28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਮਾਰਕਸਵਾਦੀ ਪਾਰਟੀ ਵਲੋਂ ਡੀਜ਼ਲ, ਪੈਟਰੋਲ, ਗੈਸ ਦੇ ਵਧੇ ਰੇਟਾਂ ਖ਼ਿਲਾਫ਼ ਕੀਤਾ ਮੁਜ਼ਾਹਰਾ

Ad Position 21
No active advertisement
ਅਜੀਤ ਡੈਸਕ 21-05-2026
ਅਬੋਹਰ, 20 ਮਈ (ਤੇਜਿੰਦਰ ਸਿੰਘ ਖ਼ਾਲਸਾ)-ਅਮਰੀਕਨ ਸਾਮਰਾਜ ਵਲੋਂ ਦੁਨੀਆ 'ਤੇ ਕਬਜ਼ਾ ਕਰਨ ਲਈ ਗਰੀਨ ਲੈਂਡ ਵਰਗੇ ਕਈ ਦੇਸ਼ਾਂ ਨੂੰ ਕਬਜ਼ੇ ਹੇਠ ਲੈਣ ਤੋਂ ਬਾਅਦ ਈਰਾਨ 'ਤੇ ਕਬਜ਼ਾ ਕਰਨ ਲਈ ਚੁੱਪ-ਚੁਪੀਤੇ ਹਮਲਾ ਕਰਕੇ ਅਤੇ ਉਨ੍ਹਾਂ ਦੇ ਲੀਡਰਸ਼ਿਪ ਮਾਰ ਕੇ ਮੂੰਹ ਦੀ ਖਾਧੀ ਗਈ | ਜਿਸ ਦੇ ਨਤੀਜੇ ਵਜੋਂ ਭਾਰਤ ਦੇਸ਼ ਦੀ ਮੋਦੀ ਸਰਕਾਰ ਵਲੋਂ ਵੀ ਗੈੱਸ, ਡੀਜ਼ਲ, ਪੈਟਰੋਲ ਦੇ ਕੀਤੇ ਵਾਧੇ ਖ਼ਿਲਾਫ਼ ਮਾਰਕਸਵਾਦੀ ਪਾਰਟੀ ਵਲੋਂ ਰੋਸ ਮੁਜ਼ਾਹਰਾ ਕਰਦੇ ਹੋਏ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਾਮਰੇਡ ਅਵਤਾਰ ਸਿੰਘ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਗੈੱਸ, ਡੀਜ਼ਲ, ਪੈਟਰੋਲ ਦੇ ਵਾਧੂ ਸਟਾਕ ਹੋਣ ਦੇ ਦਮਗਜੇ ਮਾਰੇ ਜਾ ਰਹੇ ਹਨ ਜਦ ਕਿ ਡੀਜ਼ਲ, ਪੈਟਰੋਲ, ਗੈੱਸ ਦੇ ਨਾਲ ਹੋਰ ਜ਼ਰੂਰੀ ਵਸਤੂਆਂ ਵਿਚ ਵਾਧਾ ਕਰਨ ਨਾਲ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਦੀ ਪੋਲ ਖੁੱਲ ਗਈ ਹੈ, ਜਿਸ ਦੀ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਨਿੰਦਾ ਕੀਤੀ ਜਾਂਦੀ ਹੈ | ਜਿਸ ਦੇ ਖ਼ਿਲਾਫ਼ ਪਾਰਟੀ ਵਲੋਂ ਰੋਸ ਮਾਰਚ ਵੀ ਕੀਤਾ ਗਿਆ | ਜਿਸ ਦੀ ਅਗਵਾਈ ਜ਼ਿਲ੍ਹਾ ਫ਼ਾਜ਼ਿਲਕਾ ਦੇ ਸੈਕਟਰੀ ਜੱਗਾ ਸਿੰਘ ਖੂਈਆਂ ਸਰਵਰ ਅਤੇ ਜ਼ਿਲ੍ਹਾ ਕਮੇਟੀ ਮੈਂਬਰ ਬਲਵੰਤ ਸਿੰਘ ਢਾਣੀ ਕੜਾਕਾ ਸਿੰਘ ਨੇ ਕੀਤੀ | ਰੈਲੀ ਵਿਚ ਕਾਮਰੇਡ ਅਵਤਾਰ ਸਿੰਘ ਅਬੋਹਰ, ਡਾ.ਗੋਪਾਲ ਸਿੰਘ, ਓਮ ਪ੍ਰਕਾਸ਼ ਖੂਈਆਂ ਸਰਵਰ, ਅਮਰੀਕ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਾਥੀ ਸ਼ਾਮਿਲ ਹੋਏ |
Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਦੇ ਵਾਰਡ ਨੰਬਰ 41 ਤੋਂ ਵਿਜੈ ਉਪਵੇਜਾ ਦਾ ਚੋਣ ਪ੍ਰਚਾਰ ਜਾਰੀ ਅਗਲੀ ਖ਼ਬਰ ਕੁੱਟਮਾਰ ਕਰਨ ਵਾਲੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
Ad Position 24