05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਫ਼ਾਜ਼ਿਲਕਾ-ਅਬੋਹਰ ਚਹੰੁ ਮਾਰਗੀ ਸੜਕ 'ਤੇ ਬਣ ਰਹੇ ਟੋਲ ਪਲਾਜ਼ੇ ਨੂੰ ਬਣਾਉਣ 'ਤੇ ਲੱਗੀ ਰੋਕ

Ad Position 21
No active advertisement
ਅਜੀਤ ਡੈਸਕ 31-05-2026
ਫ਼ਾਜ਼ਿਲਕਾ, 30 ਮਈ (ਅਮਰਜੀਤ ਸ਼ਰਮਾ)-ਫ਼ਾਜ਼ਿਲਕਾ- ਅਬੋਹਰ ਮਾਰਗ ਨੂੰ ਚੌੜਾ ਕਰਕੇ ਉਸ ਨੂੰ ਚਹੰੁ ਮਾਰਗੀ ਬਣਾਏ ਜਾ ਰਹੇ ਰੋਡ 'ਤੇ ਪਿੰਡ ਬੇਗਾਂਵਾਲੀ ਨੇੜੇ ਬਣ ਰਹੇ ਨਵੇਂ ਟੋਲ ਪਲਾਜ਼ਾ ਦੇ ਨਿਰਮਾਣ 'ਤੇ ਮਾਨਯੋਗ ਹਾਈਕੋਰਟ ਵਲੋਂ ਫ਼ਿਲਹਾਲ ਰੋਕ ਲਗਾ ਦਿੱਤੀ ਹੈ | ਨਗਰ ਕੌਂਸਲ ਫ਼ਾਜ਼ਿਲਕਾ ਅਤੇ ਗਰਾਮ ਪੰਚਾਇਤ ਬੇਗਾਂਵਾਲੀ ਵਲੋਂ ਸ਼ਹਿਰ ਦੇ ਬਿਲਕੁਲ ਨੇੜੇ ਬਣ ਰਹੇ ਇਸ ਟੋਲ ਪਲਾਜ਼ੇ ਸਬੰਧੀ ਆਪਣਾ ਇਤਰਾਜ਼ ਦਾਇਰ ਕੀਤਾ ਸੀ ਕਿ ਇਹ ਟੋਲ ਪਲਾਜ਼ਾ ਨਗਰ ਕੌਂਸਲ ਦੇ ਖੇਤਰ ਤੋਂ 4.5 ਕਿੱਲੋਮੀਟਰ ਦੇ ਦਾਇਰੇ ਵਿਚ ਆਉਂਦਾ ਹੈ, ਜੋ ਕਿ ਨਿਰਧਾਰਿਤ ਨਿਯਮਾਂ ਦੀ ਉਲੰਘਣਾ ਹੈ | ਇਹ ਫ਼ੈਸਲਾ ਸਥਾਨਕ ਨਿਵਾਸੀ ਸ੍ਰੀਮਤੀ ਰੰਜਨਾ ਗੁਪਤਾ ਵਲੋਂ ਦਾਇਰ ਇਕ ਰਿੱਟ ਪਟੀਸ਼ਨ ਵਿਚ ਮਾਨਯੋਗ ਹਾਈਕੋਰਟ ਦੇ ਡਿਵੀਜ਼ਨ ਬੈਂਚ ਵਲੋਂ ਦਿੱਤਾ ਗਿਆ ਹੈ | ਸ੍ਰੀਮਤੀ ਰੰਜਨਾ ਗੁਪਤਾ ਵਲੋਂ ਦਾਇਰ ਇਸ ਰਿੱਟ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਉਸ ਦੀ ਜ਼ਮੀਨ ਸ਼ਹਿਰ ਦੇ ਨੇੜੇ ਨਵੇਂ ਬਣ ਰਹੇ ਟੋਲ ਪਲਾਜ਼ੇ ਕੋਲ ਹੈ | ਜੋ ਕਿ ਨਗਰ ਕੌਂਸਲ ਫ਼ਾਜ਼ਿਲਕਾ ਦੀ ਹੱਦ ਤੋਂ ਸਿਰਫ਼ ਸਾਢੇ 4 ਕਿੱਲੋ ਮੀਟਰ ਹੈ ਜਦ ਕਿ ਨਿਰਧਾਰਿਤ ਨਿਯਮਾਂ ਅਨੁਸਾਰ ਕੋਈ ਵੀ ਟੋਲ ਪਲਾਜ਼ਾ ਸ਼ਹਿਰ ਦੀ ਹੱਦ ਤੋਂ 5 ਕਿੱਲੋਮੀਟਰ ਅੰਦਰ ਨਹੀਂ ਬਣਾਇਆ ਜਾ ਸਕਦਾ | ਇਸ ਲਈ ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ ਵਲੋਂ ਨਿਰਧਾਰਿਤ ਨਿਯਮਾਂ ਦੀ ਸ਼ਰੇਆਮ ਉਲੰਘਣਾ ਕੀਤੀ ਗਈ ਹੈ | ਮਾਨਯੋਗ ਜੱਜ ਸ੍ਰੀਮਤੀ ਅਲਕਾ ਸ਼ਰੀਨ ਅਤੇ ਜੱਜ ਰਮੇਸ਼ ਚੰਦ ਦੇ ਡਿਵੀਜ਼ਨ ਬੈਂਚ ਨੇ ਇਸ ਰਿੱਟ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਕਿਹਾ ਕਿ ਜਦੋਂ ਤੱਕ ਕੋਈ ਬੇਹੱਦ ਜ਼ਰੂਰੀ ਕਾਰਨ ਨਾ ਹੋਵੇ ਉਦੋਂ ਤੱਕ ਆਮ ਤੌਰ 'ਤੇ ਕੋਈ ਵੀ ਟੋਲ ਪਲਾਜ਼ਾ ਨਗਰ ਕੌਂਸਲ ਦੀ ਹੱਦ ਤੋਂ 5 ਕਿੱਲੋਮੀਟਰ ਦੇ ਅੰਦਰ ਨਹੀਂ ਬਣ ਸਕਦਾ | ਮਾਨਯੋਗ ਜੱਜ ਸਾਹਿਬਾਨਾਂ ਨੇ ਮੰਨਿਆ ਕਿ ਪ੍ਰਤੀਬੰਧਿਤ ਹੱਦ ਵਿਚ ਟੋਲ ਪਲਾਜ਼ਾ ਬਣਾਉਣ ਦਾ ਕੋਈ ਠੋਸ ਜਾ ਉਚਿੱਤ ਕਾਰਨ ਨਹੀਂ ਦੱਸਿਆ ਗਿਆ | ਜਿਸ ਤੋਂ ਬਾਅਦ ਮਾਨਯੋਗ ਜੱਜ ਸਾਹਿਬਾਨਾਂ ਵਲੋਂ ਉਕਤ ਮਾਮਲੇ ਵਿਚ ਮੌਜੂਦਾ ਸਥਿਤੀ ਬਣਾਏ ਰੱਖਣ ਦੇ ਹੁਕਮ ਜਾਰੀ ਕੀਤੇ ਹਨ | ਮਾਮਲੇ ਦੀ ਅਗਲੀ ਸੁਣਵਾਈ ਹੁਣ 22 ਜੁਲਾਈ ਨੂੰ ਹੋਵੇਗੀ | ਇਸ ਤੋਂ ਪਹਿਲਾਂ ਨਗਰ ਕੌਂਸਲ ਫ਼ਾਜ਼ਿਲਕਾ ਵਲੋਂ ਵੀ ਇਸ ਟੋਲ ਪਲਾਜ਼ੇ ਨੂੰ ਸ਼ਹਿਰ ਤੋਂ ਘਟੋਂ ਘੱਟ 10 ਕਿੱਲੋਮੀਟਰ ਦੂਰੀ 'ਤੇ ਬਣਾਉਣ ਦੀ ਮੰਗ ਕੀਤੀ ਸੀ |
Ad Position 22
No active advertisement
ਪਿਛਲੀ ਖ਼ਬਰ ਆਨਲਾਈਨ ਪੋਰਟਲ ਰਾਹੀਂ ਹੋਣ ਬਦਲੀਆਂ, ਸਾਰੇ ਅਧਿਆਪਕਾਂ ਨੂੰ ਮਿਲੇ ਬਦਲੀ ਦਾ ਬਰਾਬਰ ਅਧਿਕਾਰ-ਗੌਰਮਿੰਟ ਟੀਚਰਜ਼ ਯੂਨੀਅਨ ਅਗਲੀ ਖ਼ਬਰ ਜੀਨੀਅਸ ਕਾਨਵੈਂਟ ਸਕੂਲ ਕਟੈਹੜਾ ਵਿਖੇ ਅਧਿਆਪਕ-ਮਾਪੇ ਮਿਲਣੀ ਆਯੋਜਿਤ
Ad Position 24
No active advertisement