06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਨਗਰ ਕੌਂਸਲ ਦੇ ਚੋਣ ਨਤੀਜਿਆਂ ਤੋਂ ਬਾਅਦ ਬੋਰਡ ਬਣਾਉਣ ਲਈ ਭਾਜਪਾ ਤੇ ਕਾਂਗਰਸ ਨੇ ਯਤਨ ਕੀਤੇ ਆਰੰਭ

Ad Position 21
No active advertisement
ਅਜੀਤ ਡੈਸਕ 31-05-2026
ਫ਼ਾਜ਼ਿਲਕਾ, 30 ਮਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਨਗਰ ਕੌਂਸਲ ਦੇ ਚੋਣ ਨਤੀਜੇ ਆਉਣ ਤੋਂ ਬਾਅਦ ਭਾਵੇਂ ਕਿਸੇ ਸਿਆਸੀ ਪਾਰਟੀ ਨੂੰ ਬਹੁਮਤ ਪ੍ਰਾਪਤ ਨਹੀਂ ਹੋਇਆ ਪਰ ਭਾਜਪਾ ਅਤੇ ਕਾਂਗਰਸ ਵਲੋਂ ਬੋਰਡ ਬਣਾਉਣ ਲਈ ਅੰਦਰ ਖਾਤੇ ਸਿਆਸੀ ਜੋੜ ਤੋੜ ਕੀਤੇ ਜਾ ਰਹੇ ਹਨ | ਸ਼ਹਿਰ ਦੇ ਕੁੱਲ 25 ਵਾਰਡਾਂ ਵਿਚੋਂ ਭਾਜਪਾ 11 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਸਾਹਮਣੇ ਆਈ ਹੈ ਜਦ ਕਿ ਕਾਂਗਰਸ ਨੇ 9, ਆਮ ਆਦਮੀ ਪਾਰਟੀ ਨੇ 5 ਸੀਟਾਂ ਜਿੱਤੀਆਂ ਹਨ | ਗਿਣਤੀ ਦੇ ਸ਼ੁਰੂਆਤ ਦੇ ਰੁਝਾਨਾਂ ਤੋਂ ਬਾਅਦ ਪੰਜਾਬ ਦੇ 2 ਕਾਂਗਰਸ ਅਤੇ ਭਾਜਪਾ ਦੇ ਸਿਆਸੀ ਆਗੂਆਂ ਨੇ ਮਿਲ ਕੇ ਬੋਰਡ ਬਣਾਉਣ ਦੇ ਬਿਆਨ ਜਾਰੀ ਕੀਤੇ ਸਨ ਪਰ ਭਾਜਪਾ ਵਲੋਂ ਆਪਣੇ ਤੌਰ 'ਤੇ 11 ਸੀਟਾਂ ਜਿੱਤਣ ਤੋਂ ਬਾਅਦ ਸਿਆਸੀ ਹਾਲਾਤ ਬਦਲੇ ਨਜ਼ਰ ਆ ਰਹੇ ਹਨ | ਭਾਜਪਾ ਨੂੰ 2 ਕੌਂਸਲਰਾਂ ਦੀ ਜ਼ਰੂਰਤ ਦੱਸੀ ਜਾ ਰਹੀ ਹੈ | ਭਾਜਪਾ ਦੀ ਅੱਖ ਆਮ ਆਦਮੀ ਪਾਰਟੀ ਦੇ 5 ਕੌਂਸਲਰਾਂ 'ਤੇ ਟਿਕੀ ਹੋਈ ਹੈ | ਇਨ੍ਹਾਂ ਵਿਚੋਂ 2, 3 ਕੌਂਸਲਰ ਤੋੜ ਕੇ ਭਾਜਪਾ ਵਿਚ ਸ਼ਾਮਿਲ ਕਰਵਾ ਆਪਣਾ ਬੋਰਡ ਬਣਾਇਆ ਜਾ ਸਕੇ ਜਦ ਕਿ ਸਿਆਸੀ ਸੂਤਰਾਂ ਅਨੁਸਾਰ ਕਾਂਗਰਸ ਪਾਰਟੀ ਵੀ ਆਪਣੇ ਤਰੀਕੇ ਨਾਲ ਆਪਣਾ ਬੋਰਡ ਬਣਾਉਣ ਲਈ ਯਤਨ ਕਰ ਰਹੀ ਹੈ | ਸਭ ਦੀਆਂ ਨਜ਼ਰਾਂ ਆਮ ਆਦਮੀ ਪਾਰਟੀ ਦੇ ਕੌਂਸਲਰਾਂ 'ਤੇ ਟਿਕੀਆਂ ਹਨ | ਜੇਕਰ ਆਮ ਆਦਮੀ ਪਾਰਟੀ ਦੇ 5 ਕੌਂਸਲਰ ਏਕਤਾ ਵਿਚ ਰਹਿਣ ਤਾਂ ਕਾਂਗਰਸ ਤੇ ਭਾਜਪਾ ਨੂੰ ਆਪਣਾ ਬੋਰਡ ਬਣਾਉਣ ਲਈ ਨਵੀਂ ਪੈਂਤੜੇਬਾਜ਼ੀ ਕਰਨੀ ਪਵੇਗੀ | ਦੂਸਰਾ ਵਿਧਾਨ ਸਭਾ ਚੋਣਾਂ ਸਿਰ 'ਤੇ ਹਨ | ਇਨ੍ਹਾਂ ਪਾਰਟੀਆਂ ਦੇ ਆਗੂ ਇਸ ਗੱਲ ਤੋਂ ਵੀ ਡਰਦੇ ਹਨ ਕਿ ਕੋਈ ਵੀ ਗ਼ਲਤ ਲਏ ਫ਼ੈਸਲੇ ਦਾ ਸਿੱਧਾ ਅਸਰ ਵਿਧਾਨ ਸਭਾ ਚੋਣਾਂ 'ਤੇ ਪਵੇਗਾ | ਆਉਣ ਵਾਲੇ ਦਿਨਾਂ 'ਚ ਇਹ ਸਪਸ਼ਟ ਹੋ ਜਾਵੇਗਾ ਕਿ ਕਿਹੜੀ ਧਿਰ ਕੌਂਸਲ 'ਤੇ ਕਾਬਜ਼ ਹੋਣ ਵਿਚ ਕਾਮਯਾਬ ਹੁੰਦੀ ਹੈ | ਦੂਸਰੇ ਪਾਸੇ ਚੋਣ ਨਤੀਜੇ ਭਾਵੇਂ ਕੁੱਝ ਵੀ ਆਏ ਹੋਣ ਪਰ ਜਿਸ ਤਰ੍ਹਾਂ ਸ਼ਹਿਰ ਅੰਦਰ ਪੋਲ ਹੋਈ ਵੋਟ ਦੀ ਗਿਣਤੀ ਅਨੁਸਾਰ ਆਮ ਆਦਮੀ ਪਾਰਟੀ ਦੂਸਰੇ ਨੰਬਰ 'ਤੇ ਰਹੀ ਹੈ | ਵੱਖ-ਵੱਖ ਵਾਰਡਾਂ ਅੰਦਰ ਭਾਜਪਾ ਦੇ ਉਮੀਦਵਾਰਾਂ ਨੇ 12678 ਵੋਟ ਹਾਸਲ ਕੀਤੇ ਹਨ | ਜਿਸ ਦੇ 11 ਕੌਂਸਲਰ ਚੁਣੇ ਗਏ ਹਨ | ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ 12199 ਵੋਟ ਹਾਸਲ ਕਰਕੇ ਗਿਣਤੀ ਪੱਖੋਂ ਦੂਸਰਾ ਸਥਾਨ ਪ੍ਰਾਪਤ ਕੀਤਾ, ਕੌਂਸਲਰਾਂ ਦੀ ਜਿੱਤ 'ਤੇ ਇਹ ਤੀਸਰੇ ਸਥਾਨ 'ਤੇ ਰਹੀ ਹੈ | ਕਾਂਗਰਸ ਦੇ ਉਮੀਦਵਾਰਾਂ ਨੇ 8590 ਵੋਟਾਂ ਲੈ ਕੇ 9 ਕੌਂਸਲਰ ਨੂੰ ਜਿੱਤ ਦਵਾਈ ਹੈ | ਲੋਕਾਂ ਵਿਚ ਇਸ ਗੱਲ ਦੀ ਚਰਚਾ ਹੈ ਕਿ ਕਾਂਗਰਸ ਪਾਰਟੀ ਸਾਰੇ ਵਾਰਡਾਂ ਵਿਚੋਂ ਵੋਟ ਲੈਣ ਦੀ ਸਥਿਤੀ ਵਿਚ ਤੀਸਰੇ ਨੰਬਰ 'ਤੇ ਰਹੀ ਹੈ ਜਦ ਕਿ ਉਸ ਦੇ 9 ਕੌਂਸਲਰਾਂ ਨੇ ਜਿੱਤ ਕੇ ਸਿਆਸੀ ਪਾਰਟੀਆਂ ਦੇ ਹੌਸਲੇ ਵਧਾਏ ਹਨ | ਆਮ ਆਦਮੀ ਪਾਰਟੀ ਜੋ ਵੋਟਾਂ ਲੈਣ ਵਿਚ ਦੂਸਰੇ ਸਥਾਨ 'ਤੇ ਰਹੀ ਹੈ | ਕਾਂਗਰਸ ਨਾਲੋਂ 3600 ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਅੱਗੇ ਹੈ | ਕੌਂਸਲਰਾਂ ਦੀ ਜਿੱਤ ਪਿੱਛੇ 'ਆਪ' ਦੇ ਆਗੂ ਮਾਯੂਸੀ ਵਿਚ ਹਨ, ਕਿਉਂ ਕਿ ਉਨ੍ਹਾਂ ਦੇ 5 ਕੌਂਸਲਰ ਹੀ ਜਿੱਤ ਪ੍ਰਾਪਤ ਕਰ ਸਕੇ ਹਨ | ਲੋਕ ਇਨ੍ਹਾਂ ਨਤੀਜਿਆਂ ਨੂੰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨਾਲ ਤੁਲਨਾ ਕਰਨ 'ਤੇ ਲੱਗੇ ਹਨ ਕਿ ਜਿੱਤ ਪ੍ਰਾਪਤ ਕਰਨ ਲਈ ਕਿਸ ਪਾਰਟੀ ਨੂੰ ਹੋਰ ਕਿੰਨੀ ਤਾਕਤ ਲਗਾਉਣੀ ਪਵੇਗੀ ਅਤੇ ਲੋਕਾਂ ਨੂੰ ਆਪਣੇ ਨਾਲ ਕਿਸ ਢੰਗ ਨਾਲ ਜੋੜਿਆ ਜਾਣਾ ਹੈ |
Ad Position 22
No active advertisement
ਪਿਛਲੀ ਖ਼ਬਰ ਹਰਦੇਵ ਮੇਘਵਾਲ ਨੇ ਅਬੋਹਰ 'ਚ ਭਾਜਪਾ ਦੀ ਜਿੱਤ 'ਤੇ ਸੰਦੀਪ ਜਾਖੜ ਨੂੰ ਵਧਾਈ ਦਿੱਤੀ ਅਗਲੀ ਖ਼ਬਰ ਧੰਨ ਧੰਨ ਬਾਬਾ ਕੁੰਦਨ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਏ
Ad Position 24
No active advertisement