28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਨਗਰ ਨਿਗਮ ਦੇ ਵਾਰਡ ਨੰਬਰ 41 ਤੋਂ ਵਿਜੈ ਉਪਵੇਜਾ ਦਾ ਚੋਣ ਪ੍ਰਚਾਰ ਜਾਰੀ

Ad Position 21
No active advertisement
ਅਜੀਤ ਡੈਸਕ 21-05-2026
ਅਬੋਹਰ, 20 ਮਈ (ਖ਼ਾਲਸਾ)-ਅਬੋਹਰ ਦੇ ਨਾਮਵਰ ਰੈਡੀਮੇਡ ਗਾਰਮੈਂਟਸ ਅਤੇ ਮੋਬਾਈਲ ਕਾਰੋਬਾਰ ਨਾਲ ਜੁੜੇ ਮੋਬਾਈਲ ਐਸੋਸੀਏਸ਼ਨ ਅਬੋਹਰ ਦੇ ਪ੍ਰਧਾਨ ਵਿਜੈ ਉਪਵੇਜਾ ਵੀ ਆਮ ਆਦਮੀ ਪਾਰਟੀ ਵਲੋਂ ਵਾਰਡ ਨੰਬਰ 41 ਤੋਂ ਆਪਣੀ ਕਿਸਮਤ ਅਜ਼ਮਾ ਰਹੇ ਹਨ, ਜਿਨ੍ਹਾਂ ਨੂੰ ਵਾਰਡ ਨੰਬਰ 41 ਤੋਂ ਭਰਵਾਂ ਜਨ ਸਮਰਥਨ ਮਿਲ ਰਿਹਾ ਹੈ | ਵਿਜੈ ਉਪਵੇਜਾ ਨੇ ਦੱਸਿਆ ਕਿ ਉਹ ਲਗਾਤਾਰ ਵਾਰਡ ਵਾਸੀਆਂ ਨਾਲ ਡੋਰ ਟੂ ਡੋਰ ਰਾਬਤਾ ਕਾਇਮ ਕਰ ਰਹੇ ਹਨ ਜਦ ਕਿ ਸਵੇਰ-ਸ਼ਾਮ ਮੀਟਿੰਗਾਂ ਦਾ ਦੌਰ ਵੀ ਜਾਰੀ ਹੈ | ਉਨ੍ਹਾਂ ਦਾਅਵਾ ਕੀਤਾ ਕਿ ਵਾਰਡ ਵਿਚੋਂ ਉਨ੍ਹਾਂ ਨੂੰ ਭਰਵਾ ਸਮਰਥਨ ਮਿਲ ਰਿਹਾ ਹੈ ਅਤੇ ਚੋਣ ਜਿੱਤਣ ਉਪਰੰਤ ਵਾਰਡ ਨੰਬਰ 41 ਨੂੰ ਸ਼ਹਿਰ ਦਾ ਸਭ ਤੋਂ ਬਿਹਤਰ ਵਾਰਡ ਬਣਾਉਣ ਦੇ ਲਈ ਕੰਮ ਕੀਤਾ ਜਾਵੇਗਾ | ਉਨ੍ਹਾਂ ਵਾਰਡ ਨੰਬਰ 41 ਦੇ ਸਮੂਹ ਵੋਟਰਾਂ ਨੂੰ 26 ਮਈ ਨੂੰ ਉਨ੍ਹਾਂ ਦੇ ਚੋਣ ਨਿਸ਼ਾਨ ਝਾੜੂ 'ਤੇ ਵੱਧ ਤੋਂ ਵੱਧ ਵੋਟਾਂ ਪਾ ਕੇ ਬਦਲਾਅ ਲਿਆਉਣ ਵਾਲੀ ਆਮ ਆਦਮੀ ਪਾਰਟੀ ਦਾ ਬੋਰਡ ਬਣਾਉਣ ਦੀ ਅਪੀਲ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਵਲੋਂ ਆਜ਼ਾਦ ਉਮੀਦਵਾਰਾਂ ਦੀ ਬਿਨਾਂ ਸ਼ਰਤ ਹਮਾਇਤ ਦਾ ਐਲਾਨ ਅਗਲੀ ਖ਼ਬਰ ਮਾਰਕਸਵਾਦੀ ਪਾਰਟੀ ਵਲੋਂ ਡੀਜ਼ਲ, ਪੈਟਰੋਲ, ਗੈਸ ਦੇ ਵਧੇ ਰੇਟਾਂ ਖ਼ਿਲਾਫ਼ ਕੀਤਾ ਮੁਜ਼ਾਹਰਾ
Ad Position 24