28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

-ਡਿਜੀਟਲ ਜਨਗਣਨਾ 2027- ਸਵੈ-ਗਣਨਾ ਵਿਚ ਕੁੱਲ 8239 ਐਂਟਰੀਆਂ ਨਾਲ ਫ਼ਾਜ਼ਿਲਕਾ ਨੇ ਪੰਜਾਬ 'ਚ ਪ੍ਰਾਪਤ ਕੀਤਾ ਦੂਜਾ ਸਥਾਨ

Ad Position 21
No active advertisement
ਅਜੀਤ ਡੈਸਕ 21-05-2026
ਫ਼ਾਜ਼ਿਲਕਾ, 20 ਮਈ (ਦਵਿੰਦਰ ਪਾਲ ਸਿੰਘ)-ਡਿਜੀਟਲ ਜਨਗਣਨਾ-2027 ਦੇ ਤਹਿਤ 14 ਮਈ ਤੱਕ ਹੋਈ ਸਵੈ-ਗਣਨਾ ਵਿਚ ਫ਼ਾਜ਼ਿਲਕਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਵਿਚੋਂ ਦੂਜਾ ਸਥਾਨ ਪ੍ਰਾਪਤ ਕੀਤਾ | ਸਵੈ-ਗਣਨਾ ਵਿਚ ਫ਼ਾਜ਼ਿਲਕਾ ਦੀ ਹੱਦ ਅੰਦਰ ਕੁੱਲ 8239 ਲੋਕਾਂ ਨੇ ਉਨ੍ਹਾਂ ਨਾਲ ਸਬੰਧਿਤ ਜਾਣਕਾਰੀ ਅਤੇ 33 ਸਵਾਲਾਂ ਦੇ ਜਵਾਬ ਦੀਆਂ ਐਂਟਰੀਆਂ ਨਾਲ ਫ਼ਾਜ਼ਿਲਕਾ ਜ਼ਿਲੇ੍ਹ ਨੂੰ ਪੰਜਾਬ ਵਿਚੋਂ ਦੂਜਾ ਸਥਾਨ ਹਾਸਲ ਕਰਵਾਇਆ ਹੈ | ਜ਼ਿਲ੍ਹਾ ਲੁਧਿਆਣਾ ਪਹਿਲੇ ਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੀਜੇ ਸਥਾਨ ਤੇ ਰਿਹਾ ਹੈ | ਡਿਪਟੀ ਕਮਿਸ਼ਨਰ ਫਾਜਿਲਕਾ-ਕਮ-ਪਿ੍ੰਸੀਪਲ ਜਨਗਣਨਾ ਅਧਿਕਾਰੀ ਸ੍ਰੀਮਤੀ ਅਮਰਪ੍ਰੀਤ ਕੌਰ ਸੰਧੂ ਨੇ ਇਸ ਪ੍ਰਾਪਤੀ ਲਈ ਸ਼ਹਿਰ ਵਾਸੀਆਂ ਨੂੰ ਵਧਾਈ ਦੇਣ ਦੇ ਨਾਲ ਨਾਲ ਉਨ੍ਹਾਂ ਦਾ ਧੰਨਵਾਦ ਵੀ ਕੀਤਾ | ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਵਲੋਂ ਦਫ਼ਤਰ ਵਿਖੇ ਜਨਗਣਨਾ ਚਾਰਜ ਅਧਿਕਾਰੀਆਂ ਨਾਲ ਇੱਕ ਸਮੀਖਿਆ ਮੀਟਿੰਗ ਕੀਤੀ | ਡਿਜੀਟਲ ਜਨਗਣਨਾ-2027 (ਘਰ ਸੂਚੀ ਕਰਨ ਅਤੇ ਰਿਹਾਇਸ਼ੀ ਜਨਗਣਨਾ) ਦੇ ਪਹਿਲੇ ਪੜਾਅ ਤਹਿਤ ਚੱਲ ਰਹੇ ਫ਼ੀਲਡ ਸਰਵੇਖਣ ਨੂੰ ਤੇਜ਼ ਅਤੇ ਸੁਚਾਰੂ ਬਣਾਉਣ ਲਈ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਗਏ | ਘਰ-ਘਰ ਸਰਵੇਖਣ ਦਾ ਕੰਮ 15 ਮਈ ਨੂੰ ਸ਼ੁਰੂ ਹੋਇਆ ਸੀ ਅਤੇ ਇਹ 13 ਜੂਨ ਤੱਕ ਜਾਰੀ ਰਹੇਗਾ | ਅਧਿਕਾਰੀਆਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਗਿਣਤੀਕਾਰਾਂ ਨਾਲ ਸਹਿਯੋਗ ਕਰਨ ਅਤੇ ਉਨ੍ਹਾਂ ਨੂੰ ਸਹੀ ਜਾਣਕਾਰੀ ਪ੍ਰਦਾਨ ਕਰਨ ਕਿਉਂਕਿ ਇਹ ਡੈਟਾ ਸਰਕਾਰ ਨੂੰ ਵਸਨੀਕਾਂ ਲਈ ਨੀਤੀਆਂ ਅਤੇ ਭਲਾਈ ਯੋਜਨਾਵਾਂ ਬਣਾਉਣ ਵਿਚ ਮਦਦ ਕਰੇਗਾ | ਗਿਣਤੀਕਾਰ ਫ਼ੀਲਡ ਸਰਵੇਖਣ ਦੌਰਾਨ ਰਾਜ ਸਰਕਾਰ ਦੁਆਰਾ ਸੂਚੀਬੱਧ 33 ਸਵਾਲ ਪੁੱਛਣਗੇ | ਜੇਕਰ ਨਿਵਾਸੀਆਂ ਨੇ ਸਵੈ-ਗਣਨਾ ਰਾਹੀਂ ਆਪਣੇ ਰਿਹਾਇਸ਼ੀ ਵੇਰਵੇ ਜਮਾਂ ਕਰਵਾਏ ਹਨ ਤਾਂ ਉਨ੍ਹਾਂ ਨੂੰ ਸਿਰਫ਼ ਫ਼ੀਲਡ ਸਰਵੇਖਣ ਦੌਰਾਨ ਆਪਣੀ ਜਾਇਦਾਦ ਦਾ ਦੌਰਾ ਕਰਨ ਵੇਲੇ ਗਿਣਤੀਕਾਰ ਨਾਲ ਐਸ.ਈ-ਆਈ.ਡੀ ਸਾਂਝਾ ਕਰਨਾ ਪਵੇਗਾ | ਗਿਣਤੀਕਾਰਾਂ ਦੁਆਰਾ ਕੋਈ ਦਸਤਾਵੇਜ਼ ਜਾਂ ਓ.ਟੀ.ਪੀ ਨਹੀਂ ਮੰਗਿਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਸਿੱਖਿਆ ਕ੍ਰਾਂਤੀ ਦੇ ਦਾਅਵੇ ਖੋਖਲੇ, ਅਧਿਆਪਕ ਸਕੂਲਾਂ ਦੀ ਥਾਂ ਦਫ਼ਤਰਾਂ 'ਚ ਬਣੇ ਬਾਬੂ-ਡੀ.ਟੀ.ਐੱਫ. ਅਗਲੀ ਖ਼ਬਰ ਗਰਮੀ ਤੋਂ ਬਚਣ ਲਈ ਸਿਹਤ ਵਿਭਾਗ ਫ਼ਾਜ਼ਿਲਕਾ ਵਲੋਂ ਐਡਵਾਈਜ਼ਰੀ ਜਾਰੀ
Ad Position 24