ਮੰਡੀ ਅਰਨੀਵਾਲਾ,20 ਮਈ (ਨਿਸ਼ਾਨ ਸਿੰਘ ਮੋਹਲ਼ਾ)-ਨਗਰ ਪੰਚਾਇਤ ਅਰਨੀਵਾਲਾ ਦੇ ਵਾਰਡ ਨੰਬਰ 10 'ਚ ਕਾਂਗਰਸੀ ਉਮੀਦਵਾਰ ਗੁਰਮੀਤ ਸਿੰਘ ਭਲਵਾਨ ਦੀ ਚੋਣ ਮੁਹਿੰਮ ਸਾਬਕਾ ਮੰਤਰੀ ਹੰਸ ਰਾਜ ਜੋਸਨ ਵਲੋਂ ਸੰਭਾਲੀ ਗਈ ਹੈ | ਉਨ੍ਹਾਂ ਵਲੋਂ ਘਰ-ਘਰ ਜਾ ਕੇ ਵੋਟਰਾਂ ਦੇ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਵੋਟਰਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਕਾਂਗਰਸੀ ਉਮੀਦਵਾਰਾਂ ਨੂੰ ਵੱਡੇ ਫ਼ਰਕ ਦੇ ਨਾਲ ਜਿਤਾਇਆ ਜਾਵੇ | ਇਸ ਮੌਕੇ ਉਨ੍ਹਾਂ ਦੇ ਨਾਲ ਪ੍ਰਦੀਪ ਸਿੰਘ, ਸੁਖਵਿੰਦਰ ਸਿੰਘ ਖੁਰਮੀ, ਸੁਰਜੀਤ ਸਿੰਘ ਉਮੀਦਵਾਰ ਵਾਰਡ ਨੰਬਰ 2, ਸਤਨਾਮ ਸਿੰਘ ਵਾਰਡ ਨੰਬਰ 5, ਸੋਨਾ ਸਿੰਘ ਵਾਰਡ ਨੰਬਰ 6, ਕਸ਼ਮੀਰ ਚੰਦ, ਹਰਭਗਵਾਨ ਜੋਸਨ, ਹਰਜਿੰਦਰ ਸਿੰਘ ਵਿਰਕ, ਇਕਬਾਲ ਪੀ.ਏ ਅਤੇ ਹੋਰ ਵੀ ਹਾਜ਼ਰ ਸਨ |