ਜਲਾਲਾਬਾਦ, 30 ਮਈ (ਜਤਿੰਦਰ ਪਾਲ ਸਿੰਘ)-ਨੇੜਲੇ ਪਿੰਡ ਸ਼ੇਰ ਮੁਹੰਮਦ ਮਾਹੀਗੀਰ ਦੇ ਬਾਹਰਵਾਰ ਸਥਿਤ ਗੁਰਦੁਆਰਾ ਗੋਬਿੰਦਸਰ ਠਾਠ ਨਾਨਕਸਰ ਵਿਖੇ ਲੜੀਵਾਰ ਰੈਣ ਸੂਬਾਈ ਕੀਰਤਨ ਸਮਾਗਮ ਤੇ ਸੰਪਟ ਅਖੰਡ ਪਾਠਾਂ ਦੀ ਸਮਾਪਤੀ ਬੀਤੇ ਦਿਨੀਂ ਹੋਈ¢ ਸੰਤ ਬਾਬਾ ਸੁਖਦੇਵ ਸਿੰਘ ਭੁੱਚੋ ਸਾਹਿਬ ਵਾਲਿਆਂ ਦੀ ਰਹਿਨੁਮਾਈ ਹੇਠ ਹੋਏ ਇਨ੍ਹਾਂ ਸਮਾਗਮਾਂ ਵਿਚ 21 ਦਿਨ ਵਾਲੇ ਮਹਾਂ ਸੰਪਟ ਅਖੰਡ ਪਾਠ ਹੋਏ ਅਤੇ ਹਰ ਰੋਜ਼ ਰਾਤਰੀ ਦੇ ਰੈਣ ਸੂਬਾਈ ਕੀਰਤਨ ਸਮਾਗਮ ਕਰਵਾਏ ਗਏ¢ ਸਮਾਗਮ ਵਿਚ ਰਾਤਰੀ ਦੇ ਦੀਵਾਨਾ ਵਿਚ ਸਮੇਂ -ਸਮੇਂ ਤੇ ਸੰਤ ਬਾਬਾ ਸੁਖਦੇਵ ਸਿੰਘ ਭੁੱਚੋ ਸਾਹਿਬ ਵਾਲੇ ਹਾਜ਼ਰੀ ਭਰਦੇ ਰਹੇ¢ ਇਸ ਦੇ ਨਾਲ ਹੀ ਪੰਥ ਦੀਆਂ ਪ੍ਰਸਿੱਧ ਧਾਰਮਿਕ ਸ਼ਖ਼ਸੀਅਤਾਂ, ਕਥਾ ਵਾਚਕ, ਰਾਗੀ ਜਥੇ ਅਤੇ ਨਾਨਕਸਰ ਸੰਪਰਦਾਇ ਨਾਲ ਜੁੜੇ ਮਹਾਂਪੁਰਖਾਂ ਨੇ ਹਾਜ਼ਰੀ ਭਰ ਕੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕੀਤਾ¢ ਸੰਤ ਬਾਬਾ ਸੁਖਦੇਵ ਸਿੰਘ ਭੁੱਚੋ ਸਾਹਿਬ ਵਾਲਿਆਂ ਦੇ ਨਾਲ ਨਾਲ ਸੰਤ ਬਾਬਾ ਗੁਰਵਿੰਦਰ ਸਿੰਘ ਜੀ ਨਾਨਕਸਰ ਕਲੇਰਾਂ, ਭਾਈ ਸੁਖਵਿੰਦਰ ਸਿੰਘ ਚੰਦਾ, ਭਾਈ ਗੁਰਦਾਸਪੁਰ ਸਿੰਘ ਦਰਵੇਸ਼, ਭਾਈ ਨਿਰਮਲ ਸਿੰਘ, ਭਾਈ ਬਲਦੇਵ ਸਿੰਘ, ਭਾਈ ਹਰਜਿੰਦਰ ਸਿੰਘ, ਬਾਬਾ ਹਰ ਸਿੰਘ, ਭਾਈ ਭੁਪਿੰਦਰ ਸਿੰਘ ਫ਼ਿਰੋਜ਼ਪੁਰੀ, ਭਾਈ ਸੁਖਵਿੰਦਰ ਸਿੰਘ ਰਤਨ, ਭਾਈ ਪਰਵਿੰਦਰ ਸਿੰਘ ਉਸਤਾਦ, ਭਾਈ ਨਿਰਮਲ ਸਿੰਘ, ਭਾਈ ਬਾਜ਼ ਸਿੰਘ ਨਿਮਾਣਾ, ਭਾਈ ਸੁਖਦੀਪ ਸਿੰਘ ਪ੍ਰਚਾਰਕ ਐੱਸ.ਜੀ.ਪੀ.ਐੱਸ, ਭਾਈ ਛਿੰਦਰ ਸਿੰਘ, ਭਾਈ ਅੰਗਰੇਜ਼ ਸਿੰਘ, ਭਾਈ ਗੁਰਦਿੱਤ, ਬਾਬਾ ਗੁਰਜੰਟ ਸਿੰਘ, ਭਾਈ ਜੱਜ ਸਿੰਘ, ਭਾਈ ਵਿਕਰਮਜੀਤ ਸਿੰਘ, ਭਾਈ ਨਵਨੀਤ ਸਿੰਘ , ਭਾਈ ਰਾਜਵਿੰਦਰ ਸਿੰਘ, ਭਾਈ ਕਿ੍ਸ਼ਨ ਸਿੰਘ, ਭਾਈ ਸਾਗਰ ਸਿੰਘ ਵਲੋਂ ਸਮਾਗਮਾਂ ਦੌਰਾਨ ਕਥਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ¢ ਸਮਾਗਮਾਂ ਦੀ ਸਮਾਪਤੀ ਮੌਕੇ ਭਾਈ ਮਨੀ ਸਿੰਘ ਸ੍ਰੀ ਭੁੱਚੋ ਸਾਹਿਬ ਵਾਲੇ, ਭਾਈ ਮਨਵੀਰ ਸਿੰਘ ਭੁੱਚੋ ਸਾਹਿਬ ਵਾਲੇ, ਬਾਬਾ ਰਮਨ ਸਿੰਘ ਠਾਠ ਨਾਨਕਸਰ ਚੱਬਾ, ਭਾਈ ਸੁਖਵਿੰਦਰ ਸਿੰਘ ਗੋਗਾ, ਭਾਈ ਪ੍ਰੇਮ ਸਿੰਘ ਮੁੱਖ ਅਰਦਾਸੀਏ ਸਿੰਘ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਸਾਹਿਬ ਸ਼ਾਮਲ ਹੋਏ¢ ਸਮਾਗਮਾਂ ਦਾ ਪ੍ਰਬੰਧ ਅਸਥਾਨ ਦੀ ਸੇਵਾ ਸੰਭਾਲ ਰਹੇ ਬਾਬਾ ਬਲਜੀਤ ਸਿੰਘ ਵਲ਼ੋਂ ਬਾਖ਼ੂਬੀ ਕੀਤਾ ਗਿਆ¢ ਸਮਾਗਮ ਵਿਚ ਗੁਰੂ ਦਾ ਲੰਗਰ ਅਤੁੱਟ ਵਰਤਿਆ¢