03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਨਿਪਾਲ 'ਚ ਹੋਈ ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ ਵਿਚ ਪੈਨੇਸੀਆ ਸੀ. ਸੈ. ਪਬਲਿਕ ਸਕੂਲ ਦੇ ਖਿਡਾਰੀਆਂ ਨੇ ਜਿੱਤੇ ਤਗਮੇ

Ad Position 21
No active advertisement
ਅਜੀਤ ਡੈਸਕ 11-06-2026
ਜਲਾਲਾਬਾਦ,10ਜੂਨ(ਜਤਿੰਦਰ ਪਾਲ ਸਿੰਘ)- ਨੇਪਾਲ ਸ਼ੋਤੋਕਾਨ ਕਰਾਟੇ ਐਸੋਸੀਏਸ਼ਨ ਵਲੋਂ ਦਸ਼ਰਥ ਸਟੇਡੀਅਮ, ਕਾਠਮੰਡੂ (ਨੇਪਾਲ) ਵਿਖੇ 2 ਤੋਂ 4 ਜੂਨ ਤੱਕ ਕਰਵਾਈ ਗਈ 17ਵੀਂ ਐਨ.ਐੱਸ.ਕੇ.ਏ.ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ 2026 'ਚ ਪੈਨੇਸੀਆ ਸੀ.ਸੈ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 1 ਸੋਨੇ ਦਾ ਤਗਮਾ, 1 ਚਾਂਦੀ ਦਾ ਤਗਮਾ ਅਤੇ 4 ਕਾਂਸੀ ਦੇ ਤਗਮੇ ਜਿੱਤ ਕੇ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ¢ ਇਸ ਚੈਂਪੀਅਨਸ਼ਿਪ ਵਿਚ ਸਕੂਲ ਦੇ 6 ਕਰਾਟੇ ਖਿਡਾਰੀਆਂ ਨੇ ਭਾਗ ਲਿਆ ¢ ਖਿਡਾਰੀਆਂ ਦੀ ਇਸ ਕਾਮਯਾਬੀ ਨੇ ਨਾ ਸਿਰਫ਼ ਆਪਣੇ ਪਰਿਵਾਰ, ਸਕੂਲ ਅਤੇ ਕੋਚ ਦਾ ਸਗੋਂ ਪੂਰੇ ਇਲਾਕੇ ਅਤੇ ਦੇਸ਼ ਦਾ ਨਾਮ ਵੀ ਰੌਸ਼ਨ ਕੀਤਾ ਹੈ¢ ਪਿ੍ੰਸੀਪਲ ਰਮਨਪ੍ਰੀਤ ਕੌਰ ਨੇ ਦੱਸਿਆ ਕਿ ਚੈਂਪੀਅਨਸ਼ਿਪ ਵਿਚ ਰਹਿਮਤ ਜਮਾਤ ਪੰਜਵੀਂ ਜਮਾਤ ਨੇ ਬੇਮਿਸਾਲ ਪ੍ਰਦਰਸ਼ਨ ਕਰਦਿਆਂ ਸੋਨੇ ਦਾ ਤਗਮਾ ਜਿੱਤ ਕੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ¢ ਇਸੇ ਤਰ੍ਹਾਂ ਜਤਿਨ ਕੰਬੋਜ ਜਮਾਤ ਨੌਵੀਂ ਨੇ ਕਠਨ ਮੁਕਾਬਲਿਆਂ ਦਾ ਸਾਹਮਣਾ ਕਰਦੇ ਹੋਏ ਚਾਂਦੀ ਦਾ ਤਗਮਾ ਆਪਣੇ ਨਾਮ ਕੀਤਾ¢ ਇਸ ਤੋਂ ਇਲਾਵਾ ਸੈਮ ਨਾਰੰਗ (ਅੱਠਵੀਂ ਜਮਾਤ), ਪੁਨੀਤ ਚੁੱਘ (ਨੌਵੀਂ ਜਮਾਤ), ਸੰਚਿਤ (ਨੌਵੀਂ ਜਮਾਤ) ਅਤੇ ਐਸ਼ਮੀਤ ਸਿੰਘ (ਛੇਵੀਂ ਜਮਾਤ) ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਕਾਂਸੀ ਦੇ ਤਗਮੇ ਜਿੱਤੇ¢ ਇਸ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਵਿਚ ਖਿਡਾਰੀਆਂ ਦੀ ਪ੍ਰਾਪਤੀ ਬਹੁਤ ਮਾਣ ਵਾਲੀ ਹੈ¢ ਖਿਡਾਰੀਆਂ ਨੇ ਸਾਬਤ ਕੀਤਾ ਕਿ ਲਗਾਤਾਰ ਮਿਹਨਤ ਅਤੇ ਸਹੀ ਮਾਰਗ ਦਰਸ਼ਨ ਨਾਲ ਅੰਤਰਰਾਸ਼ਟਰੀ ਪੱਧਰ 'ਤੇ ਵੀ ਵੱਡੀਆਂ ਸਫਲਤਾਵਾਂ ਹਾਸਲ ਕੀਤੀਆਂ ਜਾ ਸਕਦੀਆਂ ਹਨ¢ ਸਕੂਲ ਦੇ ਵਿਹੜੇ ਵਿਚ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ¢ ਪਿ੍ੰਸੀਪਲ ਰਮਨਪ੍ਰੀਤ ਕੌਰ ਵਲੋਂ ਖਿਡਾਰੀਆਂ ਦੀ ਇਸ ਪ੍ਰਾਪਤੀ 'ਤੇ ਕੋਚ ਗਗਨਦੀਪ ਸਿੰਘ ਅਤੇ ਮਾਤਾ-ਪਿਤਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਕੂਲ ਲਈ ਬਹੁਤ ਮਾਣ ਵਾਲੀ ਗੱਲ ਹੈ¢ ਸਕੂਲ ਦੇ ਖਿਡਾਰੀ ਭਵਿੱਖ ਵਿਚ ਵੀ ਹੋਰ ਵੱਡੀਆਂ ਪ੍ਰਾਪਤੀਆਂ ਹਾਸਲ ਕਰਨਗੇ¢
Ad Position 22
No active advertisement
ਪਿਛਲੀ ਖ਼ਬਰ ਸਰਹੱਦੀ ਪਿੰਡ ਜੋਧਾਵਾਲਾ ਵਿਖੇ ਕਿ੍ਕੇਟ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਸੰਪੰਨ, ਘੁਬਾਇਆ ਦੀ ਟੀਮ ਰਹੀ ਜੇਤੂ ਅਗਲੀ ਖ਼ਬਰ ਜੈ ਮਾਤਾ ਚਿੰਤਪੁਰਨੀ ਸਾਈਕਲ ਯਾਤਰਾ ਸੰਘ ਵਲੋਂ 23ਵੇਂ ਲੰਗਰ ਦੀ ਸਮਗਰੀ ਦਾ ਟਰੱਕ ਰਵਾਨਾ
Ad Position 24