13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਇੰਪੀਰੀਅਲ ਇੰਟਰਨੈਸ਼ਨਲ ਸਕੂਲ ਵਿਖੇ ਵਿਦਿਆਰਥੀਆਂ ਲਈ ਕੈਰੀਅਰ ਮਾਰਗ ਦਰਸ਼ਨ ਸੈਸ਼ਨ ਦਾ ਆਯੋਜਨ <br/>

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਅਬੋਹਰ, 15 ਮਈ (ਵਿਵੇਕ ਹੂੜੀਆ)-ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸੀਲੈਂਸ ਖੁਈਆਂ ਸਰਵਰ ਵਿਖੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਨੂੰ ਮੁੱਖ ਰੱਖਦਿਆਂ 'ਐਮ.ਯੂ.ਐਨ.(ਮਾਡਲ ਯੂਨਾਈਟਿਡ ਨੇਸ਼ਨਜ਼) ਰਾਹੀਂ ਗਲੋਬਲ ਕੈਰੀਅਰ' ਵਿਸ਼ੇ 'ਤੇ ਇਕ ਵਿਸ਼ੇਸ਼ ਪ੍ਰੇਰਨਾਦਾਇਕ ਸੈਸ਼ਨ ਕਰਵਾਇਆ ਗਿਆ | ਇਸ ਸੈਸ਼ਨ ਵਿਚ 'ਆਕਸਫੋਰਡ ਕਾਰੀਡੋਰ ਇੰਡੀਆ' ਦੇ ਖੇਤਰੀ ਨਿਰਦੇਸ਼ਕ ਸਿਧਾਰਥ ਗੁਪਤਾ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ | ਸੈਸ਼ਨ ਦੌਰਾਨ ਸ੍ਰੀ ਗੁਪਤਾ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਐਮ.ਯੂ.ਐਨ.ਰਾਹੀਂ ਕਿਵੇਂ ਅੰਤਰਰਾਸ਼ਟਰੀ ਪੱਧਰ 'ਤੇ ਅਗਵਾਈ ਕਰਨ ਦੀ ਸਮਰੱਥਾ, ਕੂਟਨੀਤੀ, ਪ੍ਰਭਾਵਸ਼ਾਲੀ ਸੰਚਾਰ ਕਲਾ ਅਤੇ ਵਿਸ਼ਵ ਵਿਆਪੀ ਸੋਚ ਵਿਕਸਿਤ ਕੀਤੀ ਜਾ ਸਕਦੀ ਹੈ | ਉਨ੍ਹਾਂ ਨੇ ਵਿਸ਼ਵ ਪੱਧਰੀ ਕੈਰੀਅਰ ਦੇ ਮੌਕਿਆਂ ਅਤੇ ਆਤਮ-ਵਿਸ਼ਵਾਸ ਵਧਾਉਣ ਦੇ ਨੁਕਤੇ ਵੀ ਸਾਂਝੇ ਕੀਤੇ | ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਇਸ ਵਿਚ ਹਿੱਸਾ ਲਿਆ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਸ਼ਖ਼ਸੀਅਤ ਉਸਾਰੀ ਦੇ ਪਹਿਲੂਆਂ ਨੂੰ ਸਮਝਿਆ | ਸਕੂਲ ਦੇ ਡਾਇਰੈਕਟਰ ਸੁਖਵਿੰਦਰ ਪਾਲ ਨੇ ਕਿਹਾ ਕਿ ਅਜੋਕੇ ਯੁੱਗ ਵਿਚ ਵਿਦਿਆਰਥੀਆਂ ਨੂੰ ਸਿਰਫ਼ ਕਿਤਾਬੀ ਗਿਆਨ ਹੀ ਨਹੀਂ, ਸਗੋਂ ਵਿਸ਼ਵ-ਵਿਆਪੀ ਦਿ੍ਸ਼ਟੀਕੋਣ ਦੀ ਵੀ ਲੋੜ ਹੈ | ਸਕੂਲ ਦੇ ਪਿ੍ੰਸੀਪਲ ਰਵੀ ਕੁਮਾਰ ਨੇ ਕਿਹਾ ਕਿ ਐਮ.ਯੂ.ਐਨ.ਵਰਗੇ ਮੰਚ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਨਵੀਂ ਦਿਸ਼ਾ ਪ੍ਰਦਾਨ ਕਰਦੇ ਹਨ | ਸਕੂਲ ਪ੍ਰਬੰਧਕਾਂ ਵੱਲੋਂ ਰਿਸੋਰਸ ਪਰਸਨ ਸਿਧਾਰਥ ਗੁਪਤਾ ਦਾ ਧੰਨਵਾਦ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਡੀ-ਐਡਿਕਸ਼ਨ ਅਤੇ ਰੀ-ਹੈਬੀਲੀਟੇਸ਼ਨ ਆਊਟ ਸੋਰਸ ਕਰਮਚਾਰੀ ਯੂਨੀਅਨ ਦੀ ਚੋਣ -ਰਾਕੇਸ਼ ਕੁਮਾਰ ਬਣੇ ਜ਼ਿਲ੍ਹਾ ਪ੍ਰਧਾ... ਅਗਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਿੰਡ ਮੋਹਰ ਸਿੰਘ ਵਾਲਾ ਤੋਂ ਸ਼ਰਧਾਲੂਆਂ ਦੀ ਬੱਸ ਨੂੰ ਵਿਧਾਇਕ ਗੋਲਡੀ ਕੰਬੋਜ ਨ...
Ad Position 24