13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਫ਼ਾਜ਼ਿਲਕਾ ਵਾਰ ਮੈਮੋਰੀਅਲ ਵੈੱਲਫੇਅਰ ਸੁਸਾਇਟੀ ਅਤੇ ਸ਼ਿਵ ਸੈਨਾ (ਸ਼ਿੰਦੇ ਗਰੁੱਪ) ਵਲੋਂ ਲਾਵਾਰਿਸ ਲਾਸ਼ ਦਾ ਸੰਸਕਾਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਫ਼ਾਜ਼ਿਲਕਾ, 15 ਮਈ (ਦਵਿੰਦਰ ਪਾਲ ਸਿੰਘ)-ਮਾਨਵਤਾ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਵੱਡੀ ਮਿਸਾਲ ਪੇਸ਼ ਕਰਦਿਆਂ 'ਦਾ ਫ਼ਾਜ਼ਿਲਕਾ ਵਾਰ ਮੈਮੋਰੀਅਲ ਵੈੱਲਫੇਅਰ ਸੁਸਾਇਟੀ' ਅਤੇ 'ਸ਼ਿਵ ਸੈਨਾ ਬਾਲ ਠਾਕਰੇ (ਸ਼ਿੰਦੇ ਗਰੁੱਪ)' ਵਲੋਂ ਇਕ ਲਾਵਾਰਸ ਮਿ੍ਤਕ ਦੇਹ ਦਾ ਪੂਰੇ ਸਨਮਾਨ ਅਤੇ ਧਾਰਮਿਕ ਰੀਤੀ-ਰਿਵਾਜਾਂ ਨਾਲ ਅੰਤਿਮ ਸਸਕਾਰ ਕਰਵਾਇਆ ਗਿਆ | ਜਾਣਕਾਰੀ ਅਨੁਸਾਰ ਇਹ ਲਾਵਾਰਸ ਲਾਸ਼ ਬੀਤੇ ਐਤਵਾਰ ਫ਼ਾਜ਼ਿਲਕਾ ਦੇ ਬੱਸ ਸਟੈਂਡ ਤੋਂ ਮਿਲੀ ਸੀ, ਜਿਸ ਨੂੰ ਪਛਾਣ ਲਈ 72 ਘੰਟਿਆਂ ਤੱਕ ਮੋਰਚਰੀ ਵਿਚ ਰੱਖਿਆ ਗਿਆ ਸੀ | ਕਿਸੇ ਵੀ ਵਾਰਿਸ ਦੇ ਸਾਹਮਣੇ ਨਾ ਆਉਣ 'ਤੇ ਪੁਲਿਸ ਪ੍ਰਸ਼ਾਸਨ ਵਲੋਂ ਜ਼ਰੂਰੀ ਕਾਨੂੰਨੀ ਪ੍ਰਕਿਰਿਆ ਅਤੇ ਪੋਸਟਮਾਰਟਮ ਮੁਕੰਮਲ ਕਰਨ ਤੋਂ ਬਾਅਦ ਲਾਸ਼ ਨੂੰ ਸੰਸਥਾ ਦੇ ਹਵਾਲੇ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਸੰਸਥਾ ਦੇ ਮੈਂਬਰਾਂ ਨੇ ਮਿ੍ਤਕ ਦਾ ਸਸਕਾਰ ਕੀਤਾ | ਸੁਸਾਇਟੀ ਦੇ ਪ੍ਰਧਾਨ ਉਮੇਸ਼ ਕੁਮਾਰ ਨੇ ਦੱਸਿਆ ਕਿ ਸੰਸਥਾ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਲਾਵਾਰਸ ਲਾਸ਼ਾਂ ਦਾ ਸਸਕਾਰ ਕਰਵਾ ਰਹੀ ਹੈ | ਉਨ੍ਹਾਂ ਕਿਹਾ ਕਿ ਲਾਵਾਰਸ ਅਤੇ ਬੇਸਹਾਰਾ ਲੋਕਾਂ ਨੂੰ ਪੂਰੇ ਸਨਮਾਨ ਨਾਲ ਅੰਤਿਮ ਵਿਦਾਇਗੀ ਦੇਣਾ ਹੀ ਮਾਨਵਤਾ ਦੀ ਸਭ ਤੋਂ ਵੱਡੀ ਸੇਵਾ ਹੈ | ਇਸ ਮੌਕੇ ਡੇਰਾ ਬਾਬਾ ਬਲਵੰਤ ਗਿਰੀ ਦੇ ਗੱਦੀਨਸ਼ੀਨ ਸੁਰਿੰਦਰ ਗਿਰੀ ਮਹਾਰਾਜ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਉਨ੍ਹਾਂ ਦੇ ਨਾਲ ਮਨੋਜ ਗਿਰਧਰ, ਜਸਵੰਤ ਪਰਜਾਪਤ, ਸੋਨੂੰ ਕਟਾਰੀਆ, ਸ਼ੇਰੂ ਕਟਾਰੀਆ, ਗੌਤਮ ਵਰਮਾ, ਵਿਸ਼ਾਲ ਵਰਮਾ ਅਤੇ ਅੰਕੁਰ ਗੁੰਬਰ ਨੇ ਵੀ ਸੇਵਾ ਕਾਰਜ ਵਿਚ ਹਿੱਸਾ ਲਿਆ | ਸ਼ਹਿਰ ਦੀਆਂ ਸਮਾਜਿਕ ਸੰਸਥਾਵਾਂ ਵਲੋਂ ਇਸ ਨੇਕ ਕਾਰਜ ਦੀ ਸ਼ਲਾਘਾ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਿੰਡ ਮੋਹਰ ਸਿੰਘ ਵਾਲਾ ਤੋਂ ਸ਼ਰਧਾਲੂਆਂ ਦੀ ਬੱਸ ਨੂੰ ਵਿਧਾਇਕ ਗੋਲਡੀ ਕੰਬੋਜ ਨ... ਅਗਲੀ ਖ਼ਬਰ ਆਤਮ ਵੱਲਭ ਸਕੂਲ ਦੇ ਬੱਚਿਆਂ ਨੇ ਸਕੂਲ ਗਾਰਡਨ 'ਚ ਕੁਦਰਤ ਸੰਗ ਬਿਤਾਇਆ ਸਮਾਂ <br/>
Ad Position 24