19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਆਪ ਆਗੂ ਮਨਜੀਤ ਸਿੰਘ ਅÏਲਖ ਬਣੇ ਰਾਮਗੜ੍ਹੀਆ ਭਲਾਈ ਬੋਰਡ ਜ਼ਿਲ੍ਹਾ ਫ਼ਿਰੋਜ਼ਪੁਰ ਤੋਂ ਚੇਅਰਮੈਨ

Ad Position 21
No active advertisement
ਅਜੀਤ ਡੈਸਕ 12-06-2026
ਫ਼ਿਰੋਜ਼ਪੁਰ, 11 ਜੂਨ (ਕੁਲਬੀਰ ਸਿੰਘ ਸੋਢੀ)-ਪਿਛਲੇ ਦਿਨੀਂ ਪੰਜਾਬ ਸਰਕਾਰ ਵਲੋਂ ਵੱਖ-ਵੱਖ ਵੈੱਲਫੇਅਰ ਬੋਰਡਾਂ ਦੇ ਸੂਬਾ ਮੈਂਬਰ, ਚੇਅਰਮੈਨ, ਵਾਈਸ ਚੇਅਰਮੈਨ ਦੀਆਂ ਨਿਯੁਕਤੀਆਂ ਦਾ ਐਲਾਨ ਕੀਤਾ ਸੀ | ਜਿਸ ਤਹਿਤ ਫ਼ਿਰੋਜ਼ਪੁਰ ਸ਼ਹਿਰ ਦੇ ਰਹਿਣ ਵਾਲੇ ਆਪ ਆਗੂ ਮਨਜੀਤ ਸਿੰਘ ਅÏਲਖ ਨੂੰ ਰਾਮਗੜ੍ਹੀਆ ਭਲਾਈ ਬੋਰਡ ਜ਼ਿਲ੍ਹਾ ਫਿਰੋਜ਼ਪੁਰ ਤੋਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ | ਜਿਸ ਦੀ ਸਮੂਹ ਰਾਮਗੜ੍ਹੀਆ ਭਾਈਚਾਰੇ ਵਲੋਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਅਤੇ ਹਲਕਾ ਫ਼ਿਰੋਜ਼ਪੁਰ ਸ਼ਹਿਰੀ ਵਿਧਾਇਕ ਰਣਬੀਰ ਸਿੰਘ ਭੁੱਲਰ ਦਾ ਧੰਨਵਾਦ ਕੀਤਾ ਗਿਆ ਹੈ | ਨਵ-ਨਿਯੁਕਤ ਰਾਮਗੜ੍ਹੀਆ ਭਲਾਈ ਬੋਰਡ ਦੇ ਜ਼ਿਲ੍ਹਾ ਚੇਅਰਮੈਨ ਮਨਜੀਤ ਸਿੰਘ ਅÏਲਖ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਪੰਜਾਬ, ਸੂਬਾ ਪ੍ਰਧਾਨ ਅਮਨ ਅਰੋੜਾ ਅਤੇ ਰਾਮਗੜ੍ਹੀਆ ਬੋਰਡ ਪੰਜਾਬ ਦੇ ਆਗੂ ਸਤਪਾਲ ਸਿੰਘ ਸੋਖੀ ਦਾ ਤਹਿ ਦਿਲੋਂ ਤੋਂ ਧੰਨਵਾਦ ਕੀਤਾ ਹੈ | ਉਨ੍ਹਾਂ ਕਿਹਾ ਕਿ ਉਹ ਪਾਰਟੀ ਨੂੰ ਵਿਸ਼ਵਾਸ ਦਿਵਾਉਂਦੇ ਹਨ ਕਿ ਮਿਲੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਰਾਮਗੜ੍ਹੀਆ ਬਰਾਦਰੀ ਦੀ ਭਲਾਈ ਲਈ ਕਾਰਜਾਂ ਨੂੰ ਪਹਿਲ ਦੇ ਅਧਾਰ ਤੇ ਕਰਵਾਉਣਗੇ | ਇਸ ਮੌਕੇ ਮੇਹਰ ਸਿੰਘ ਕਲਸੀ ਐੱਨ.ਆਰ.ਆਈ ਕੈਨੇਡਾ, ਹਰਨੇਕ ਸਿੰਘ ਮਠਾੜੂ, ਸੁਰਜੀਤ ਸਿੰਘ ਸੱਗੂ, ਭੁਪਿੰਦਰ ਸਿੰਘ ਪੰਪਾਂ ਵਾਲੇ, ਗੁਰਸ਼ਰਨ ਸਿੰਘ ਬਗਦਾਦੀ ਗੇਟ, ਸ਼ਮਸ਼ੇਰ ਸਿੰਘ ਕਲਸੀ, ਸਰਬਜੀਤ ਸਿੰਘ ਜੱਬਲ, ਅੰਗਰੇਜ਼ ਸਿੰਘ ਫ਼ੌਜੀ ਬਲਾਕ ਪ੍ਰਧਾਨ, ਸੁਖਵਿੰਦਰ ਸਿੰਘ ਚਾਨਾ, ਜਸਵਿੰਦਰ ਸਿੰਘ ਰਿੰਕੂ, ਅਮਨਦੀਪ ਸਿੰਘ ਜੱਬਲ, ਰਾਜਬੀਰ ਸਿੰਘ ਗਾਬੜੀਆ, ਹਰਜਿੰਦਰ ਸਿੰਘ ਗਾਬੜੀਆ, ਗਗਨਦੀਪ ਸਿੰਘ ਚਾਵਲਾ, ਕਰਮਜੀਤ ਸਿੰਘ ਸਰਾਂ, ਬਲਦੇਵ ਸਿੰਘ ਦੇਬੀ, ਮਨਜੀਤ ਸਿੰਘ ਮਠਾੜੂ ਐਕਸੀਅਨ, ਸੁਖਦੇਵ ਸਿੰਘ ਲਾਡੀ ਬਗਦਾਦੀ ਗੇਟ, ਲਖਵਿੰਦਰ ਸਿੰਘ ਲੱਖਾ ਬਗਦਾਦੀ ਗੇਟ, ਸੰਦੀਪ ਸਿੰਘ ਨਾਗੀ, ਸੁਖਚੈਨ ਸਿੰਘ ਨਾਗੀ, ਹਰਜੀਤ ਸਿੰਘ ਜੱਬਲ, ਰਜਿੰਦਰ ਸਿੰਘ, ਕਰਨੈਲ ਸਿੰਘ ਰਾਮਗੜ੍ਹੀਆ, ਜੱਸਾ ਸਿੰਘ, ਬਲਵਿੰਦਰ ਸਿੰਘ ਢਿੱਲੋਂ, ਜਸਵਿੰਦਰ ਸਿੰਘ, ਜੁਗਰਾਜ ਸਿੰਘ ਢਿੱਲੋਂ, ਸੁਖਪਾਲ ਸਿੰਘ ਚਾਨਾ, ਗੁਰਮੇਜ ਸਿੰਘ ਮਮਦੋਟ, ਜਸਕਰਨ ਸਿੰਘ ਰਾਮਗੜ੍ਹੀਆ ਆਦਿ ਨੇ ਨਵਨਿਯੁਕਤ ਚੇਅਰਮੈਨ ਮਨਜੀਤ ਸਿੰਘ ਨੂੰ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਰਾਮਗੜ੍ਹੀਆ ਵੈਲਫੇਅਰ ਬੋਰਡ ਬਣਨ ਨਾਲ ਭਾਈਚਾਰੇ ਨੂੰ ਬਹੁਤ ਵੱਡਾ ਫ਼ਾਇਦਾ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਡਕੌਂਦਾ ਵਲੋਂ ਖੋਸਾ ਦਲ ਟੈਕਸੀ ਸਟੈਂਡ ਦੀ ਇਕਾਈ ਦਾ ਗਠਨ ਅਗਲੀ ਖ਼ਬਰ ਭਾਜਪਾ ਆਗੂ ਅਮਰਜੀਤ ਸਿੰਘ ਘਾਰੂ ਨੇ ਸਾਥੀਆਂ ਸਮੇਤ ਗੁਰਦੁਆਰਾ ਸ੍ਰੀ ਜਾਮਨੀ ਸਾਹਿਬ ਵਿਖੇ ਕੀਤੀ ਅਰਦਾਸ
Ad Position 24