21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਸਵਦੇਸ਼ੀ ਜਾਗਰਨ ਮੰਚ ਵਲੋਂ ਫ਼ਾਜ਼ਿਲਕਾ ਵਾਸੀਆਂ ਨੂੰ ਅਪੀਲ

Ad Position 21
No active advertisement
ਅਬੋਹਰ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ 'ਸਵਦੇਸ਼ੀ ਅਪਣਾਓ, ਦੇਸ਼ ਮਜ਼ਬੂਤ ਬਣਾਓ' ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਸਵਦੇਸ਼ੀ ਜਾਗਰਨ ਮੰਚ ਦੇ ਜ਼ਿਲ੍ਹਾ ਸੰਯੋਜਕ ਐਡਵੋਕੇਟ ਸੁਸ਼ੀਲ ਸਿਆਗ ਨਾਲ ਮੌਜੂਦ ਵਿਸ਼ਨੂੰ ਭਗਵਾਨ ਡੇਲੂ, ਸ਼੍ਰਵਣ ਸਿਆਗ, ਰਿੱਕੀ ਫ਼ਾਜ਼ਿਲਕਾ ਅਤੇ ਹੋਰ ਪਤਵੰਤੇ | ਅਜੀਤ ਤਸਵੀਰ <br/> 19-05-2026
ਅਬੋਹਰ, 18 ਮਈ (ਵਿਵੇਕ ਹੂੜੀਆ)-ਸਵਦੇਸ਼ੀ ਜਾਗਰਨ ਮੰਚ ਜ਼ਿਲ੍ਹਾ ਫ਼ਾਜ਼ਿਲਕਾ ਵਲੋਂ ਅਬੋਹਰ ਵਿਖੇ ਇਕ ਵਿਸ਼ੇਸ਼ ਪ੍ਰੈੱਸ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ | ਇਸ ਦੌਰਾਨ ਮੰਚ ਦੇ ਆਗੂਆਂ ਨੇ ਆਖਿਆ ਕਿ ਮੌਜੂਦਾ ਵਿਸ਼ਵ-ਵਿਆਪੀ ਪ੍ਰਸਥਿਤੀਆਂ ਨੂੰ ਦੇਖਦੇ ਹੋਏ ਦੇਸ਼ ਵਾਸੀਆਂ ਲਈ ਆਤਮਨਿਰਭਰਤਾ ਅਤੇ ਸਵਦੇਸ਼ੀ ਦੇ ਮਾਰਗ 'ਤੇ ਚੱਲਣਾ ਸਮੇਂ ਦੀ ਸਭ ਤੋਂ ਵੱਡੀ ਮੁੱਖ ਲੋੜ ਹੈ | ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਮੰਚ ਦੇ ਜ਼ਿਲ੍ਹਾ ਕੋਆਰਡੀਨੇਟਰ ਐਡਵੋਕੇਟ ਸੁਸ਼ੀਲ ਸਿਆਗ ਨੇ ਕਿਹਾ ਕਿ ਅਮਰੀਕਾ ਅਤੇ ਈਰਾਨ ਵਿਚਾਲੇ ਵਧਦੇ ਤਣਾਅ ਕਾਰਨ ਅੰਤਰਰਾਸ਼ਟਰੀ ਪੱਧਰ 'ਤੇ ਊਰਜਾ ਸੰਕਟ ਦੀ ਸਥਿਤੀ ਪੈਦਾ ਹੋ ਰਹੀ ਹੈ | ਅਜਿਹੇ ਨਾਜ਼ੁਕ ਸਮੇਂ ਵਿਚ ਦੇਸ਼ ਵਾਸੀਆਂ ਨੂੰ ਊਰਜਾ, ਪੈਟਰੋਲੀਅਮ ਪਦਾਰਥਾਂ, ਗੈੱਸ ਅਤੇ ਖਾਣ ਵਾਲੇ ਤੇਲ ਦੀ ਬੱਚਤ ਕਰਨ ਦੀ ਦਿਸ਼ਾ ਵਿਚ ਗੰਭੀਰਤਾ ਨਾਲ ਕਦਮ ਚੁੱਕਣੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵਲੋਂ ਦੇਸ਼ ਵਾਸੀਆਂ ਨੂੰ ਕੀਤੇ ਗਏ ਆਹਵਾਨ ਨੂੰ ਪੂਰਾ ਕਰਕੇ ਹੀ ਦੇਸ਼ ਨੂੰ ਸੰਭਾਵਿਤ ਆਰਥਿਕ ਤੇ ਊਰਜਾ ਸੰਕਟਾਂ ਤੋਂ ਸੁਰੱਖਿਅਤ ਰੱਖਿਆ ਜਾ ਸਕਦਾ ਹੈ | ਇਤਿਹਾਸ ਦੀਆਂ ਮਿਸਾਲਾਂ ਦਿੰਦਿਆਂ ਸੁਸ਼ੀਲ ਸਿਆਗ ਨੇ ਲੋਕਾਂ ਨੂੰ ਜਾਗਰੂਕ ਕੀਤਾ ਕਿ ਭਾਰਤ ਤਿਆਗ ਅਤੇ ਕੁਰਬਾਨੀਆਂ ਦੀ ਪਰੰਪਰਾ ਵਾਲਾ ਦੇਸ਼ ਹੈ | ਉਨ੍ਹਾਂ ਯਾਦ ਦਿਵਾਇਆ ਕਿ 1960 ਦੇ ਦਹਾਕੇ ਵਿਚ ਜਦੋਂ ਦੇਸ਼ ਆਰਥਿਕ ਸੰਕਟ ਵਿਚੋਂ ਗੁਜ਼ਰ ਰਿਹਾ ਸੀ ਤਾਂ ਪ੍ਰਧਾਨ ਮੰਤਰੀ ਦੀ ਅਪੀਲ 'ਤੇ ਦੇਸ਼ ਵਾਸੀਆਂ ਨੇ ਆਪਣੇ ਗਹਿਣੇ ਤੱਕ ਦਾਨ ਕਰ ਦਿੱਤੇ ਸਨ | ਉਸੇ ਤਰ੍ਹਾਂ ਅੰਨ ਸੰਕਟ ਵੇਲੇ ਦੇਸ਼ ਵਾਸੀਆਂ ਨੇ ਹਫ਼ਤੇ ਵਿਚ ਇੱਕ ਦਿਨ ਦਾ ਵਰਤ ਰੱਖ ਕੇ ਰਾਸ਼ਟਰ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਈ ਸੀ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਕੇਵਲ ਸੋਨਾ ਨਾ ਖ਼ਰੀਦਣ ਦੀ ਅਪੀਲ ਕੀਤੀ ਹੈ ਤਾਂ ਜੋ ਦੇਸ਼ ਦਾ ਪੈਸਾ ਬਾਹਰ ਨਾ ਜਾਵੇ | ਮੰਚ ਦੇ ਜ਼ਿਲ੍ਹਾ ਸੰਯੋਜਕ ਨੇ ਨਵਿਆਉਣ ਯੋਗ ਊਰਜ 'ਤੇ ਵਿਸ਼ੇਸ਼ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਵਿਚ ਸੌਰ ਊਰਜਾ, ਪਵਨ ਊਰਜਾ ਅਤੇ ਜੈਵਿਕ ਊਰਜਾ ਦੇ ਵਿਸ਼ਾਲ ਸਰੋਤ ਮੌਜੂਦ ਹਨ | ਜੇਕਰ ਇਨ੍ਹਾਂ ਸਾਧਨਾਂ ਦੀ ਸਹੀ ਵਰਤੋਂ ਕੀਤੀ ਜਾਵੇ ਤਾਂ ਦੇਸ਼ ਊਰਜਾ ਦੇ ਖੇਤਰ ਵਿਚ ਪੂਰੀ ਤਰ੍ਹਾਂ ਆਤਮਨਿਰਭਰ ਬਣ ਸਕਦਾ ਹੈ | ਉਨ੍ਹਾਂ ਕਿਹਾ ਕਿ ਸਵਦੇਸ਼ੀ ਵਸਤੂਆਂ ਨੂੰ ਅਪਣਾਉਣ ਨਾਲ ਨਾ ਸਿਰਫ਼ ਆਰਥਿਕ ਤੌਰ 'ਤੇ ਦੇਸ਼ ਮਜ਼ਬੂਤ ਹੋਵੇਗਾ, ਬਲਕਿ ਸਥਾਨਕ ਪੱਧਰ 'ਤੇ ਰੁਜ਼ਗਾਰ ਦੇ ਵੱਡੇ ਅਵਸਰ ਵੀ ਪੈਦਾ ਹੋਣਗੇ | ਇਸ ਵਿਸ਼ੇਸ਼ ਮੌਕੇ ਸਵਦੇਸ਼ੀ ਜਾਗਰਨ ਮੰਚ ਦੇ ਸੀਨੀਅਰ ਅਹੁਦੇਦਾਰਾਂ ਸਮੇਤ ਵਿਸ਼ਨੂੰ ਭਗਵਾਨ ਡੇਲੂ, ਸ਼੍ਰਵਣ ਸਿਆਗ, ਪੂਰਨਕਾਲੀ ਵਰਕਰ ਰਿੱਕੀ ਫ਼ਾਜ਼ਿਲਕਾ, ਹਰਦੇਵ ਗੋਬਿੰਦਗੜ੍ਹ, ਮਹੀਪਾਲ ਬਿਸ਼ਨੋਈ ਅਤੇ ਡਾ.ਬਿਹਾਰੀ ਲਾਲ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਥਰਮਲ ਪਲਾਂਟ ਖ਼ਰੀਦ ਸਕਦੀ ਹੈ ਸਰਕਾਰ, ਫਿਰ ਧੂਰੀ ਦੀ ਸ਼ੂਗਰ ਮਿੱਲ ਕਿਉਂ ਨਹੀਂ - ਜਸਵਿੰਦਰ ਸਿੰਘ ਰਿਖੀ ਅਗਲੀ ਖ਼ਬਰ ਲਾਲਾ ਜਗਤ ਨਰਾਇਣ ਐਜੂਕੇਸ਼ਨ ਕਾਲਜ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ ਨੌਰਥ ਇੰਡੀਆ ਕਰਾਟੇ ਚੈਂਪੀਅਨਸ਼ਿਪ 'ਚੋਂ ਜਿੱਤਿਆ ਸੋ...
Ad Position 24