11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਫ਼ਾਜ਼ਿਲਕਾ ਵਾਰ ਮੈਮੋਰੀਅਲ ਵੈੱਲਫੇਅਰ ਸੁਸਾਇਟੀ ਅਤੇ ਸ਼ਿਵ ਸੈਨਾ ਬਾਲ ਠਾਕਰੇ ਨੇ ਲਾਵਾਰਸ ਲਾਸ਼ ਦਾ ਕੀਤਾ ਸਸਕਾਰ

Ad Position 21
No active advertisement
ਅਜੀਤ ਡੈਸਕ 14-06-2026
ਫ਼ਾਜ਼ਿਲਕਾ, 13 ਜੂਨ (ਦਵਿੰਦਰ ਪਾਲ ਸਿੰਘ)-ਮਾਨਵ ਸੇਵਾ ਨੂੰ ਸਭ ਤੋਂ ਵੱਡਾ ਧਰਮ ਮੰਨਦਿਆਂ ਦੀ ਫ਼ਾਜ਼ਿਲਕਾ ਵਾਰ ਮੈਮੋਰੀਅਲ ਵੈੱਲਫੇਅਰ ਸੁਸਾਇਟੀ ਅਤੇ ਸ਼ਿਵ ਸੈਨਾ ਬਾਲ ਠਾਕਰੇ ਦੀ ਟੀਮ ਨੇ ਇਕ ਵਾਰ ਫਿਰ ਇਨਸਾਨੀਅਤ ਦੀ ਅਨੋਖੀ ਮਿਸਾਲ ਪੇਸ਼ ਕੀਤੀ ਹੈ | ਸੰਸਥਾ ਦੇ ਮੈਂਬਰਾਂ ਨੇ ਇਕ ਲਾਵਾਰਸ ਵਿਅਕਤੀ ਦੀ ਮਿ੍ਤਕ ਦੇਹ ਦਾ ਪੂਰੇ ਸਨਮਾਨ ਅਤੇ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਅੰਤਿਮ ਸਸਕਾਰ ਕਰਕੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਈ | ਜਾਣਕਾਰੀ ਦਿੰਦਿਆਂ ਸੰਸਥਾ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਫ਼ਾਜ਼ਿਲਕਾ ਰੇਲਵੇ ਸਟੇਸ਼ਨ ਦੀ ਜੀ.ਆਰ.ਪੀ.ਪੁਲਿਸ ਵਲੋਂ ਸੂਚਨਾ ਮਿਲੀ ਸੀ ਕਿ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਸਿਵਲ ਹਸਪਤਾਲ ਫ਼ਾਜ਼ਿਲਕਾ ਦੀ ਮੋਰਚਰੀ ਵਿਚ ਰੱਖੀ ਹੋਈ ਹੈ | ਨਿਰਧਾਰਿਤ ਸਮੇਂ ਤੱਕ ਨਾ ਤਾਂ ਉਸ ਦੀ ਪਛਾਣ ਹੋ ਸਕੀ ਅਤੇ ਨਾ ਹੀ ਕੋਈ ਵਾਰਿਸ ਲਾਸ਼ ਲੈਣ ਪਹੁੰਚਿਆ | ਇਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੀ ਬੇਨਤੀ 'ਤੇ ਸੰਸਥਾ ਦੀ ਟੀਮ ਨੇ ਅੱਗੇ ਆ ਕੇ ਅੰਤਿਮ ਸਸਕਾਰ ਦੀ ਜ਼ਿੰਮੇਵਾਰੀ ਸੰਭਾਲੀ | ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ ਮਿ੍ਤਕ ਦਾ ਸੰਸਕਾਰ ਪੂਰੀ ਧਾਰਮਿਕ ਮਰਯਾਦਾ, ਸ਼ਰਧਾ ਅਤੇ ਸਨਮਾਨ ਨਾਲ ਕੀਤਾ ਗਿਆ ਹੈ ਅਤੇ ਵਿੱਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਪ੍ਰਾਰਥਨਾ ਵੀ ਕੀਤੀ ਗਈ | ਉਨ੍ਹਾਂ ਕਿਹਾ ਕਿ ਅੰਤਿਮ ਸਸਕਾਰ ਤੋਂ ਬਾਅਦ ਮਿ੍ਤਕ ਦੀਆਂ ਅਸਥੀਆਂ ਨੂੰ ਪੂਰੀ ਵਿਧੀ-ਵਿਧਾਨ ਨਾਲ ਹਰਿਦੁਆਰ ਭੇਜ ਕੇ ਜਲ-ਪ੍ਰਵਾਹ ਕੀਤਾ ਜਾਵੇਗਾ ਤਾਂ ਜੋ ਸਾਰੀਆਂ ਧਾਰਮਿਕ ਪਰੰਪਰਾਵਾਂ ਦੀ ਪਾਲਨਾ ਹੋ ਸਕੇ | ਇਸ ਮੌਕੇ ਸੰਸਥਾ ਦੇ ਮੈਂਬਰ ਪੰਕਜ ਮਿੱਢਾ, ਉਮੇਸ਼ ਕੁਮਾਰ, ਸੋਨੂੰ ਕਟਾਰੀਆ, ਸੌਰਭ ਕੰਡਾਰਾ, ਵਿਵੇਕ ਰਾਜਪੂਤ, ਅੰਕੁਰ ਗੁੰਬਰ, ਚੇਤਨ ਖੁਰਾਨਾ, ਵਿਸ਼ਾਲ ਵਰਮਾ, ਗੌਤਮ ਵਰਮਾ, ਅਮਨ ਰਾਜਪੂਤ, ਮਾਧਵ ਰਾਠੀ ਅਤੇ ਬਿੱਲੂ ਕੁਮਾਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ ਅਤੇ ਸਾਰਿਆਂ ਨੇ ਮਿ੍ਤਕ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ ਭੇਟ ਕੀਤੀ |
Ad Position 22
No active advertisement
ਪਿਛਲੀ ਖ਼ਬਰ ਬਾਰਡਰ ਏਰੀਏ ਦੀਆਂ ਰਾਈਸ ਮਿੱਲਾਂ ਦਾ ਤੇਜ਼ ਹਨੇਰੀ ਨੇ ਕੀਤਾ ਭਾਰੀ ਨੁਕਸਾਨ ਅਗਲੀ ਖ਼ਬਰ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਸੇਵਾਮੁਕਤ ਅਧਿਆਪਕ 'ਤੇ ਹਮਲਾ ਕਰਕੇ ਖੋਹਿਆ ਪਰਸ
Ad Position 24