ਫ਼ਾਜ਼ਿਲਕਾ, 13 ਜੂਨ (ਦਵਿੰਦਰ ਪਾਲ ਸਿੰਘ)-'ਦੀ ਰੀਕ੍ਰੀਏਸ਼ਨ ਕਲੱਬ ਫ਼ਾਜ਼ਿਲਕਾ' ਦੇ ਸਕੱਤਰ ਅਸ਼ੋਕ ਕਾਮਰਾ ਵਲੋਂ ਕਲੱਬ ਦੀ ਨਵੀਂ ਕਾਰਜਕਾਰਨੀ ਕਮੇਟੀ ਦਾ ਐਲਾਨ ਕੀਤਾ ਗਿਆ ਹੈ | ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਕਲੱਬ ਦੀ ਤਰੱਕੀ ਅਤੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹਨ ਅਤੇ ਇਸ ਨਵੀਂ ਟੀਮ ਦੇ ਮਾਰਗਦਰਸ਼ਨ 'ਤੇ ਸਹਿਯੋਗ ਨਾਲ ਕਲੱਬ ਨੂੰ ਬੁਲੰਦੀਆਂ 'ਤੇ ਲੈ ਕੇ ਜਾਇਆ ਜਾਵੇਗਾ | ਸਕੱਤਰ ਅਸ਼ੋਕ ਕਾਮਰਾ ਨੇ ਦੱਸਿਆ ਕਿ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਰੂਬੀ ਕਾਠਪਾਲ ਅਤੇ ਖ਼ਜ਼ਾਨਚੀ ਵਿਜੇ ਗਗਨੇਜਾ ਦੀ ਸਹਿਮਤੀ ਨਾਲ ਇਸ ਕਾਰਜਕਾਰਨੀ ਕਮੇਟੀ ਦਾ ਗਠਨ ਕੀਤਾ ਗਿਆ ਹੈ | ਕਮੇਟੀ ਵਿਚ ਪ੍ਰਮੁੱਖ ਕਾਰੋਬਾਰੀ ਕਰਨ ਗਿਲਹੋਤਰਾ ਅਤੇ ਦਵਿੰਦਰ ਪਾਲ ਸਿੰਘ ਦੁਰੇਜਾ ਨੂੰ ਵਿਸ਼ੇਸ਼ ਤੌਰ 'ਤੇ ਆਨਰੇਰੀ ਮੈਂਬਰ ਨਿਯੁਕਤ ਕੀਤਾ ਗਿਆ ਹੈ | ਨਵੀਂ ਕਮੇਟੀ ਵਿਚ ਐਡਵੋਕੇਟ ਉਦੇਸ਼ ਕੁੱਕੜ, ਐਡਵੋਕੇਟ ਮਹਿੰਦਰ ਲੂਣਾ, ਐਡਵੋਕੇਟ ਸੰਜੀਵ ਭੁਸਰੀ, ਡਾ.ਰਵੀ ਗਗਨੇਜਾ, ਡਾ.ਅਜੇ ਧਵਨ, ਪ੍ਰਦੀਪ ਗਰੋਵਰ (ਬਿੱਲਾ), ਰਾਜੇਸ਼ ਨਾਗਪਾਲ (ਬਿੱਟਾ), ਨਰਿੰਦਰ ਵਾਟਸ, ਰਾਜਨ ਰਾਜਦੇਵ, ਪਵਨ ਭਠੇਜਾ, ਮਨੀਸ਼ ਕਟਾਰੀਆ, ਜੋਗਿੰਦਰ ਸਿੰਘ, ਸੁਰਿੰਦਰ ਕਾਲੜਾ (ਪੱਪੂ), ਮਿਲ਼ਨ ਸਿੰਘ ਸਚਦੇਵਾ, ਰਾਜਿੰਦਰ ਕਾਮਰਾ, ਕੁਮਾਰ ਸੌਰਵ (ਸੰਨ੍ਹੀ ਝਾਂਬ), ਰਾਜਿੰਦਰ ਪੁਪਨੇਜਾ, ਕਿ੍ਸ਼ਨ ਕਟਾਰੀਆ, ਪ੍ਰਦੀਪ ਕੁਮਾਰ (ਬੰਟੀ ਕੁਕਰੇਜਾ), ਨਿਤਿਨ ਨਾਗਪਾਲ, ਵਿਨੋਦ ਗੁਪਤਾ, ਅਰੁਣ ਧੂੜੀਆ, ਕੁਲਵੰਤ ਰਾਏ ਬਜਾਜ, ਮਨੋਜ ਬਤਰਾ (ਵਿਕੀ), ਸੁਸ਼ੀਲ ਕੁਮਾਰ ਫੁਟੇਲਾ, ਰਾਕੇਸ਼ ਖੇੜਾ, ਦੀਪਕ ਮੁੰਜਾਲ, ਰਵਿੰਦਰ ਭਠੇਜਾ, ਰਾਜਿੰਦਰ ਸੋਨਾਵਤ, ਡਾ.ਕਰਨ ਆਰੀਆ, ਸੰਜੀਵ ਮੋਂਗਾ (ਰਿੰਕੂ), ਨਰਿੰਦਰ ਪ੍ਰਣਾਮੀ, ਅਮਨ ਕਵਾਤੜਾ, ਸੰਜੀਵ ਸਚਦੇਵਾ (ਗੋਲਡੀ), ਦਿਨੇਸ਼ ਸੇਤੀਆ ਅਤੇ ਅਨੀਸ਼ ਸਿੰਗਲਾ ਸ਼ੰਮੀ ਨੂੰ ਸ਼ਾਮਲ ਕੀਤਾ ਗਿਆ ਹੈ | ਕਲੱਬ ਦੇ ਅਹੁਦੇਦਾਰਾਂ ਨੇ ਭਰੋਸਾ ਪ੍ਰਗਟਾਇਆ ਕਿ ਨਵੀਂ ਕਾਰਜਕਾਰਨੀ ਕਲੱਬ ਦੀਆਂ ਗਤੀਵਿਧੀਆਂ ਨੂੰ ਹੋਰ ਸਰਗਰਮ ਕਰੇਗੀ ਅਤੇ ਮੈਂਬਰਾਂ ਦੇ ਹਿਤ ਵਿਚ ਬਿਹਤਰ ਕੰਮ ਕਰੇਗੀ |