09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫ਼ਰੰਟ ਨੇ ਪੰਜਾਬ ਸਰਕਾਰ ਵਿਰੁੱਧ ਕੱਢੀ ਵਿਸ਼ਾਲ ਰੋਸ ਰੈਲੀ

Ad Position 21
No active advertisement
ਅਜੀਤ ਡੈਸਕ 24-05-2026
ਅਬੋਹਰ, 23 ਮਈ (ਤੇਜਿੰਦਰ ਸਿੰਘ ਖ਼ਾਲਸਾ)-ਪੰਜਾਬ ਮੁਲਾਜ਼ਮ 'ਤੇ ਪੈਨਸ਼ਨਰ ਸਾਂਝਾ ਫ਼ਰੰਟ ਵਲੋਂ ਨਹਿਰੂ ਪਾਰਕ ਅਬੋਹਰ ਵਿਖੇ ਭਾਰੀ ਗਿਣਤੀ ਵਿਚ ਮੁਲਾਜ਼ਮ ਅਤੇ ਪੈਨਸ਼ਨਰ ਇਕੱਠੇ ਹੋਏ | ਰੇਸ਼ਮ ਲਾਲ ਰੰਗੀਲਾ ਪ੍ਰਧਾਨ ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਪੰਜਾਬ ਤਹਿਸੀਲ ਅਬੋਹਰ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ 18 ਫ਼ੀਸਦੀ ਮਹਿੰਗਾਈ ਭੱਤੇ ਘੱਟ ਦੇ ਰਹੀ ਹੈ ਜਦ ਕਿ ਆਈ.ਏ.ਐੱਸ ਅਤੇ ਹੋਰ ਅਫ਼ਸਰਾਂ ਨੂੰ ਪੰਜਾਬ ਦੇ ਖ਼ਜ਼ਾਨੇ ਵਿਚੋਂ ਭੱਤੇ ਦਿੱਤੇ ਜਾ ਰਹੇ ਹਨ | ਕਰੀਬ 3 ਸਾਲ ਤੋਂ ਮਹਿੰਗਾਈ ਭੱਤੇ ਦੀ ਕੋਈ ਕਿਸ਼ਤ ਨਹੀਂ ਦਿੱਤੀ ਜਾ ਰਹੀ | ਇਕ ਪਾਸੇ ਤਾਂ ਸਰਕਾਰ ਖ਼ਜ਼ਾਨਾ ਭਰਿਆ ਹੋਇਆ ਕਹਿ ਰਹੀ ਦੂਜੇ ਪਾਸੇ ਕੋਰਟ ਵਿਚ ਖ਼ਜ਼ਾਨਾ ਖ਼ਾਲੀ ਬਾਰੇ ਕਿਹਾ ਜਾ ਰਿਹਾ ਹੈ | ਪੰਜਾਬ ਸਰਕਾਰ ਅਦਾਲਤ ਦਾ ਫ਼ੈਸਲਾ ਮੰਨਣ ਤੋਂ ਵੀ ਭੱਜ ਰਹੀ ਹੈ | ਸੁਲਤਾਨ ਰਾਮ ਪ੍ਰਧਾਨ ਟੈਕਨੀਕਲ ਮਕੈਨੀਕਲ ਯੂਨੀਅਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ ਤੋਂ ਸਰਕਾਰ ਭੱਜ ਰਹੀ ਹੈ | ਅਸ਼ੋਕ ਵਾਟਸ ਪ੍ਰਧਾਨ ਰਿਟਾਇਰਡ ਇੰਪਲਾਈਜ਼ ਨਗਰ ਨਿਗਮ ਅਬੋਹਰ ਨੇ ਸੰਬੋਧਨ ਕਰਦਿਆਂ ਕਿਹਾ ਪੰਜਾਬ ਸਰਕਾਰ ਮੁਫ਼ਤਖ਼ੋਰੀ ਅਤੇ ਇਸ਼ਤਿਹਾਰਬਾਜ਼ੀ ਕਰਕੇ ਸਰਕਾਰ ਦਾ ਖ਼ਜ਼ਾਨਾ ਖ਼ਾਲੀ ਕਰ ਰਹੀ ਹੈ ਅਤੇ ਦਿੱਲੀ ਵਾਲੇ ਲੀਡਰ ਪੰਜਾਬ ਵਿਚ ਆ ਕੇ ਐਸ਼ ਕਰਕੇ ਸਰਕਾਰ ਦਾ ਖ਼ਜ਼ਾਨਾ ਖ਼ਾਲੀ ਕਰ ਰਹੇ ਹਨ ਅਤੇ ਲੁੱਟ ਰਹੇ ਹਨ | ਸਤਨਾਮ ਸਿੰਘ ਗਰੋਵਰ ਨੇ ਸੰਬੋਧਨ ਕਰਦਿਆਂ ਕਿਹਾ ਕਿ 2.59 ਗੁਣਾਂਕ ਨਾਲ ਪੈਨਸ਼ਨ ਸੋਧਣ ਤੋਂ ਸਰਕਾਰ ਭੱਜ ਗਈ ਹੈ | ਇੰਜੀ.ਭਗਵਾਨ ਦਾਸ ਨੇ ਕਿਹਾ ਕਿ 2022 ਦੀਆਂ ਚੋਣਾਂ ਤੋਂ ਪਹਿਲਾਂ ਮਾਨ ਧਰਨਿਆਂ ਵਿਚ ਬੈਠ ਕੇ ਮੁਲਾਜ਼ਮ ਤੇ ਪੈਨਸ਼ਨਰ ਦੀ ਮੰਗਾਂ ਆਪ ਦੀ ਸਰਕਾਰ ਆਉਣ 'ਤੇ ਸਭ ਤੋਂ ਪਹਿਲਾਂ ਹਰਾ ਪੈੱਨ ਚਲਾਉਣ ਦਾ ਵਾਅਦਾ ਕੀਤਾ ਸੀ ਪਰ ਸਾਡੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਹਰੇ ਪੈੱਨ ਨਾਲ ਦਸਤਖ਼ਤ ਕਰਨਾ ਤਾਂ ਦੂਰ ਦੀ ਗੱਲ ਸਗੋਂ 37 ਕਿਸਮ ਦੇ ਭੱਤੇ ਬੰਦ ਕਰ ਦਿੱਤੇ ਹਨ ਜਿਸ ਨੂੰ ਤੁਰੰਤ ਬਹਾਲ ਕੀਤੇ ਜਾਣ ਦੀ ਮੰਗ ਕੀਤੀ ਗਈ | ਸ਼ਰਮਾ ਨੇ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਵੋਟ ਨਾ ਪਾਉਣ ਦਾ ਮਤਾ ਰੱਖਿਆ ਅਤੇ ਆਪ ਪਾਰਟੀ ਨੂੰ ਵੋਟ ਨਾ ਪਾਉਣ ਬਾਰੇ ਸਲਾਹ ਕੀਤੀ ਸਾਰੇ ਮੈਂਬਰਾਂ ਨੇ ਇਕ ਸੁਰ ਵਿਚ ਹਾਮੀ ਭਰੀ | ਬਾਅਦ ਵਿਚ ਸਭ ਨੂੰ ਸਹੁੰ ਵੀ ਚੁਕਾਈ ਕਿ ਆਪ ਪਾਰਟੀ ਨੂੰ ਆਪ ਅਤੇ ਰਿਸ਼ਤੇਦਾਰਾਂ ਮਿੱਤਰਾਂ, ਸਾਕ-ਸੰਬੰਧੀ ਨੂੰ ਵੋਟ ਨਾ ਪਾਉਣ ਦਾ ਪ੍ਰਚਾਰ ਕੀਤਾ ਜਾਵੇਗਾ | ਰੋਸ ਰੈਲੀ 'ਚ ਬਲਦੇਵ ਸਿੰਘ ਸਹਿਕਾਰਤਾ ਵਿਭਾਗ, ਸੁਰਜੀਤ ਸਿੰਘ ਬਰਾੜ, ਰਵੀ ਕਾਂਤ, ਉਦੈਪਾਲ ਸਿੰਘ ਕਾਨੂੰਗੋ, ਬਲੀਸ ਸੁਖੀਜਾ, ਪ੍ਰਮੋਦ ਜੁਨੇਜਾ, ਸੁਭਾਸ਼ ਛਾਬੜਾ, ਕੁਲਜੀਤ ਸਿੰਘ ਅਹੂਜਾ ਆਦਿ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਰਨੀਵਾਲਾ 'ਚ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਕਾਂਗਰਸੀਆਂ ਵਿਚਕਾਰ ਵਧਿਆ ਵਿਵਾਦ ਅਗਲੀ ਖ਼ਬਰ ਸੁਖਮੰਦਰ ਸਿੰਘ ਸੱਗੂ ਦੀ ਵਾਰਡ ਨੰਬਰ 23 ਤੋਂ ਚੋਣ ਮੁਹਿੰਮ ਹੈਰੀ ਸੰਧੂ ਨੇ ਭਖਾਈ
Ad Position 24