17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਸਾਈਾ ਧਾਮ ਮੰਦਰ ਜਲਾਲਾਬਾਦ ਦੀ ਨਵੀਂ ਪ੍ਰਬੰਧਕੀ ਕਮੇਟੀ ਚੁਣੀ

Ad Position 21
No active advertisement
ਅਜੀਤ ਡੈਸਕ 15-05-2026
ਜਲਾਲਾਬਾਦ, 14 ਮਈ (ਜਤਿੰਦਰ ਪਾਲ ਸਿੰਘ)-ਸਥਾਨਕ ਸਾਈਾ ਧਾਮ ਮੰਦਰ ਵਿਖੇ ਹੋਈ ਇਕ ਵਿਸ਼ੇਸ਼ ਮੀਟਿੰਗ ਦੌਰਾਨ ਮੰਦਰ ਪ੍ਰਬੰਧਕ ਕਮੇਟੀ ਦੀ ਨਵੀਂ ਕਾਰਜਕਾਰਨੀ ਦੀ ਸਰਬਸੰਮਤੀ ਦੇ ਨਾਲ ਹੋਣ ਹੋਈ¢ ਇਸ ਬਾਬਤ ਹੋਈ ਮੀਟਿੰਗ ਵਿਚ ਸੇਵਾਦਾਰਾਂ ਅਤੇ ਸੰਗਤ ਦੀ ਸਰਬਸੰਮਤੀ ਨਾਲ ਸੁਮਿਤ ਬਜਾਜ (ਸੋਲੀ) ਨੂੰ ਮੰਦਰ ਕਮੇਟੀ ਦਾ ਨਵਾਂ ਪ੍ਰਧਾਨ ਚੁਣਿਆ ਗਿਆ¢ ਇਸ ਦੇ ਲਾਲ ਹੀ ਕਿੰਟੂ ਡੂਮਰਾ ਨੂੰ ਸਕੱਤਰ, ਰਾਜੇਸ਼ ਮਿੱਢਾ ਨੂੰ ਸੀਨੀਅਰ ਮੀਤ ਪ੍ਰਧਾਨ, ਧੀਰਜ ਅਨੇਜਾ ਨੂੰ ਮੀਤ ਪ੍ਰਧਾਨ, ਸੁਮਿਤ ਕੁਮਾਰ ਨੂੰ ਖ਼ਜ਼ਾਨਚੀ ਅਤੇ ਰਾਕੇਸ਼ ਮਿੱਢਾ ਨੂੰ ਸਰਪ੍ਰਸਤ ਵਜੋਂ ਚੁਣਿਆ ਗਿਆ ਹੈ¢ ਨਵੇਂ ਨਿਯੁਕਤ ਅਹੁਦੇਦਾਰਾਂ ਦਾ ਸੰਗਤ ਵਲੋਂ ਫੁੱਲਾਂ ਦੇ ਹਾਰ ਪਾ ਕੇ ਸਨਮਾਨ ਕੀਤਾ ਗਿਆ¢ ਇਸ ਮੌਕੇ ਪ੍ਰਧਾਨ ਸੁਮਿਤ ਬਜਾਜ ਨੇ ਕਿਹਾ ਕਿ Tਸਭ ਕਾ ਮਾਲਿਕ ਏਕ' ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਉਣਾ ਅਤੇ ਮਨੁੱਖਤਾ ਦੀ ਸੇਵਾ ਕਰਨਾ ਉਨ੍ਹਾਂ ਦੀ ਪਹਿਲ ਹੋਵੇਗੀ¢ ਉਨ੍ਹਾਂ ਦੱਸਿਆ ਕਿ ਮੰਦਰ ਵਿਚ ਸ਼ਰਧਾਲੂਆਂ ਲਈ ਸਹੂਲਤਾਂ ਦਾ ਵਿਸਥਾਰ ਕੀਤਾ ਜਾਵੇਗਾ ਅਤੇ ਨੌਜਵਾਨਾਂ ਨੂੰ ਸਮਾਜਿਕ ਕਾਰਜਾਂ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ¢ ਇਸ ਦੌਰਾਨ ਪੂਰੀ ਟੀਮ ਨੇ ਮੰਦਰ ਦੇ ਵਿਕਾਸ ਅਤੇ ਭੰਡਾਰਿਆਂ ਤੇ ਸੇਵਾ ਕਾਰਜਾਂ ਨੂੰ ਹੋਰ ਵਿਆਪਕ ਬਣਾਉਣ ਦੀ ਗੱਲ ਕਹੀ¢ਨਵੀਂ ਟੀਮ ਨੇ ਮੰਦਰ ਦੀਆਂ ਧਾਰਮਿਕ ਗਤੀਵਿਧੀਆਂ ਦੇ ਨਾਲ-ਨਾਲ ਸਮਾਜ ਸੇਵੀ ਕਾਰਜਾਂ ਨੂੰ ਨਵੀਆਂ ਬੁਲੰਦੀਆਂ 'ਤੇ ਲੈ ਕੇ ਜਾਣ ਦਾ ਸੰਕਲਪ ਲਿਆ¢
Ad Position 22
No active advertisement
ਪਿਛਲੀ ਖ਼ਬਰ ਲੁਟੇਰਿਆਂ ਵਲੋਂ ਵਿਅਕਤੀ ਦਾ ਕਤਲ ਪਰਿਵਾਰ ਨੇ ਪੋਸਟਮਾਰਟਮ ਕਰਵਾਉਣ ਤੋਂ ਕੀਤਾ ਇਨਕਾਰ, ਲਾਇਆ ਜਾਮ ਅਗਲੀ ਖ਼ਬਰ ਮੈਡਮ ਖ਼ੁਸ਼ਬੂ ਸਵਨਾ ਨੇ ਪਿੰਡ ਛੋਟੀ ਓਡੀਆਂ ਵਿਖੇ 4-ਰੋਜ਼ਾ ਖੇਡ ਟੂਰਨਾਮੈਂਟ ਦੀ ਕਰਵਾਈ ਸ਼ੁਰੂਆਤ
Ad Position 24