋਡ ਸਥਿਤ ਮੋਦੀ ਬਿ੍ਕਸ 'ਤੇ 120 ਲੋਕਾਂ ਨੂੰ ਪੁਰਾਣੇ ਕੱਪੜੇ, ਬੂਟ ਅਤੇ ਸਕੂਲ ਬੈਗ ਵੰਡੇ ਗਏ | ਇਸ ਵੰਡ ਦੌਰਾਨ ਵਿਸ਼ੇਸ਼ ਤੌਰ 'ਤੇ 50 ਬੱਚਿਆਂ ਨੂੰ ਵੀ ਜ਼ਰੂਰੀ ਸਾਮਾਨ ਮੁਹੱਈਆ ਕਰਵਾਇਆ ਗਿਆ | ਸੁਸਾਇਟੀ ਦੇ ਪ੍ਰਧਾਨ ਰਮਨ ਸੇਤੀਆ ਅਤੇ ਸਕੱਤਰ ਆਕਾਸ਼ ਡੋਡਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਸਾਇਟੀ ਵਲੋਂ ਹੁਣ ਤੱਕ 42 ਪੜਾਵਾਂ ਵਿਚ ਕੁੱਲ 4420 ਲੋਕਾਂ ਨੂੰ ਪੁਰਾਣਾ ਸਾਮਾਨ ਵੰਡਿਆ ਜਾ ਚੁੱਕਾ ਹੈ | ਉਨ੍ਹਾਂ ਕਿਹਾ ਕਿ ਇਹ ਮੁਹਿੰਮ ਲੋੜਵੰਦ ਪਰਿਵਾਰਾਂ ਲਈ ਵਰਦਾਨ ਸਾਬਤ ਹੋ ਰਹੀ ਹੈ ਅਤੇ ਇਸ ਦਾ ਮੁੱਖ ਮਕਸਦ ਘਰਾਂ ਵਿਚ ਪਏ ਵਾਧੂ ਸਾਮਾਨ ਨੂੰ ਸਹੀ ਹੱਥਾਂ ਤੱਕ ਪਹੁੰਚਾਉਣਾ ਹੈ | ਇਸ ਦੌਰਾਨ ਗੌਰਵ ਕੁਮਾਰ, ਆਰੀਅਨ ਸੋਨੀ, ਗੌਰਵ ਮੈਦਾਨ ਅਤੇ ਭਾਵਨਾ ਮੁੰਜਾਲ ਨੇ ਕੱਪੜੇ ਤੇ ਜੁੱਤੇ ਭੇਟ ਕੀਤੇ | ਮੈਂਬਰ ਰਾਜੀਵ ਕੁੱਕੜ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਦੇ ਘਰ ਵਿਚ ਪੁਰਾਣੇ ਕੱਪੜੇ, ਬੂਟ, ਭਾਂਡੇ, ਸਕੂਲ ਬੈਗ ਜਾਂ ਖਿਡੌਣੇ ਚੰਗੀ ਹਾਲਤ ਵਿਚ ਹੋਣ ਤਾਂ ਉਹ ਸੁਸਾਇਟੀ ਨੂੰ ਦਾਨ ਕਰ ਸਕਦੇ ਹਨ | ਇਸ ਨੇਕ ਕਾਰਜ ਵਿਚ ਸੁਸਾਇਟੀ ਦੇ ਅਹੁਦੇਦਾਰ ਪਵਨ ਬੱਬਰ, ਅਜੈ ਧੀਂਗੜਾ, ਜਯੋਤੀ ਮੱਕੜ ਅਤੇ ਰਿਤੂ ਬੱਬਰ ਨੇ ਵਿਸ਼ੇਸ਼ ਸਹਿਯੋਗ ਦਿੱਤਾ |
Ad Position 22
No active advertisement
ਪਿਛਲੀ ਖ਼ਬਰ 12-05-26 ਅਗਲੀ ਖ਼ਬਰ ਸਿਹਤ ਵਿਭਾਗ ਦੀ ਟੀਮ ਨੇ ਐਨ.ਪੀ.ਐਨ.ਸੀ.ਡੀ. ਪ੍ਰੋਗਰਾਮ ਦੇ ਕੰਮਕਾਜ ਦਾ ਲਿਆ ਜਾਇਜ਼ਾ
Ad Position 24