01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਮਾਪਿਆਂ ਦਾ ਪਹਿਲਾ ਫ਼ਰਜ਼, ਆਪਣੇ ਬੱਚਿਆਂ ਨੂੰ ਗਿਆਨ ਭਰਪੂਰ ਗੱਲਾਂ ਸਿਖਾਉਣਾ-ਦਰਸ਼ਨ ਸਿੰਘ ਰਿਟਾ. ਡੀ.ਓ.

Ad Position 21
No active advertisement
ਅਜੀਤ ਡੈਸਕ 11-06-2026
ਮੱਖੂ, 10 ਜੂਨ (ਵਰਿੰਦਰ ਮਨਚੰਦਾ)-ਬੇਸ਼ੱਕ ਬੱਚਿਆਂ ਦੇ ਪਹਿਲੇ ਅਧਿਆਪਕ ਮਾਤਾ-ਪਿਤਾ ਹੁੰਦੇ ਹਨ ਪਰ ਸਕੂਲ ਉਹ ਸਥਾਨ ਹੁੰਦਾ ਹੈ ਜਿੱਥੇ ਬੱਚਾ ਆਪਣੇ ਚਰਿੱਤਰ, ਬੋਲ ਚਾਲ, ਮਿਹਨਤ ਅਤੇ ਮਨੁੱਖਤਾ ਦੇ ਗੁਣਾਂ ਵਿਚ ਵਾਧਾ ਕਰਦਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿੱਖਿਆ ਵਿਭਾਗ ਦੇ ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਦਰਸ਼ਨ ਸਿੰਘ ਕਟਾਰੀਆ ਨੇ ਕੀਤਾ | ਉਨ੍ਹਾਂ ਦਾ ਕਹਿਣਾ ਹੈ ਕਿ ਸਕੂਲ ਕੇਵਲ ਪੜ੍ਹਾਈ ਦਾ ਹੀ ਨਹੀਂ ਸਗੋਂ ਜੀਵਨ ਜਾਂਚ ਸਿੱਖਣ ਦਾ ਸਥਾਨ ਹੁੰਦਾ ਹੈ, ਸਕੂਲ ਹੀ ਬੱਚੇ ਦੇ ਜੀਵਨ ਵਿਚ ਸਹੀ ਮੁੱਲਾਂ ਅਤੇ ਕਦਰਾਂ ਕੀਮਤਾਂ ਨੂੰ ਸਿੱਖਣ ਦਾ ਪਲੇਟਫ਼ਾਰਮ ਹੁੰਦਾ ਹੈ | ਇਸ ਲਈ ਮਾਤਾ-ਪਿਤਾ ਦਾ ਇਹ ਧਰਮ ਅਤੇ ਪਹਿਲਾ ਫ਼ਰਜ਼ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਪਹਿਲਾਂ ਕੁੱਝ ਚੰਗੀਆਂ ਅਤੇ ਮਹੱਤਵਪੂਰਨ ਗੱਲਾਂ ਸਿਖਾਉਣ | ਉਨ੍ਹਾਂ ਕਿਹਾ ਕਿ ਸਕੂਲ ਭੇਜਣ ਤੋਂ ਪਹਿਲਾਂ ਬੱਚਿਆਂ ਨੂੰ ਇਹ ਸਿਖਾਓ ਕਿ ਪੜ੍ਹਾਈ ਉਨ੍ਹਾਂ ਦੇ ਭਵਿੱਖ ਵਿਚ ਤਰੱਕੀ ਦੀ ਢਾਲ ਹੈ | ਪੜ੍ਹਾਈ ਨਾਲ ਹੀ ਉਨ੍ਹਾਂ ਦਾ ਜੀਵਨ ਬਣਨਾ ਹੈ | ਸਕੂਲ ਵਿਚ ਛੁੱਟੀਆਂ ਦੌਰਾਨ ਵੀ ਬੱਚਿਆਂ ਦੀ ਸਿੱਖਿਆ ਅਤੇ ਸਿਹਤ ਦਾ ਖ਼ਾਸ ਧਿਆਨ ਰੱਖਿਆਂ ਜਾਵੇ | ਸਮੇਂ ਦੀ ਵੰਡ ਕਰਕੇ ਹਰ ਰੋਜ਼ ਨਿਸ਼ਚਿਤ ਸਮੇਂ 'ਤੇ ਕੰਮ ਕਰਨ ਦੀ ਆਦਤ ਬੱਚਿਆਂ ਵਿਚ ਵਿਕਸਿਤ ਕੀਤੀ ਜਾਵੇ | ਇਸ ਸਭ ਲਈ ਮਾਪਿਆਂ ਨੂੰ ਆਪਣੇ ਕਈ ਰੁਝੇਵੇਂ ਟਾਲਨੇ ਪੈਣਗੇ ਜਾਂ ਉਨ੍ਹਾਂ ਲਈ ਇਸ ਢੰਗ ਨਾਲ ਸਮਾਂ ਨਿਸ਼ਚਿਤ ਕੀਤਾ ਜਾਵੇ ਤਾਂ ਕਿ ਬੱਚਿਆਂ ਦੀ ਰੋਜ਼ਾਨਾ ਰੁਟੀਨ ਵਿਚ ਕੋਈ ਵਿਘਨ ਨਾ ਪਵੇ | ਬੱਚੇ ਹੀ ਸਾਡੀ ਅਸਲੀ ਜਾਇਦਾਦ ਹਨ | ਇਸ ਲਈ ਸਾਨੂੰ ਸਭ ਨੂੰ ਮਿਲ ਕੇ ਖ਼ਾਸ ਕਰਕੇ ਮਾਪਿਆਂ ਨੂੰ ਬੱਚਿਆਂ ਦੀ ਪੜ੍ਹਾਈ ਲਈ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ ਤਾਂ ਕਿ ਆਉਣ ਵਾਲੇ ਸਮੇਂ ਵਿਚ ਬੱਚੇ ਆਪਣੇ ਪੈਰਾਂ 'ਤੇ ਆਪ ਖੜੇ ਹੋਣ ਅਤੇ ਪਰਿਵਾਰ ਅਤੇ ਸਮਾਜ ਦਾ ਨਾਮ ਰੌਸ਼ਨ ਕਰਨ |
Ad Position 22
No active advertisement
ਪਿਛਲੀ ਖ਼ਬਰ ਸਬ-ਜੂਨੀਅਰ ਹਾਕੀ ਕੱਪ ਜੇਤੂ ਖਿਡਾਰਨ ਦਾ ਕਾਂਗਰਸ ਪਾਰਟੀ ਵਲੋਂ ਨਿੱਘਾ ਸਵਾਗਤ ਅਗਲੀ ਖ਼ਬਰ ਫ਼ਿਰੋਜ਼ਪੁਰ-ਫ਼ਾਜ਼ਿਲਕਾ ਸੜਕ ਨੂੰ ਰਾਸ਼ਟਰੀ ਰਾਜ ਮਾਰਗ ਬਣਾਉਣ ਵੱਲ ਵੱਡਾ ਕਦਮ, ਡੀ. ਪੀ. ਆਰ. ਤਿਆਰ ਕਰਨ ਦੇ ਨਿਰਦੇਸ਼
Ad Position 24