19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਕਰੋ ਯੋਗ ਰਹੋ ਨਿਰੋਗ ਤਹਿਤ ਲੱਗੇ ਪੰਜ ਦਿਨਾ ਕੈਂਪ ਦੀ ਹੋਈ ਸਮਾਪਤੀ

Ad Position 21
No active advertisement
ਅਜੀਤ ਡੈਸਕ 12-06-2026
ਫ਼ਿਰੋਜ਼ਪੁਰ, 11 ਜੂਨ (ਕੁਲਬੀਰ ਸਿੰਘ ਸੋਢੀ)-ਸ਼ਹਿਰ ਦੇ ਇਲਾਕੇ ਵਿਕਾਸ ਵਿਹਾਰ ਵਿਚ ਪਿਛਲੇ ਕਰੀਬ 14 ਸਾਲ ਤੋਂ ਲੋਕਾਂ ਨੂੰ ਯੋਗਾ ਕਰਵਾਇਆ ਜਾ ਰਿਹਾ ਹੈ | ਜਿਸ ਦਾ ਮੱੁਖ ਮਕਸਦ ਸਰੀਰ ਦੀ ਤੰਦਰੁਸਤੀ ਨੂੰ ਬਰਕਰਾਰ ਰੱਖਣ ਹੈ | ਇਸ ਦੇ ਚੱਲਦੇ ਆਸ ਪਾਸ ਦੇ ਇਲਾਕਿਆਂ ਦੇ ਲੋਕ ਦੇ ਸਹਿਯੋਗ ਨਾਲ ਪਿਛਲੇ 10 ਸਾਲ ਤੋਂ ਇਕ ਪੰਜ ਦਿਨਾਂ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ 'ਤੇ ਇਸ ਵਾਰ 11ਵੇ ਕੈਂਪ ਦਾ ਆਯੋਜਨ ਕੀਤਾ ਗਿਆ | ਜਿਸ ਦੀ ਸਮਾਪਤੀ ਇਕ ਸਾਦੇ ਸਮਾਗਮ ਨਾਲ ਕੀਤੀ ਗਈ | ਜਾਣਕਾਰੀ ਦਿੰਦੇ ਹੋਏ ਯੋਗਾ ਮਾਹਿਰ ਕੁਲਵੰਤ ਸਿੰਘ ਨੇ ਦੱਸਿਆ ਕਿ ਪੰਜ ਦਿਨਾਂ ਕੈਂਪ ਡਾ.ਗੁਰਨਾਮ ਸਿੰਘ ਫਰਮਾਹ ਦੀ ਅਗਵਾਈ 'ਚ ਲਗਾਇਆ ਗਿਆ ਸੀ | ਜਿਸ ਦੀ ਸਮਾਪਤੀ ਬਹੁਤ ਹੀ ਵਿਧੀਵਤ ਤਰੀਕੇ ਨਾਲ ਹੋਈ ਹੈ | ਉਨ੍ਹਾਂ ਦੱਸਿਆ ਕਿ ਕੈਂਪ ਦੇ ਪੰਜਵੇਂ ਅਤੇ ਸਮਾਪਤੀ ਵਾਲੇ ਦਿਨ ਭਰਪੂਰ ਗਿਣਤੀ ਵਿਚ ਸਾਧਕਾਂ ਨੇ ਹਿੱਸਾ ਲਿਆ ਅਤੇ ਸਰੀਰਕ, ਮਾਨਸਿਕ ਅਤੇ ਆਤਮਿਕ ਲਾਭ ਪ੍ਰਾਪਤ ਕੀਤਾ | ਇਸ ਦੌਰਾਨ ਡਾ.ਗੁਰਨਾਮ ਸਿੰਘ ਨੇ ਹਾਜ਼ਰ ਸਾਧਕਾਂ ਨੂੰ ਜੀਵਨ ਜਾਚ, ਖਾਣ-ਪੀਣ, ਪਰਿਆਵਰਣ, ਨੈਤਿਕ ਕਦਰਾਂ-ਕੀਮਤਾਂ ਆਦਿ ਵਿਸ਼ੇਸ਼ ਵਿਸ਼ਿਆਂ ਉੱਪਰ ਚਾਨਣਾ ਪਾ ਕੇ ਯੋਗ ਨਾਲ ਨਿਤਾਪ੍ਰਤੀ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਵਿਕਾਸ ਵਿਹਾਰ ਅਰੋਗਿਆ ਗਰੁੱਪ ਤੋਂ ਇਲਾਵਾ ਨੀਰੂ ਕਾਲਰਾ, ਸੰਜਨਾ, ਮਮਤਾ, ਪੂਜਾ ਚੰਨ, ਰਾਕੇਸ਼ ਸ਼ਰਮਾ, ਅਸ਼ੋਕ ਕੁਮਾਰ, ਪਰਵਿੰਦਰ ਸਿੰਘ ਖੁੱਲਰ, ਡਾ. ਅਰਮਿੰਦਰ ਸਿੰਘ ਫਰਮਾਹ, ਹਾਂ ਬੀ ਹੈਪੀ ਗਰੁੱਪ ਤੋਂ ਦੇਵ ਰਾਜ ਖੁੱਲਰ, ਅਜੀਤ ਸਿੰਘ, ਅਸ਼ੋਕ ਬਜਾਜ, ਪਬਲਿਕ ਵੈੱਲਫੇਅਰ ਸੁਸਾਇਟੀ ਤੋਂ ਪ੍ਰਧਾਨ ਡਾ. ਮੁਖ਼ਤਿਆਰ ਸਿੰਘ ਭੁੱਲਰ, ਸੁਧੀਰ ਕੁਮਾਰ ਰੇਲਵੇ, ਸਾਬਕਾ ਐੱਮ.ਸੀ ਮੈਡਮ ਸਤਵੰਤ ਕੌਰ, ਰਵਿੰਦਰ ਸਿੰਘ ਕਾਜੂ, ਸੁਖਦੇਵ ਸਿੰਘ, ਰਵਿੰਦਰ ਵਾਲੀਆ, ਭਗਵੰਤ ਰਾਏ ਸ਼ਰਮਾ, ਕਪਿਲ ਜੈਨ ਪ੍ਰਧਾਨ ਜੈਨ ਮੰਦਰ ਬਸਤੀ ਟੈਂਕਾ ਵਾਲੀ, ਢੀਂਗਰਾ ਪਾਰਕ ਦੇ ਮੁੱਖ ਰਚਤਾ ਰਜਿੰਦਰ ਸ਼ਰਮਾ, ਰਮੇਸ਼ ਗੁਪਤਾ, ਸੁਰਜੀਤ ਸੇਠੀ, ਰਾਧੇ ਮੋਹਨ, ਕ੍ਰਿਸ਼ਨ ਲਾਲ, ਨੈਸ਼ਨਲ ਖਿਡਾਰੀ ਕੁਲਜੀਤ ਸਿੰਘ, ਹਰਬੰਸ ਗੁਲੇਰੀਆ ਅਤੇ ਬੀਰ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਅੰਤ ਵਿਚ ਰੋਜ਼ਾਨਾ ਯੋਗ ਕਲਾਸ ਦੇ ਸੰਚਾਲਕ ਕੁਲਵੰਤ ਸਿੰਘ ਰੇਲਵੇ ਅਤੇ ਕੋ-ਸੰਚਾਲਕ ਨਰੇਸ਼ ਗੁਪਤਾ ਅਤੇ ਪੂਰੀ ਟੀਮ ਵਲੋਂ ਕੈਂਪ ਦੀ ਸਫਲਤਾ ਪੂਰਵਕ ਸਮਾਪਤੀ ਲਈ ਸਭ ਦਾ ਧੰਨਵਾਦ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਮਾਤਾ ਕੁਲਦੀਪ ਕੌਰ ਸੰਧੂ ਦੇ ਦਿਹਾਂਤ 'ਤੇ ਵੱਖ-ਵੱਖ ਆਗੂਆਂ ਕੀਤਾ ਦੁੱਖ ਸਾਂਝਾ ਅਗਲੀ ਖ਼ਬਰ ਭਾਕਿਯੂ ਡਕੌਂਦਾ ਵਲੋਂ ਖੋਸਾ ਦਲ ਟੈਕਸੀ ਸਟੈਂਡ ਦੀ ਇਕਾਈ ਦਾ ਗਠਨ
Ad Position 24