ਮੰਡੀ ਅਰਨੀਵਾਲਾ, 12 ਜੂਨ (ਨਿਸ਼ਾਨ ਸਿੰਘ ਮੋਹਲ਼ਾ)-ਮੰਡੀ ਅਰਨੀਵਾਲਾ ਵਾਸੀ ਅਤੇ ਐਕਸ ਸਰਵਿਸਮੈਨ ਯੂਨੀਅਨ ਬਲਾਕ ਅਰਨੀਵਾਲਾ ਦੇ ਪ੍ਰਧਾਨ ਸਾਬਕਾ ਕੈਪਟਨ ਰਜਿੰਦਰ ਸਿੰਘ ਦਾ ਆਰਮੀ ਕੈਂਟ ਗੰਗਾਨਗਰ ਵਿਚ ਲੈਫ਼ਟੀਨੈਂਟ ਜਨਰਲ ਮਨਜਿੰਦਰ ਸਿੰਘ ਆਰਮੀ ਕਮਾਂਡਰ ਸਾਊਥ ਵੈਸਟਰਨ ਕਮਾਂਡ ਵਲੋਂ ਸਰਾਹਣਾ ਪੱਤਰ ਦੇ ਕੇ ਸਨਮਾਨ ਕੀਤਾ ਗਿਆ | ਇਹ ਪੱਤਰ ਉਨ੍ਹਾਂ ਨੂੰ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਕੀਤੇ ਚੰਗੇ ਕੰਮਾਂ ਕਰਕੇ, ਨੌਜਵਾਨਾਂ ਨੂੰ ਆਰਮੀ ਵਿਚ ਭਰਤੀ ਕਰਨ ਲਈ ਮੋਟੀਵੇਸ਼ਨ ਕਰਨ ਅਤੇ ਉਨ੍ਹਾਂ ਵਿਚ ਦੇਸ਼ ਭਗਤੀ ਦਾ ਜਜ਼ਬਾ ਭਰਨ ਦੇ ਲਈ ਕੀਤੇ ਗਏ ਕੰਮਾਂ ਕਰਕੇ ਦਿੱਤਾ ਗਿਆ ਹੈ | ਉਨ੍ਹਾਂ ਨੂੰ ਸਰਾਹਣਾ ਪੱਤਰ ਮਿਲਣ ਤੇ ਟੈਕਸ ਸਰਵਿਸ ਮੈਨ ਯੂਨੀਅਨ ਅਰਨੀਵਾਲਾ ਵਲੋਂ ਵਧਾਈ ਦਿੱਤੀ ਗਈ |