28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਦਾ ਸਪਰਿੰਗ ਡੀਜ਼ਲ ਸਕੂਲ ਖੁੜੰਜ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਵੁਸ਼ੂ ਚੈਂਪੀਅਨਸ਼ਿਪ 'ਚ ਜਿੱਤੇ ਤਗਮੇ

Ad Position 21
No active advertisement
ਅਜੀਤ ਡੈਸਕ 21-05-2026
ਮੰਡੀ ਰੋੜਾਂਵਾਲੀ, 20 ਮਈ (ਬਰਾੜ)-ਜ਼ਿਲ੍ਹਾ ਵੁਸ਼ੂ ਐਸੋਸੀਏਸ਼ਨ ਫ਼ਾਜ਼ਿਲਕਾ ਵਲੋਂ ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸਲਲੇਂਸ ਵਿਚ ਕਰਵਾਈ ਗਈ 4ਵੀਂ ਸਬ-ਜੂਨੀਅਰ ਜ਼ਿਲ੍ਹਾ ਵੁਸ਼ੂ ਚੈਂਪੀਅਨਸ਼ਿਪ ਵਿਚ ਦਾ ਸਪਰਿੰਗ ਡੀਜ਼ਲ ਸਕੂਲ ਖੁੜੰਜ ਦੇ ਵਿਦਿਆਰਥੀਆਂ ਵਲੋਂ ਭਾਗ ਲਿਆ ਗਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਜਾਣਕਾਰੀ ਦਿੰਦਿਆਂ ਸਕੂਲ ਪਿ੍ੰਸੀਪਲ ਨੀਰਜ ਕੁਮਾਰ ਅਤੇ ਵਾਈਸ ਪਿ੍ੰਸੀਪਲ ਪੂਨਮ ਖੇੜਾ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਨੇ ਵੁਸ਼ੂ ਚੈਂਪੀਅਨਸ਼ਿਪ ਵਿਚ ਭਾਗ ਲੈਂਦਿਆਂ 8 ਸੋਨੇ ਦੇ ਤਗਮੇ, 4 ਚਾਂਦੀ ਦੇ ਤਗਮੇ ਅਤੇ 8 ਕਾਂਸੀ ਦੇ ਤਗਮੇ ਜਿੱਤ ਕੇ ਚੈਂਪੀਅਨਸ਼ਿਪ ਵਿਚ ਓਵਰਆਲ ਤੀਜਾ ਸਥਾਨ ਹਾਸਲ ਕੀਤਾ ਹੈ | ਇਸ ਦਾ ਸਿਹਰਾ ਉਨ੍ਹਾਂ ਖਿਡਾਰੀਆਂ ਦੀ ਮਿਹਨਤ ਅਤੇ ਉਨ੍ਹਾਂ ਦੇ ਕੋਚਾਂ ਨੂੰ ਦਿੱਤਾ ਹੈ | ਅੱਜ ਸਕੂਲ ਦੇ ਵਿਹੜੇ ਵਿਚ ਸਾਦੇ ਸਮਾਰੋਹ ਦੌਰਾਨ ਸਕੂਲ ਮੈਨੇਜਮੈਂਟ ਚੇਅਰਮੈਨ ਧੀਰਜ ਕੁਮਾਰ ਵਾਟਸ, ਸਨਚਿੱਤ ਰਹੇਜਾ, ਦੀਪਕ ਨਾਗਪਾਲ ਅਤੇ ਵਿਕਾਸ ਨਾਗਪਾਲ ਸਮੇਤ ਸਕੂਲ ਸਟਾਫ਼ ਵਲੋਂ ਵੱਖ-ਵੱਖ ਤਗਮੇ ਜਿੱਤਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਵਧਾਈ ਦਿੱਤੀ ਅਤੇ ਹਰ ਖੇਤਰ ਵਿਚ ਕਾਮਯਾਬੀ ਹਾਸਿਲ ਕਰਨ ਲਈ ਲਗਾਤਾਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਸਮੂਹ ਸਕੂਲ ਸਟਾਫ਼ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਫਰੈਂਡਜ਼ ਐਨਕਲੇਵ ਵੈੱਲਫੇਅਰ ਸੁਸਾਇਟੀ ਦੀ ਹੋਈ ਮੀਟਿੰਗ, ਨਵੀਂ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਅਗਲੀ ਖ਼ਬਰ ਸਾਬਕਾ ਚੇਅਰਮੈਨ ਸਵਰਗੀ ਜਗਦੀਸ਼ ਕੰਬੋਜ ਨੂੰ ਨਮ ਅੱਖਾਂ ਨਾਲ ਦਿੱਤੀ ਸ਼ਰਧਾਂਜਲੀ
Ad Position 24