01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਸੇਵਾਮੁਕਤ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ੀਰਾ ਦੀ ਮੀਟਿੰਗ 'ਚ ਮੰਗਾਂ ਨੂੰ ਲੈ ਕੇ ਕੀਤੀਆਂ ਵਿਚਾਰਾਂ

Ad Position 21
No active advertisement
ਅਜੀਤ ਡੈਸਕ 11-06-2026
ਜ਼ੀਰਾ, 10 ਜੂਨ (ਰਜਨੀਸ਼ ਕਥੂਰੀਆ)-ਸੇਵਾਮੁਕਤ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ (ਰਜਿ.) ਜ਼ੀਰਾ ਦੀ ਇੱਥੇ ਹੋਈ ਮੀਟਿੰਗ ਵਿਚ ਜ਼ੀਰਾ ਦੇ ਪੈਨਸ਼ਨਰਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸਰਪ੍ਰਸਤ ਮਾਸਟਰ ਜਗੀਰ ਸਿੰਘ ਅਤੇ ਚੇਅਰਮੈਨ ਕਿੱਕਰ ਸਿੰਘ ਨੇ ਕਿਹਾ ਕਿ ਸਰਕਾਰ ਦੇ ਸਾਢੇ 4 ਸਾਲ ਬੀਤ ਜਾਣ ਦੇ ਬਾਵਜੂਦ ਸਰਕਾਰ ਨੇ ਪੈਨਸ਼ਨਰਜ਼ ਅਤੇ ਮੁਲਾਜ਼ਮਾਂ ਦੀਆਂ ਕੋਈ ਮੰਗਾਂ ਨਹੀਂ ਮੰਨੀਆਂ, ਉਲਟਾ ਲਾਠੀਚਾਰਜ ਅਤੇ ਪਾਣੀ ਦੀਆਂ ਬੁਛਾਰਾਂ ਅਤੇ ਪਟਿਆਲਾ ਵਿਚ ਲਾਈਨਮੈਨਾਂ ਨੂੰ ਕੁੱਟਿਆ ਗਿਆ | ਜਿਸ ਦੀ ਜ਼ੀਰਾ ਬਰਾਂਚ ਤੇ ਪੈਨਸ਼ਨਰ ਸਖ਼ਤ ਨਿਖੇਧੀ ਕਰਦੇ ਹਨ | ਉਹਨਾਂ ਕਿਹਾ ਕਿ ਸਭ ਤੋਂ ਮਾੜੀ ਗੱਲ ਇਹ ਹੈ ਕਿ ਸੁਪਰੀਮ ਕੋਰਟ ਅਤੇ ਹਾਈਕੋਰਟ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਹੱਕ ਵਿਚ 30 ਜੂਨ ਤੱਕ 18 ਪ੍ਰਤੀਸ਼ਤ ਡੀ.ਏ. ਦਾ ਭੁਗਤਾਨ ਕਰਨ ਦੇ ਫ਼ੈਸਲੇ ਨੂੰ ਵੀ ਟਾਲ ਮਟੋਲ ਕੀਤਾ ਜਾ ਰਿਹਾ ਹੈ | ਉਹਨਾਂ ਸਰਕਾਰ ਪਾਸੋਂ ਮੰਗ ਕੀਤੀ ਕਿ ਹਾਈਕੋਰਟ ਦੇ ਫ਼ੈਸਲੇ ਨੂੰ ਇੰਨ ਬਿੰਨ ਲਾਗੂ ਕੀਤਾ ਜਾਵੇ | ਇਸ ਤੋਂ ਇਲਾਵਾ 2.59 ਦਾ ਫ਼ਾਰਮੂਲਾ ਅਤੇ ਬੁਢਾਪਾ ਭੱਤਾ ਵਧਾਇਆ ਜਾਵੇ | ਮੈਡੀਕਲ ਭੱਤਾ 2000 ਰੁਪਏ ਕੀਤਾ ਜਾਵੇ ਅਤੇ ਮੈਡੀਕਲ ਕੇਸ਼ ਲੈਸ ਸਕੀਮ ਨੂੰ ਸੋਧ ਕੇ ਲਾਗੂ ਕੀਤਾ ਜਾਵੇ | ਸੀਨੀਅਰ ਸਿਟੀਜ਼ਨ ਨੂੰ ਰੇਲ ਸਫ਼ਰ ਤੇ ਬੱਸਾਂ ਦੇ ਸਫ਼ਰ ਵਿਚ ਛੋਟ ਦਿੱਤੀ ਜਾਵੇ | ਪੈਨਸ਼ਨਰਜ਼ ਵੱਲੋਂ ਜਲੰਧਰ ਵਿਖੇ 17 ਜੂਨ 2026 ਦੇ ਦੇਸ਼ ਭਗਤ ਯਾਦਗਾਰ ਹਾਲ ਵਿਚ ਹੋ ਰਹੀ ਕਨਵੈੱਨਸ਼ਨ ਵਿਚ ਵੱਧ ਤੋਂ ਵੱਧ ਹਿੱਸਾ ਲੈਣਗੇ ਅਤੇ ਜੋ ਵੀ ਐਕਸ਼ਨ ਕਨਫੈਡਰੇਸ਼ਨ ਵਲੋਂ ਉਲੀਕਿਆ ਜਾਵੇਗਾ | ਉਸ ਦੀ ਪਾਲਣਾ ਕੀਤੀ ਜਾਵੇਗੀ | ਇਸ ਮੀਟਿੰਗ ਵਿੱਚ ਕਿੱਕਰ ਸਿੰਘ ਚੇਅਰਮੈਨ, ਜਸਵੀਰ ਸਿੰਘ, ਮੰਗਤ ਸਿੰਘ, ਜਸਵੰਤ ਸਿੰਘ ਜਨਰਲ ਸੈਕਟਰੀ, ਸਰਬਜੀਤ ਸਿੰਘ ਜਗਤਾਰ ਸਿੰਘ, ਜਰਨੈਲ ਸਿੰਘ, ਕਰਨੈਲ ਸਿੰਘ, ਮਹਿਲਾ ਪੀਰ ਮੁਹੰਮਦ, ਬਲਕਾਰ ਸਿੰਘ, ਨਰਿੰਦਰ ਸਿੰਘ ਲੈਕਚਰਾਰ, ਮੁਖ਼ਤਿਆਰ ਸਿੰਘ, ਜਗਸੀਰ ਸਿੰਘ, ਇਕਬਾਲ ਸਿੰਘ, ਬਾਜ਼ ਸਿੰਘ ਤਲਵੰਡੀ ਜੱਲੇ ਖਾਂ, ਬਖਸ਼ੀਸ਼ ਸਿੰਘ ਪ੍ਰਧਾਨ ਅਤੇ ਵੀਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਾਵਰਕਾਮ ਤੇ ਟਰਾਂਸਕੋ ਪੈਨਸ਼ਨਰਾਂ ਦੀ ਮੀਟਿੰਗ ਪੁਰਾਣਾ ਸ਼ਾਲਾ ਬਿਜਲੀ ਘਰ ਵਿਖੇ ਹੋਈ ਅਗਲੀ ਖ਼ਬਰ ਸਬ-ਜੂਨੀਅਰ ਹਾਕੀ ਕੱਪ ਜੇਤੂ ਖਿਡਾਰਨ ਦਾ ਕਾਂਗਰਸ ਪਾਰਟੀ ਵਲੋਂ ਨਿੱਘਾ ਸਵਾਗਤ
Ad Position 24