17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਫ਼ਾਜ਼ਿਲਕਾ ਵਿਖੇ ਪਲੇਸਮੈਂਟ ਕੈਂਪ ਅੱਜ

Ad Position 21
No active advertisement
ਅਜੀਤ ਡੈਸਕ 15-05-2026
ਫ਼ਾਜ਼ਿਲਕਾ, 14 ਮਈ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਰੋਜ਼ਗਾਰ ਅਫ਼ਸਰ ਗੁਰਤੇਜ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆਂ ਕਿ ਅੱਜ 15 ਮਈ ਦਿਨ ਸ਼ੁੱਕਰਵਾਰ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਫ਼ਾਜ਼ਿਲਕਾ ਵਿਖੇ ਇਕ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ | ਉਨ੍ਹਾਂ ਨੇ ਹੋਰ ਜਾਣਕਾਰੀ ਰਾਹੀ ਦੱਸਿਆ ਕਿ ਇਸ ਕੈਂਪ ਵਿਚ ਫਲਿੱਪ ਕਾਰਟ, ਮਿੰਤਰਾ ਅਤੇ ਮੀਸ਼ੋ ਅਤੇ ਇੰਡੀਅਨ ਪਰਸੋਨਲ ਸਰਵਿਸਸ ਵਲੋਂ ਇੰਟਰਵਿਊ ਲਿਆ ਜਾਣਾ ਹੈ | ਫਲਿੱਪ ਕਾਰਟ, ਮਿੰਤਰਾ ਅਤੇ ਮੀਸ਼ੋ ਲਈ ਡਿਲਿਵਰੀ ਏਜੰਟ ਦੀਆਂ 20 ਅਸਾਮੀਆਂ ਲਈ ਇੰਟਰਵਿਊ ਲਿਆ ਜਾਣਾ ਹੈ | ਜਿਸ ਲਈ ਘੱਟੋ-ਘੱਟ 10ਵੀਂ ਪਾਸ ਅਤੇ ਉਮਰ 18 ਤੋਂ 40 ਸਾਲ ਤੱਕ ਦੀ ਹੋਣੀ ਲਾਜ਼ਮੀ ਹੈ | ਇੰਡੀਅਨ ਪਰਸੋਨਲ ਸਰਵਿਸਿਜ਼ ਵਲੋਂ 100 ਵੱਖ ਵੱਖ ਅਸਾਮੀਆਂ ਲਈ ਇੰਟਰਵਿਊ ਲਿਆ ਜਾਣਾ ਹੈ, ਜਿਸ ਲਈ ਯੋਗਤਾ 8ਵੀਂ, 10ਵੀਂ, 12ਵੀਂ ਅਤੇ ਆਈ.ਟੀ.ਆਈ.ਪਾਸ ਅਤੇ ਉਮਰ 18 ਤੋਂ 35 ਸਾਲ ਤੱਕ ਦੀ ਹੋਣੀ ਲਾਜ਼ਮੀ ਹੈ | ਪਲੇਸਮੈਂਟ ਅਫ਼ਸਰ ਰਾਜ ਸਿੰਘ ਨੇ ਦੱਸਿਆ ਕਿ ਪਲੇਸਮੈਂਟ ਕੈਂਪ ਅੱਜ ਸ਼ੁੱਕਰਵਾਰ ਸਵੇਰੇ 10 ਵਜੇ ਤੋਂ ਡੀ.ਸੀ ਦਫ਼ਤਰ, ਏ ਬਲਾਕ, ਚੌਥੀ ਮੰਜ਼ਿਲ ਜ਼ਿਲ੍ਹਾ ਰੁਜ਼ਗਾਰ 'ਤੇ ਕਾਰੋਬਾਰ ਬਿਊਰੋ ਫ਼ਾਜ਼ਿਲਕਾ ਦਫ਼ਤਰ ਵਿਖੇ ਲਗਾਇਆ ਜਾ ਰਿਹਾ ਹੈ | ਉਨ੍ਹਾਂ ਨੌਜਵਾਨਾ ਨੂੰ ਅਪੀਲ ਕਰਦਿਆਂ ਕਿਹਾ ਕਿ ਪਲੇਸਮੈਂਟ ਕੈਂਪ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ ਅਤੇ ਰੁਜ਼ਗਾਰ ਪ੍ਰਾਪਤ ਕੀਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਯੂਥ ਹੈਲਪਰਜ਼ ਸੰਸਥਾ ਵਲੋਂ ਵਿਦਿਆਰਥਣਾਂ ਲਈ ਮੁਫ਼ਤ ਆਟੋ ਸੇਵਾ ਜਾਰੀ ਅਗਲੀ ਖ਼ਬਰ ਪੰਚਾਇਤੀ ਚੋਣਾਂ ਨੂੰ ਲੈ ਕੇ ਕਾਂਗਰਸੀ ਆਗੂਆਂ ਵਲੋਂ ਵਰਕਰਾਂ ਨਾਲ ਮੁੱਦਕੀ ਵਿਖੇ ਭਰਵੀਂ ਮੀਟਿੰਗ
Ad Position 24