ਫ਼ਾਜ਼ਿਲਕਾ, 22 ਮਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਨਗਰ ਕੌਂਸਲ ਚੌਣਾ ਵਿਚ ਵਾਰਡ ਨੰਬਰ 23 ਸ਼ਹਿਰ ਦਾ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਬਣਾਇਆ ਹੋਇਆ ਹੈ | ਸਾਰੇ ਸ਼ਹਿਰ ਵਾਸੀਆਂ ਵਿਚ ਇਸ ਵਾਰਡ ਦੀ ਚਰਚਾ ਹੀ ਸੱਥਾਂ 'ਤੇ ਕੀਤੀ ਜਾ ਰਹੀ ਹੈ | ਵਾਰਡ ਨੰਬਰ 23 ਜਿੱਥੋਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਨਿਲ ਕੁਮਾਰ ਸੇਠੀ ਜੋ ਕਿ ਭਾਜਪਾ ਦੇ ਟਕਸਾਲੀ ਆਗੂ ਸਨ, ਭਾਜਪਾ ਅੰਦਰ ਵੱਖ-ਵੱਖ ਅਹੁਦਿਆਂ 'ਤੇ ਸੇਵਾ ਕਰ ਚੁੱਕੇ ਹਨ, ਪਿਛਲੇ ਦਿਨੀਂ ਉਨ੍ਹਾਂ ਪੰਜਾਬ ਭਾਜਪਾ ਹਾਈਕਮਾਨ 'ਤੇ ਕਈ ਦੋਸ਼ ਲਗਾਉਂਦਿਆਂ ਭਾਜਪਾ ਨੂੰ ਅਲਵਿਦਾ ਕਹਿੰਦਿਆਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਸਨ ਅਤੇ ਨਗਰ ਕੌਂਸਲ ਚੌਣਾ ਅੰਦਰ ਸਥਾਨਕ ਆਮ ਆਦਮੀ ਪਾਰਟੀ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਉਨ੍ਹਾਂ ਨੂੰ ਵਾਰਡ ਨੰਬਰ 23 ਤੋਂ ਉਮੀਦਵਾਰ ਐਲਾਨ ਦਿੱਤਾ | ਦੂਜੇ ਪਾਸੇ ਫ਼ਾਜ਼ਿਲਕਾ ਭਾਜਪਾ ਲਈ ਇਹ ਚੁਨੌਤੀ ਬਣ ਗਿਆ ਕਿ ਬਗ਼ਾਵਤ ਕਰ ਕੇ ਗਏ ਸ਼੍ਰੀ ਸੇਠੀ ਦੇ ਖ਼ਿਲਾਫ਼ ਤਕੜਾ ਮੁਕਾਬਲਾ ਕਰਨ ਵਾਲੇ ਉਮੀਦਵਾਰ ਨੂੰ ਮੈਦਾਨ ਵਿਚ ਉਤਾਰਿਆਂ ਜਾਵੇ | ਦੂਜੇ ਪਾਸੇ ਵਿਧਾਇਕ ਸਵਨਾ ਦੇ ਨੇੜਲੇ ਸਾਥੀ ਸੁਰਿੰਦਰ ਸਿੰਘ ਘੋਗਾ, ਜੋ ਕਿ ਵਾਰਡ ਨੰਬਰ 23 ਤੋ ਆਮ ਆਦਮੀ ਟਿਕਟ ਦੇ ਪ੍ਰਮੱੁਖ ਦਾਅਵੇਦਾਰ ਸਨ, ਜੋ ਪੰਜ ਸਾਲ ਪਹਿਲਾਂ ਹੋਈਆਂ ਨਗਰ ਕੌਂਸਲ ਚੌਣਾ ਵਜੋਂ ਆਜ਼ਾਦ ਉਮੀਦਵਾਰ ਲੜੇ ਸਨ 'ਤੇ ਕੁੱਝ ਕੂ ਵੋਟਾਂ ਨਾਲ ਹਾਰ ਗਏ ਸਨ, ਇਸ ਵਾਰ 'ਆਪ' ਦੇ ਤਾਕਤਵਰ ਉਮੀਦਵਾਰ ਵਜੋਂ ਜਾਣੇ ਜਾਂਦੇ ਸਨ, ਨੇ ਟਿਕਟ ਨਾਂ ਮਿਲਣ 'ਤੇ ਰੋਸ ਵਿਚ ਆ ਕੇ ਆਮ ਨੂੰ ੂ ਛੱਡਦਿਆਂ ਭਾਜਪਾ ਦਾ ਪੱਲਾ ਫੜ ਲਿਆ | ਭਾਜਪਾ ਨੇ ਉਨ੍ਹਾਂ ਨੂੰ ਆਪਣਾ ਉਮੀਦਵਾਰ ਬਣਾ ਦਿੱਤਾ | ਉਨ੍ਹਾਂ ਦੇ ਚੋਣ ਪ੍ਰਚਾਰ ਵਿਚ ਭਾਜਪਾ ਦੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ, ਭਾਜਪਾ ਦੇ ਸੀਨੀਅਰ ਆਗੂ ਰੰਜਮ ਕਾਮਰਾ, ਸੁਬੋਧ ਵਰਮਾ, ਅਸ਼ੋਕ ਜੈਰਥ 'ਤੇ ਸਮੁੱਚੀ ਭਾਜਪਾ ਦੀ ਟੀਮ ਜੁੱਟ ਗਈ | ਜਿੱਥੇ ਭਾਜਪਾ ਆਗੂਆਂ ਨੇ ਸ਼੍ਰੀ ਸੇਠੀ ਦੇ ਦਲ-ਬਦਲੀ 'ਤੇ ਕਈ ਤਰਾਂ ਦੀਆ ਰੋਮਾਂਚਕ ਟਿੱਪਣੀਆਂ ਕੀਤੀਆਂ | ਚੋਣ ਪ੍ਰਚਾਰ ਦੌਰਾਨ ਸ਼੍ਰੀ ਘੋਗਾ ਨੇ ਵਿਧਾਇਕ ਸਵਨਾ 'ਤੇ ਸੇਠੀ ਨੂੰ ਜਿੱਤ-ਹਾਰ ਪ੍ਰਤੀ ਕਈ ਚੈਲੇਂਜ਼ ਕੀਤੇ | ਉਨ੍ਹਾਂ ਕਿਹਾ ਕਿ ਸ਼੍ਰੀ ਸੇਠੀ ਨੂੰ ਦੂਜੀ ਵਾਰ ਹਾਰ ਦਾ ਮੰੂਹ ਵੇਖਣਾ ਪਏਗਾ ਅਤੇ ਉਨ੍ਹਾਂ ਨੇ 'ਆਪ' ਆਗੂਆਂ ਨੂੰ ਚੋਣਾ ਵਾਲੇ ਦਿਨ ਗੁੰਡਾਗਰਦੀ ਨੂੰ ਲੈ ਕੇ ਵੀ ਕਈ ਤਰਾਂ ਨਾਲ ਚੁਨੌਤੀਆਂ ਦਿੱਤੀਆਂ | ਦੂਜੇ ਪਾਸੇ ਵਿਧਾਇਕ ਸਵਨਾ ਤੋਂ ਇਲਾਵਾ 'ਆਪ' ਦੇ ਉਮੀਦਵਾਰ ਅਨਿਲ ਸੇਠੀ ਵੀ ਭਾਜਪਾ ਉਮੀਦਵਾਰਾਂ ਦੇ ਪੋਲ ਖੋਲ੍ਹਦੇ ਵਰਕਰਾਂ ਅੰਦਰ ਉਤਸ਼ਾਹਿਤ ਕਰਦੇ ਹਨ | ਉਨ੍ਹਾਂ ਕਿਹਾ ਕਿ ਉਹ ਬੜੇ ਦਾਅਵੇ ਨਾਲ ਆਪਣੀ ਪ੍ਰਧਾਨਗੀ ਸਮੇਂ ਸ਼ਹਿਰ ਦੇ ਕੀਤੇ ਵਿਕਾਸ ਕੰਮਾਂ ਨੂੰ ਲੈ ਕੇ ਕਈ ਤਰਾਂ ਦੇ ਚੈਲੇਂਜ਼ ਕਰਦੇ ਹਨ | ਉਨ੍ਹਾਂ ਕਿਹਾ ਕਿ ਜੋ ਫ਼ਾਜ਼ਿਲਕਾ ਦੀ ਦਿੱਖ ਨਜ਼ਰ ਆ ਰਹੀ ਹੈ ਉਹ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਬਣਵਾਈ ਸੀ | ਇਸ ਤਰਾਂ ਵਾਰਡ ਨੰਬਰ 23 ਵਿਚ ਨੁੱਕੜ ਮੀਟਿੰਗ ਵਿਚ ਜੋਸ਼ੀਲੇ ਭਾਸ਼ਣਾਂ ਨੂੰ ਲੈ ਕੇ ਲੋਕਾਂ ਦਾ ਇਕੱਠ ਦੇਖਣ ਯੋਗ ਹੁੰਦਾ ਹੈ | ਜਿੱਥੇ ਦੋਨੋਂ ਉਮੀਦਵਾਰਾਂ ਨੇ ਆਪਣੀ ਅਣਖ ਨੂੰ ਲੈ ਕੇ ਚੋਣ ਬਣਾਈ ਹੋਈ ਹੈ ਉੱਥੇ ਹੀ ਇਸ ਵਾਰਡ ਦੀ ਚੋਣ ਆਮ ਆਦਮੀ ਪਾਰਟੀ ਤੇ ਭਾਜਪਾ ਪ੍ਰਤੀ 2027 ਦੀਆਂ ਪ੍ਰਧਾਨ ਸਭਾ ਚੋਣਾਂ ਨੂੰ ਲੈ ਕੇ ਫ਼ੈਸਲਾਕੁਨ ਸਾਬਤ ਹੋਵੇਗੀ ਕਿਉਂਕਿ ਇਸ ਵਾਰਡ 'ਤੇ ਚੋਣ ਅੰਦਰ ਸਥਾਨਕ ਮੁੱਦੇ ਘੱਟ 'ਤੇ ਹੁਣ ਦੇ ਸਮੇਂ ਅਨੁਸਾਰ ਆਉਣ ਵਾਲੀਆ ਵਿਧਾਨ ਸਭਾ ਚੌਣਾ ਦੇ ਮੁੱਦੇ ਜ਼ਿਆਦਾ ਉਠਾਏ ਜਾ ਰਹੇ ਹਨ | ਆਮ ਲੋਕਾਂ ਅਨੁਸਾਰ ਇਸ ਵਾਰਡ ਦੀ ਚੋਣ ਦਾ ਜਿੱਤ ਹਾਰ ਦਾ ਫ਼ੈਸਲਾ ਭਾਜਪਾ ਅਤੇ 'ਆਪ' ਲਈ ਸੰਜੀਵਨੀ ਬੂਟੀ ਵਾਲਾ ਕੰਮ ਕਰੇਗਾ ਤਾਂ ਹੀ ਸ਼ਹਿਰ ਤੋਂ ਬਿਨਾ ਸਮੁੱਚੇ ਹਲਕੇ ਦੇ ਲੋਕਾਂ ਦੀਆਂ ਨਜ਼ਰਾਂ ਇਸ ਵਾਰਡ 'ਤੇ ਲੱਗੀਆਂ ਹਨ |