18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

12-05-26

Ad Position 21
No active advertisement
ਅਜੀਤ ਡੈਸਕ 12-05-2026

 ਦੁਧਾਰੂ ਪਸ਼ੂ ਘੱਟ ਦੁੱਧ ਕਿਵੇਂ ਵੱਧ?

ਅੱਜ ਤੋਂ ਦੋ ਕੁ ਦਹਾਕੇ ਪਹਿਲਾਂ ਪੰਜਾਬ ਦੇ ਕਰੀਬ ਹਰ ਘਰ ਵਿਚ ਮੱਝਾਂ ਗਾਵਾਂ ਹੋਣ ਕਰਕੇ ਦੁੱਧ ਦੀ ਬਹੁਲਤਾ ਸੀ ਅਤੇ ਦੁੱਧ ਨੂੰ ਪੁੱਤ ਬਰਾਬਰ ਮੰਨਿਆ ਜਾਂਦਾ ਸੀ। ਪਰ ਅਜੋਕੇ ਸਮੇਂ ਦੀ ਤ੍ਰਾਸਦੀ ਹੈ ਕਿ ਸਾਡੀ ਨੌਜਵਾਨ ਪੀੜ੍ਹੀ, ਕਿਸਾਨ ਅਤੇ ਬਹੁਤੇ ਪਸ਼ੂ ਪਾਲਕ ਲਵੇਰਿਆਂ ਨੂੰ ਕਿੱਲੇ ਬੰਨ੍ਹਣ ,ਸੇਵਾ ਕਰਨ ਤੋਂ ਇਨਕਾਰੀ ਹੁੰਦੇ ਜਾ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਪਸ਼ੂ ਪਾਲਣੇ ਮਹਿੰਗਾ ਅਤੇ ਔਖਾ ਧੰਦਾ ਮਹਿਸੂਸ ਹੋਣ ਲੱਗਾ ਹੈ। ਅਸੀਂ ਸਭ ਭਲੀਭਾਂਤ ਜਾਣਦੇ ਹਾਂ ਕਿ ਦੁਧਾਰੂ ਪਸ਼ੂਆਂ ਦੀ ਗਿਣਤੀ ਕਾਫ਼ੀ ਘਟੀ ਹੈ ਪਰ ਦੁੱਧ ਦੀ ਪੈਦਾਵਾਰ ਵਿਚ ਵਾਧਾ ਹੋਇਆ ਹੈ। ਜਿੰਨੀ ਵੀ ਦੁੱਧ ਦੀ ਲੋੜ ਹੈ ਮਾਰਕਿਟ ਵਿਚ ਉਪਲੱਬਧ ਹੈ। ਪਿਛਲੇ, ਸਾਲ ਗਰਮੀਆਂ ਦੇ ਸੀਜ਼ਨ ਦੌਰਾਨ ਦੁੱਧ ਦੀ ਕਿੱਲਤ ਨੂੰ ਭਾਂਪਦਿਆਂ ਪ੍ਰਸ਼ਾਸਨ ਨੇ ਹਲਵਾਈਆਂ ਅਤੇ ਹੋਰ ਸੰਬੰਧਿਤ ਕਾਰੋਬਾਰੀਆਂ 'ਤੇ ਖੋਆ, ਬਰਫ਼ੀ, ਪਨੀਰ ਆਦਿ ਬਣਾਉਣ ਦੀ ਪਾਬੰਦੀ ਲਾਈ ਸੀ, ਪਰ ਹੁਣ ਦੁੱਧ ਦੀ ਬਹੁਤਾਤ ਹੋਣ ਕਰਕੇ ਪਾਬੰਦੀ ਦੀ ਲੋੜ ਨਹੀਂ ਸਮਝੀ ਜਾਂਦੀ।
ਸਵਾਲ ਉੱਠਣਾ ਸੁਭਾਵਿਕ ਹੀ ਹੈ ਕਿ ਪਸ਼ੂ ਘਟਣ ਦੇ ਬਾਵਜੂਦ ਇੰਨਾਂ ਦੁੱਧ ਕਿੱਥੋਂ ਆ ਰਿਹਾ ਹੈ? ਨਕਲੀ ਦੁੱਧ ਦੇ ਕਾਰੋਬਾਰੀ ਮੋਟੀ ਕਮਾਈ ਕਰਕੇ ਸਰਕਾਰ ਅਤੇ ਆਮ ਲੋਕਾਂ ਦਾ ਮੂੰਹ ਚਿੜਾ ਰਹੇ ਹਨ। ਸਮੇਂ ਦੀ ਮੰਗ ਹੈ ਕਿ ਵਿਕਸਿਤ ਦੇਸ਼ਾਂ ਵਾਂਗ ਸਰਕਾਰ ਸ਼ੁੱਧ ਦੁੱਧ ਮਿਲਣਾ ਯਕੀਨੀ ਬਣਾਏ।

-ਯਸ਼ਪਾਲ ਗੁਲਾਟੀ
ਮਸੀਤਾਂ ਰੋਡ ਕੋਟ ਈਸਾ ਖਾਂ (ਮੋਗਾ)

ਸਿਗਰਟ ਨੋਸ਼ੀ ਕਿਉਂ?

ਅਸੀਂ ਅਕਸਰ ਦੇਖਦੇ ਹਾਂ ਕਿ ਜਨਤਕ ਥਾਵਾਂ 'ਤੇ 'ਸਿਗਰਟ ਪੀਣਾ ਸਿਹਤ ਲਈ ਹਾਨੀਕਾਰਕ ਹੈ' ਦੇ ਬੋਰਡ ਲੱਗੇ ਹੁੰਦੇ ਹਨ, ਪਰ ਬਹੁਤ ਸਾਰੇ ਲੋਕ ਇਸ ਗੱਲ ਨੂੰ ਨਜ਼ਰਅੰਦਾਜ਼ ਕਰਦੇ ਹਨ। ਲੋਕ ਖੁੱਲ੍ਹੇ ਆਮ ਬੱਸ ਅੱਡਿਆਂ, ਬਾਜ਼ਾਰਾਂ ਅਤੇ ਹੋਰ ਜਨਤਕ ਥਾਵਾਂ 'ਤੇ ਸਿਗਰਟ ਪੀਂਦੇ ਹਨ। ਇਸ ਨਾਲ ਉਹ ਆਪਣੀ ਸਿਹਤ ਨੂੰ ਤਾਂ ਨੁਕਸਾਨ ਪਹੁੰਚਾਉਂਦੇ ਹੀ ਹਨ, ਨਾਲ ਹੀ ਆਪਣੇ ਆਲੇ-ਦੁਆਲੇ ਖੜ੍ਹੇ ਲੋਕਾਂ ਦੀ ਸਿਹਤ 'ਤੇ ਵੀ ਬੁਰਾ ਅਸਰ ਪੈਂਦਾ ਹੈ। ਧੂੰਏਂ ਕਾਰਨ ਬੱਚਿਆਂ, ਬਜ਼ੁਰਗਾਂ ਅਤੇ ਬਿਮਾਰ ਲੋਕਾਂ ਨੂੰ ਸਾਹ ਲੈਣ ਵਿਚ ਦਿੱਕਤ ਹੁੰਦੀ ਹੈ। ਇਹ ਇੱਕ ਗੰਭੀਰ ਸਮੱਸਿਆ ਹੈ ਜਿਸਨੂੰ ਅਣਦੇਖਾ ਨਹੀਂ ਕੀਤਾ ਜਾ ਸਕਦਾ। ਸਰਕਾਰ ਵਲੋਂ ਬਣਾਏ ਕਾਨੂੰਨ ਹੋਣ ਦੇ ਬਾਵਜੂਦ, ਉਨ੍ਹਾਂ ਦੀ ਪਾਲਣਾ ਠੀਕ ਤਰੀਕੇ ਨਾਲ ਨਹੀਂ ਹੋ ਰਹੀ।
ਇਸ ਲਈ ਲੋੜ ਹੈ ਕਿ ਜਨਤਾ ਨੂੰ ਇਸ ਬਾਰੇ ਜਾਗਰੂਕ ਕੀਤਾ ਜਾਵੇ ਅਤੇ ਨਿਯਮ ਤੋੜਨ ਵਾਲਿਆਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ।

ਮਨਪ੍ਰੀਤ
ਜਲੰਧਰ।

ਧਰਤੀ ਦੀ ਸੰਭਾਲ ਸਾਡਾ ਫਰਜ਼

22 ਅਪ੍ਰੈਲ ਦੇ 'ਅਜੀਤ' ਅਖ਼ਬਾਰ ਵਿਚ ਛਪੇ'ਪ੍ਰੋ ਪਰਮਜੀਤ ਸਿੰਘ ਨਿੱਕੇ ਘੁੰਮਣ'ਦੇ ਲੇਖ'ਧਰਤੀ ਤੇ ਬਚਾਅ ਵਿਚ ਹੀ ਅਗਲੀਆਂ ਪੀੜ੍ਹੀਆਂ ਦਾ ਭਵਿੱਖ'ਵਿਚ ਦਰਸਾਇਆ ਗਿਆ ਹੈ ਕਿ ਧਰਤੀ ਦੀ ਸੰਭਾਲ ਕਰਨਾ ਸਾਡਾ ਸਾਰਿਆਂ ਦਾ ਬਹੁਤ ਜ਼ਰੂਰੀ ਕਰਤੱਵ ਹੈ। ਧਰਤੀ ਸਾਡੇ ਸੌਰ ਮੰਡਲ ਦਾ ਤੀਜਾ ਗ੍ਰਹਿ ਹੈ। ਜਿੱਥੇ ਅਰਬਾਂ-ਖਰਬਾਂ ਜੀਵ-ਜੰਤੂ, ਪਸ਼ੂ-ਪੰਛੀ ਅਤੇ ਦਰੱਖ਼ਤਾਂ ਦੀ ਭਰਮਾਰ ਹੈ।
ਧਰਤੀਅੰਦਰੂਨੀ ਗ੍ਰਹਿਆਂ 'ਚੋਂ ਵੱਡਾ ਗ੍ਰਹਿ ਹੈ ਅਤੇ ਸਿਰਫ ਇਸ ਦੇ ਹੀ ਅੰਦਰ ਭੂ-ਵਿਗਿਆਨਕ ਸਰਗਰਮੀ ਚੱਲ ਰਹੀ ਹੈ। ਧਰਤੀ ਦਾ ਵਾਯੂਮੰਡਲ ਬਾਕੀ ਗ੍ਰਹਿਆਂ ਤੋਂ ਵੱਖਰਾ ਹੈ ਕੇਵਲ ਧਰਤੀ ਹੀ ਬ੍ਰਹਿਮੰਡ ਵਿਚ ਇੱਕੋ ਇੱਕ ਅਜਿਹਾ ਗ੍ਰਹਿ ਹੈ, ਜਿਥੇ ਜੀਵਨ ਸੰਭਵ ਹੈ। ਧਰਤੀ ਮਨੁੱਖ ਸਹਿਤ ਲੱਖਾਂ ਪ੍ਰਜਾਤੀਆਂ ਦਾ ਘਰ ਹੈ। ਜੇਕਰ ਕਿਤੇ ਜੀਵਨ ਸੰਭਵ ਹੈ, ਤਾਂ ਇਹ ਧਰਤੀ ਹੀ ਹੈ।
ਇਸਦੇ ਬਹੁਤ ਸਾਰੇ ਕਾਰਨ ਇਹ ਸਨ ਕਿ ਇੱਥੇ ਪਾਣੀ ਸੀ, ਅਤੇ ਇਹ ਗੁਰੂਤਾਕਰਸ਼ਣ ਦੇ ਮਾਮਲੇ ਵਿਚ ਗ੍ਰਹਿ ਦਾ ਸਭ ਤੋਂ ਵਧੀਆ ਅਤੇ ਸਹੀ ਮੱਧ ਸੀ। ਤੀਸਰਾ, ਸੂਰਜ ਤੋਂ ਦੂਰੀ ਜ਼ਿਆਦਾ ਹੋਣ ਕਾਰਨ ਇੱਥੋਂ ਦਾ ਤਾਪਮਾਨ ਸਹਿਣਯੋਗ ਹੈ ਅਤੇ ਇਹ ਜੀਵਨ ਜਿਉਣ ਦੇ ਯੋਗ ਹੈ ਅਤੇ ਇਨ੍ਹਾਂ ਕਾਰਨਾਂ ਕਰਕੇ ਧਰਤੀ ਵਿਚ ਜੀਵਨ ਵਧਿਆ। ਪ੍ਰੰਤੂ ਮਨੁੱਖ ਦੁਆਰਾ ਧਰਤੀ ਉੱਪਰ ਗੰਦ ਫੈਲਾਇਆ ਜਾ ਰਿਹਾ ਹੈ, ਧਰਤੀ ਉੱਪਰ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਹੈ, ਵੱਡੇ ਕਾਰਖਾਨਿਆਂ ਵਿਚੋਂ ਨਿਕਲਦਾ ਪ੍ਰਦੂਸ਼ਿਤ ਧੂੰਆਂ ਅਤੇ ਗੰਦਾ ਪਾਣੀ ਧਰਤੀ ਨੂੰ ਜ਼ਹਿਰੀਲਾ ਕਰ ਰਹੇ ਹਨ, ਮਨੁੱਖ ਦੁਆਰਾ ਬਹੁਤ ਸਾਰੇ ਦਰੱਖ਼ਤਾਂ ਅਤੇ ਜੰਗਲਾਂ ਦੀ ਕਟਾਈ ਕੀਤੀ ਜਾ ਰਹੀ ਹੈ, ਜਿਸ ਕਾਰਨ ਹਵਾ ਪ੍ਰਦੂਸ਼ਿਤ ਹੋ ਰਹੀ ਹੈ।
ਜਿਸ ਕਾਰਨ ਮਨੁੱਖ ਨੂੰ ਸਾਹ ਲੈਣ ਵਿਚ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਸੋ ਸਾਨੂੰ ਸਾਰਿਆਂ ਨੂੰ ਧਰਤੀ ਨੂੰ ਸੰਭਾਲ ਕੇ ਰੱਖਣ ਦਾ ਉਪਰਾਲਾ ਕਰਨਾ ਚਾਹੀਦਾ ਹੈ। ਹਰ ਸਾਲ 22 ਅਪ੍ਰੈਲ ਨੂੰ 'ਧਰਤੀ ਦਿਵਸ' ਮਨਾਇਆ ਜਾਂਦਾ ਹੈ।

-ਸਤਵੀਰ ਕੌਰ ਬੱਲੂਆਣਾ
ਬਠਿੰਡਾ।

Ad Position 22
No active advertisement
ਪਿਛਲੀ ਖ਼ਬਰ ਡਾ. ਸੀਮਾਂਤ ਵਲੋਂ ਮਾਣਯੋਗ ਹਾਈ ਕੋਰਟ ਵਿਚ ਦਾਇਰ ਕੀਤੀ ਰਿੱਟ ਪਟੀਸ਼ਨ 'ਤੇ ਸਰਕਾਰ ਨੂੰ ਪੁਰਾਣੀ ਵਾਰਡਬੰਦੀ 'ਤੇ ਚੋਣਾਂ... ਅਗਲੀ ਖ਼ਬਰ ਜਨ ਸੇਵਾ ਸੁਸਾਇਟੀ ਨੇ 120 ਲੋਕਾਂ ਨੂੰ ਕੱਪੜੇ ਅਤੇ ਬੂਟ ਵੰਡੇ
Ad Position 24