14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਪਿੰਡ ਚੱਕ ਬਜ਼ੀਦਾ ਦੇ ਖੇਤਾਂ 'ਚੋਂ ਡਰੋਨ ਬਰਾਮਦ

Ad Position 21
No active advertisement
ਅਜੀਤ ਡੈਸਕ 15-05-2026
ਜਲਾਲਾਬਾਦ, 14 ਮਈ (ਕਰਨ ਚੁਚਰਾ)-ਥਾਣਾ ਸਦਰ ਜਲਾਲਾਬਾਦ ਪੁਲਿਸ ਨੇ ਬੀ.ਐੱਸ.ਐਫ ਦੀ ਇਤਲਾਹ 'ਤੇ ਖੇਤਾਂ 'ਚੋਂ ਡਰੋਨ ਬਰਾਮਦ ਕੀਤਾ ਹੈ | ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਗੁਰਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬੀ.ਐਸ.ਐਫ ਚੱਕ ਟਾਹਲੀ ਵਾਲਾ ਤੋਂ ਇਕ ਟੈਲੀਫ਼ੋਨ ਆਇਆ ਕਿ ਪਿੰਡ ਚੱਕ ਬਜ਼ੀਦਾ ਦੇ ਖੇਤਾਂ ਵਿਚ ਡਰੋਨ ਮਿਲਿਆ ਹੈ | ਜਿਸ 'ਤੇ ਸਹਾਇਕ ਥਾਣੇਦਾਰ ਗੁਰਨਾਮ ਸਿੰਘ ਸਮੇਤ ਸਾਥੀ ਮੌਕੇ 'ਤੇ ਪੁੱਜੇ, ਜਿੱਥੇ ਕਣਕ ਦੇ ਨਾੜ ਵਿਚ ਇਕ ਡਰੋਨ ਮਿਲਿਆ | ਪੁਲਿਸ ਨੇ ਮੌਕੇ ਤੋਂ ਸੁਰਮਈ ਰੰਗ ਦਾ ਇਕ ਡਰੋਨ ਡੀ.ਜੇ.ਆਈ ਏਅਰ 3 ਸਮੇਤ ਬੈਟਰੀ ਬਰਾਮਦ ਕੀਤੀ ਹੈ | ਬੀ.ਐਸ.ਐਫ ਦੇ ਅਸਿਸਟੈਂਟ ਕਮਾਡੈਂਟ ਸ੍ਰੀ ਪੀ. ਰੰਗ ਹੋਗ, ਈਕੋ ਕਮਾਂਡਰ 65 ਬਟਾਲੀਅਨ ਬੀ.ਐਸ.ਐਫ ਦਾ ਪੱਤਰ ਮਿਲਣ 'ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਸਿਮੀਗੋ ਸਕੂਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਖੁਸ਼ਦੀਪ ਕੌਰ ਜ਼ਿਲ੍ਹਾ ਫ਼ਾਜ਼ਿਲਕਾ 'ਚ ਰਹੀ 10ਵੇਂ ਸਥਾਨ 'ਤੇ
Ad Position 24