09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਨਾੜ ਸਾੜਨ ਵਾਲੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 24-05-2026
ਫ਼ਾਜ਼ਿਲਕਾ, 23 ਮਈ (ਦਵਿੰਦਰ ਪਾਲ ਸਿੰਘ)-ਥਾਣਾ ਬਹਾਵਵਾਲਾ ਪੁਲਿਸ ਨੇ ਨਾੜ ਸਾੜਨ ਵਾਲੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਧਰਮਪ੍ਰੀਤ ਸਿੰਘ ਨੇ ਦੱਸਿਆ ਕਿ ਸਬ ਡਿਵੀਜ਼ਨ ਮੋਨੀਟਰਿੰਗ ਕਮੇਟੀ ਅਬੋਹਰ ਫ਼ਾਜ਼ਿਲਕਾ ਵਲੋਂ 13 ਮਈ ਨੂੰ ਪਿੰਡ ਕੰਧਵਾਲਾ ਅਮਰਕੋਟ ਵਿਖੇ ਚੈਕਿੰਗ ਕੀਤੀ ਗਈ ਸੀ | ਚੈਕਿੰਗ ਦੌਰਾਨ ਜ਼ਮੀਨ ਵਿਚ ਨਾੜ ਸਾੜਨ ਅਤੇ ਅੱਗ ਲਗਾਉਣ ਦੇ ਪੁਖ਼ਤਾ ਸਬੂਤ ਪਾਏ ਗਏ | ਇਹ ਕਾਰਵਾਈ ਡੀ.ਸੀ. ਸਾਹਿਬ ਫ਼ਾਜ਼ਿਲਕਾ ਦੇ ਆਦੇਸ਼ਾਂ ਦੀ ਸਿੱਧੀ ਉਲੰਘਣਾ ਸੀ |
ਜਿਸ 'ਤੇ ਕਾਰਵਾਈ ਕਰਦਿਆਂ ਉਕਤ ਐਕਟ ਅਤੇ ਰੂਲ ਮੁਤਾਬਿਕ ਵਾਤਾਵਰਨ ਮੁਆਵਜ਼ਾ ਲਗਾਉਂਦੇ ਹੋਏ ਕੇਵਲ ਕਿ੍ਸ਼ਨ ਪਤੀ ਸਰਸਵਤੀ ਦੇਵੀ ਅਤੇ ਰਮੇਸ਼ ਚੰਦਰ ਪੁੱਤਰ ਮਹਿੰਗਾ ਸਿੰਘ ਵਾਸੀ ਕੰਧਵਾਲਾ ਅਮਰਕੋਟ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਪੰਚਾਇਤ ਮੈਂਬਰ ਅਵਤਾਰ ਸਿੰਘ ਨੂੰ ਸਦਮਾ, ਪਿਤਾ ਦਾ ਦਿਹਾਂਤ ਅਗਲੀ ਖ਼ਬਰ ਜਨਗਣਨਾ ਦੇ ਕੰਮ 'ਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ 'ਤੇ ਗਿਣਤੀਕਾਰ ਸੁਰਿੰਦਰ ਕੁਮਾਰ ਦਾ ਵਿਸ਼ੇਸ਼ ਸਨਮਾਨ
Ad Position 24