ਫ਼ਾਜ਼ਿਲਕਾ, 14 ਮਈ (ਦਵਿੰਦਰ ਪਾਲ ਸਿੰਘ)- ਥਾਣਾ ਖੂਈਆਂ ਸਰਵਰ ਪੁਲਿਸ ਨੇ ਪਾਣੀ ਦੀ ਵਾਰੀ ਖ਼ਰਾਬ ਕਰਨ ਅਤੇ ਕੁੱਟਮਾਰ ਕਰਨ ਵਾਲੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਸਬ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਸ਼ਮੀਰੀ ਲਾਲ ਪੁੱਤਰ ਜੰਮੂ ਰਾਮ ਵਾਸੀ ਦੀਵਾਨ ਖੇੜਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਦੋਂ ਉਹ ਆਪਣੇ ਖੇਤ ਵਿਚ ਪਾਣੀ ਦੀ ਵਾਰੀ ਲਾਉਣ ਗਿਆ ਸੀ ਤਾਂ ਉੱਥੇ ਸ਼ਾਂਤੀ ਦੇਵੀ ਪਤਨੀ ਅਮੀਰ ਚੰਦ ਅਤੇ ਅਰੁਣ ਪੁੱਤਰ ਅਮੀਰ ਚੰਦ ਵਾਸੀ ਸੇਤੀਆ ਕਾਲੋਨੀ ਗੰਗਾਨਗਰ ਨੇ ਆ ਕੇ ਉਸ ਦੀ ਮਾਰਕੁੱਟ ਕੀਤੀ ਅਤੇ ਪਾਣੀ ਦੀ ਵਾਰੀ ਖ਼ਰਾਬ ਕਰ ਦਿੱਤੀ | ਜਿਸ ਤੋਂ ਬਾਅਦ ਪੁਲਿਸ ਨੇ ਉਕਤ ਦੋਵੇਂ ਜਣਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |