21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਸ਼ਨੀ ਦੇਵ ਮਹਾਰਾਜ ਦਾ ਜਨਮ ਉਤਸਵ ਮਨਾਇਆ

Ad Position 21
No active advertisement
ਅਜੀਤ ਡੈਸਕ 19-05-2026
ਫ਼ਾਜ਼ਿਲਕਾ, 18 ਮਈ (ਦਵਿੰਦਰ ਪਾਲ ਸਿੰਘ)-ਸਥਾਨਕ ਕਾਲਜ ਰੋਡ 'ਤੇ ਸਥਿਤ ਸ਼ਨੀਦੇਵ ਮੰਦਰ ਵਿਖੇ ਸ਼ਨੀਦੇਵ ਮਹਾਰਾਜ ਦਾ ਜਨਮ ਉਤਸਵ ਬੇਹੱਦ ਸ਼ਰਧਾ, ਭਗਤੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸਵੇਰ ਤੋਂ ਹੀ ਮੰਦਰ ਵਿਹੜੇ ਵਿਚ ਸ਼ਰਧਾਲੂਆਂ ਦੀ ਭਾਰੀ ਭੀੜ ਉਮੜਨੀ ਸ਼ੁਰੂ ਹੋ ਗਈ ਅਤੇ ਪੂਰਾ ਹਲਕਾ Tਜੈ ਸ਼ਨੀਦੇਵ ਮਹਾਰਾਜUਦੇ ਜੈਕਾਰਿਆਂ ਅਤੇ ਭਗਤੀ ਸੰਗੀਤ ਨਾਲ ਗੂੰਜ ਉੱਠਿਆ | ਮੰਦਰ ਦੇ ਪੁਜਾਰੀ ਪੰਡਿਤ ਰਾਜ ਕੁਮਾਰ ਸ਼ਰਮਾ ਅਤੇ ਪੰਡਿਤ ਸ਼ਾਮ ਲਾਲ ਸ਼ਰਮਾ ਨੇ ਦੱਸਿਆ ਕਿ ਜਨਮ ਉਤਸਵ ਦੇ ਸਬੰਧ ਵਿਚ ਸਵੇਰੇ 4:15 ਵਜੇ ਵਿਧੀਵਤ ਪੂਜਾ-ਅਰਚਨਾ ਤੋਂ ਬਾਅਦ ਸ਼ਨੀ ਸ਼ਿਲਾ 'ਤੇ ਤੇਲ ਅਭਿਸ਼ੇਕ ਆਰੰਭ ਕੀਤਾ ਗਿਆ | ਜਨਮ ਉਤਸਵ ਮੌਕੇ ਮੰਦਰ ਨੂੰ ਰੰਗ-ਬਰੰਗੀਆਂ ਲਾਈਟਾਂ, ਫੁੱਲਾਂ ਅਤੇ ਆਕਰਸ਼ਕ ਝਾਕੀਆਂ ਨਾਲ ਬਹੁਤ ਹੀ ਸੁੰਦਰ ਸਜਾਇਆ ਗਿਆ ਸੀ | ਇਸ ਮੌਕੇ ਲਗਾਏ ਗਏ ਵਿਸ਼ਾਲ ਭੰਡਾਰੇ ਦੀ ਸ਼ੁਰੂਆਤ ਰਾਕੇਸ਼ ਨਾਗਪਾਲ, ਸ੍ਰੀ ਅਗਰਵਾਲ ਸਭਾ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਮਿੱਤਲ, ਸਮਾਜ ਸੇਵੀ ਬੰਟੀ ਪਟਵਾਰੀ, ਸੀਨੀਅਰ ਸਮਾਜ ਸੇਵੀ ਐਡਵੋਕੇਟ ਸੁਭਾਸ਼ ਕਟਾਰੀਆ ਅਤੇ ਸਮਾਜ ਸੇਵੀ ਨਰੇਸ਼ ਸਚਦੇਵਾ ਨੇ ਸਾਂਝੇ ਤੌਰ 'ਤੇ ਕਰਵਾਈ | ਸ਼ਾਮ 6 ਵਜੇ ਪ੍ਰਸਿੱਧ ਭਜਨ ਗਾਇਕ ਡਿੰਪੀ ਰਾਮਗੜ੍ਹੀਆ ਵਲੋਂ ਭਵਿੱਖਮੁਖੀ ਭਜਨ ਸੰਧਿਆ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸ਼ਰਧਾਲੂ ਦੇਰ ਰਾਤ ਤੱਕ ਭਗਤੀ ਰਸ ਵਿਚ ਝੂਮਦੇ ਰਹੇ | ਇਸ ਮਹਾ-ਉਤਸਵ ਦੌਰਾਨ ਐੱਸ.ਐੱਸ.ਪੀ.ਫ਼ਾਜ਼ਿਲਕਾ ਗਗਨ ਅਜੀਤ ਸਿੰਘ, ਏ.ਡੀ.ਸੀ.(ਜ) ਮੈਡਮ ਮਨਦੀਪ ਕੌਰ, ਡਾ.ਅਨਮੋਲ ਗਰੋਵਰ, ਡਾ.ਅੰਕਿਤਾ ਜਸੂਜਾ, ਡਾ.ਨਵਦੀਪ ਜਸੂਜਾ, ਨਗਰ ਕੌਂਸਲ ਸੁਪਰਡੈਂਟ ਰਾਜੇਸ਼ ਕੰਬੋਜ, ਅਸ਼ੋਕ ਚੁਚਰਾ, ਗੁਰੂ ਹਰਿਕਿ੍ਸ਼ਨ ਆਈ.ਟੀ.ਆਈ. ਦੇ ਸੰਚਾਲਕ ਇੰਜੀਨੀਅਰ ਰਾਕੇਸ਼ ਭੂਸਰੀ, ਡਾ.ਸਿੰਮੀ ਜਸੂਜਾ ਅਤੇ ਡਾ.ਪ੍ਰਣਵ ਜਸੂਜਾ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਸ਼ਨੀਦੇਵ ਮਹਾਰਾਜ ਜੀ ਦਾ ਪੂਜਣ ਕੀਤਾ ਅਤੇ ਸ਼ਨੀ ਸ਼ਿਲਾ 'ਤੇ ਤੇਲ ਅਭਿਸ਼ੇਕ ਕਰਕੇ ਸੂਬੇ ਦੀ ਸੁਖ-ਸ਼ਾਂਤੀ ਦੀ ਕਾਮਨਾ ਕੀਤੀ | ਮੰਦਰ ਪ੍ਰਬੰਧਕ ਕਮੇਟੀ ਅਤੇ ਸੇਵਾਦਾਰਾਂ ਵਲੋਂ ਸ਼ਰਧਾਲੂਆਂ ਦੀ ਸਹੂਲਤ ਲਈ ਪੀਣ ਵਾਲੇ ਪਾਣੀ, ਬੈਠਣ ਅਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ |
Ad Position 22
No active advertisement
ਪਿਛਲੀ ਖ਼ਬਰ ਰੇਡੀਐਂਟ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਨੇ ਤਾਰਾ ਦੇਵੀ ਟਰੇਨਿੰਗ ਸੈਂਟਰ ਵਿਖੇ ਹਾਈਕਿੰਗ ਅਤੇ ਟਰੈਕਿੰਗ ਕੈਂਪ 'ਚ ਲਿਆ... ਅਗਲੀ ਖ਼ਬਰ ਡੀ.ਏ.ਵੀ.ਕਾਲਜ ਵਿਖੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ
Ad Position 24