10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਚਾਂਦੀ ਅਤੇ ਕਾਂਸੀ ਦੇ ਤਗਮਾ ਜੇਤੂ ਅਲਫ਼ਾਜ਼ ਕੌਰ ਦਾ ਸ਼ਾਨਦਾਰ ਸਵਾਗਤ <br/>

Ad Position 21
repet_subhas-goyals [Copy P29]
ਸਰਵ ਹਿਤਕਾਰੀ ਵਿੱਦਿਆ ਮੰਦਰ ਵਿਖੇ ਨੈਸ਼ਨਲ ਪੱਧਰ 'ਤੇ ਮੈਡਲ ਜਿੱਤ ਕੇ ਪਹੁੰਚੀ ਖਿਡਾਰਨ ਅਲਫ਼ਾਜ਼ ਕੌਰ ਗਰੇਵਾਲ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕਰਦੇ ਹੋਏ ਪਿ੍ੰਸੀਪਲ ਸ਼੍ਰੀਮਤੀ ਮਧੂ ਸ਼ਰਮਾ, ਪ੍ਰਬੰਧਕੀ ਕਮੇਟੀ ਦੇ ਮੈਂਬਰ ਹਰੀ ਕਿ੍ਸ਼ਨ ਭਾਟੀਆ ਅਤੇ ਹੋਰ | ਅਜੀਤ ਤਸਵੀਰ <br/> 16-05-2026
ਫ਼ਾਜ਼ਿਲਕਾ, 15 ਮਈ (ਦਵਿੰਦਰ ਪਾਲ ਸਿੰਘ)-ਮਹਾਤਮਾ ਗਾਂਧੀ ਸਟੇਡੀਅਮ ਟੁਮਕਰ (ਕਰਨਾਟਕ) ਵਿਖੇ ਆਯੋਜਿਤ 24ਵੀਂ ਰਾਸ਼ਟਰੀ ਅੰਡਰ ਐਥਲੈਟਿਕ ਫੈਡਰੇਸ਼ਨ ਪ੍ਰਤੀਯੋਗਤਾ 2026 ਵਿਚ ਚਾਂਦੀ ਦਾ ਤਗਮਾ ਅਤੇ ਭੁਵਨੇਸ਼ਵਰ (ਉੜੀਸਾ) ਵਿਖੇ ਕਰਵਾਈ ਗਈ 'ਫ਼ਸਟ ਇੰਡੀਅਨ ਇੰਡੋਰ ਓਪਨ' ਦੇ ਮੇਨ ਈਵੈਂਟ 'ਤੇ ਪੋਲ ਵਾਲਟ ਪ੍ਰਤੀਯੋਗਤਾ 2026 ਵਿਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਹੋਣਹਾਰ ਖਿਡਾਰਨ ਅਲਫ਼ਾਜ਼ ਕੌਰ ਗਰੇਵਾਲ ਦਾ ਸਕੂਲ ਪਹੁੰਚਣ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ | ਸਰਵਹਿੱਤਕਾਰੀ ਵਿੱਦਿਆ ਮੰਦਿਰ ਵਿਖੇ ਪੁੱਜਣ 'ਤੇ ਅਲਫ਼ਾਜ਼ ਕੌਰ ਦਾ ਢੋਲ-ਧਮਾਕੇ, ਨਾਚ-ਗਾਣੇ ਅਤੇ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਹੋਇਆ | ਸਕੂਲ ਦੀ ਪ੍ਰਾਰਥਨਾ ਸਭਾ ਵਿਚ ਸਮਾਰੋਹ ਦੀ ਸ਼ੁਰੂਆਤ ਮੁੱਖ ਮਹਿਮਾਨਾਂ ਵਲੋਂ ਜੋਤ ਜਗਾ ਕੇ ਕੀਤੀ ਗਈ | ਇਸ ਦੌਰਾਨ ਖਿਡਾਰਨ ਅਲਫ਼ਾਜ਼ ਕੌਰ ਦੇ ਨਾਲ ਪਿ੍ੰਸੀਪਲ ਸ਼੍ਰੀਮਤੀ ਮਧੂ ਸ਼ਰਮਾ, ਪ੍ਰਬੰਧਕੀ ਕਮੇਟੀ ਦੇ ਮੈਂਬਰ ਹਰੀਕਿ੍ਸ਼ਨ ਭਾਟੀਆ, ਵਿਜੇ ਵਢੇਰਾ ਅਤੇ ਕੋਚ ਸ਼੍ਰੀਮਤੀ ਰਾਣੀ ਗਰੇਵਾਲ ਨੇ ਮਾਂ ਭਾਰਤੀ ਅੱਗੇ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ | ਸਮਾਰੋਹ ਦੌਰਾਨ ਮੈਨੇਜਿੰਗ ਕਮੇਟੀ, ਪਿ੍ੰਸੀਪਲ ਸ਼੍ਰੀਮਤੀ ਮਧੂ ਸ਼ਰਮਾ, ਵਾਈਸ ਪਿ੍ੰਸੀਪਲ ਗੌਤਮ ਕੁੱਕੜ ਅਤੇ ਕੋਚ ਸ਼੍ਰੀਮਤੀ ਰਾਣੀ ਗਰੇਵਾਲ ਨੇ ਅਲਫ਼ਾਜ਼ ਕੌਰ ਨੂੰ ਫੁੱਲਾਂ ਦੇ ਹਾਰ ਪਾ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਇਸ ਖ਼ੁਸ਼ੀ ਦੇ ਮੌਕੇ 'ਤੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਢੋਲ ਦੀਆਂ ਤਾਲਾਂ 'ਤੇ ਖ਼ੂਬ ਭੰਗੜਾ ਪਾਇਆ | ਆਪਣੇ ਸੰਬੋਧਨ ਵਿਚ ਕੌਮੀ ਜੇਤੂ ਅਲਫ਼ਾਜ਼ ਕੌਰ ਨੇ ਵਿੱਦਿਆ ਮੰਦਿਰ ਵਲੋਂ ਖੇਡਾਂ ਦੀ ਤਿਆਰੀ ਲਈ ਮੁਹੱਈਆ ਕਰਵਾਈ ਗਈ ਖੇਡ ਸਮਗਰੀ, ਬਿਹਤਰੀਨ ਸਹੂਲਤਾਂ ਅਤੇ ਯੋਗ ਕੋਚਾਂ ਦੇ ਦਿਸ਼ਾ-ਨਿਰਦੇਸ਼ਾਂ ਲਈ ਸਕੂਲ ਪ੍ਰਬੰਧਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਉਨ੍ਹਾਂ ਨੇ ਸਕੂਲ ਦੇ ਬਾਕੀ ਵਿਦਿਆਰਥੀਆਂ ਨੂੰ ਵੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ | ਪਿ੍ੰਸੀਪਲ ਸ਼੍ਰੀਮਤੀ ਮਧੂ ਸ਼ਰਮਾ ਅਤੇ ਮੈਨੇਜਮੈਂਟ ਨੇ ਅਲਫ਼ਾਜ਼ ਕੌਰ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਉਸ ਦੀ ਮਾਤਾ ਤੇ ਕੋਚ ਸ਼੍ਰੀਮਤੀ ਰਾਣੀ ਗਰੇਵਾਲ ਅਤੇ ਪਿਤਾ ਤੇ ਕੋਚ ਨਗਿੰਦਰ ਗਰੇਵਾਲ ਨੂੰ ਇਸ ਮਾਣਮੱਤੀ ਪ੍ਰਾਪਤੀ 'ਤੇ ਹਾਰਦਿਕ ਵਧਾਈ ਦਿੱਤੀ | ਉਨ੍ਹਾਂ ਸਮੂਹ ਵਿਦਿਆਰਥੀਆਂ ਨੂੰ ਜ਼ਿੰਦਗੀ ਵਿਚ ਉੱਚੇ ਟੀਚੇ ਹਾਸਲ ਕਰਨ ਲਈ ਪ੍ਰੇਰਿਤ ਕਰਦਿਆਂ ਬੱਚਿਆਂ ਪਾਸੋਂ ਵਚਨ ਲਿਆ ਕਿ ਉਹ ਹਮੇਸ਼ਾ ਆਪਣੇ ਮਾਤਾ-ਪਿਤਾ ਅਤੇ ਸਕੂਲ ਦਾ ਨਾਂ ਰੌਸ਼ਨ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਘਰ ਦੇ ਅੰਦਰੋਂ ਇਕ ਸਾਈਕਲ ਤੇ ਕਣਕ ਦੀਆਂ ਬੋਰੀਆਂ ਚੋਰੀ ਅਗਲੀ ਖ਼ਬਰ ਵਾਰਡ ਨੰਬਰ 32 ਦੇ ਅੱਧਾ ਦਰਜਨ ਲੋਕ ਆਮ ਆਦਮੀ ਪਾਰਟੀ 'ਚ ਹੋਏ ਸ਼ਾਮਿਲ <br/>
Ad Position 24