15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਤੇਜ਼ ਬਾਰਸ਼ ਕਾਰਨ ਝੁੱਗੀ ‘ਤੇ ਡਿੱਗੀ ਕੰਧ, ਭੈਣ-ਭਰਾ ਸਮੇਤ ਚਾਰ ਜ਼ਖਮੀ

Ad Position 21
No active advertisement
ਅਜੀਤ ਡੈਸਕ 16-06-2026
ਅਬੋਹਰ, 15 ਜੂਨ(ਵਿਵੇਕ ਹੂੜੀਆ)-ਐਤਵਾਰ ਸਵੇਰੇ ਹੋਈ ਤੇਜ਼ ਬਾਰਸ਼ ਨੇ ਆਰੀਆ ਨਗਰ ਦੇ ਇਕ ਗ਼ਰੀਬ ਪਰਿਵਾਰ ‘ਤੇ ਕਹਿਰ ਢਾਹ ਦਿੱਤਾ। ਇੱਥੋਂ ਦੀ ਗਲੀ ਨੰਬਰ 10 ਵਿਚ ਸਥਿਤ ਇੱਕ ਝੁੱਗੀ ‘ਤੇ ਨੇੜੇ ਦੀ ਇਕ ਕੱਚੀ ਕੰਧ ਅਚਾਨਕ ਡਿਗ ਗਈ। ਹਾਦਸੇ ਦੇ ਸਮੇਂ ਝੁੱਗੀ ਵਿਚ ਬੈਠੇ ਇਕ ਵਿਅਕਤੀ, ਉਸ ਦੀ ਭੈਣ ਅਤੇ ਦੋ ਬੱਚੇ ਮਲਬੇ ਹੇਠ ਦੱਬ ਗਏ। ਰੋਲਾ ਸੁਣ ਕੇ ਆਸ-ਪਾਸ ਦੇ ਲੋਕ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਭਾਰੀ ਮਸ਼ੱਕਤ ਤੋਂ ਬਾਅਦ ਸਾਰਿਆਂ ਨੂੰ ਬਾਹਰ ਕੱਢ ਕੇ ਸਰਕਾਰੀ ਹਸਪਤਾਲ ਪਹੁੰਚਾਇਆ। ਖ਼ੁਸ਼ਕਿਸਮਤੀ ਰਹੀ ਕਿ ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮਿਲੀ ਜਾਣਕਾਰੀ ਅਨੁਸਾਰ ਆਰੀਆ ਨਗਰ ਨਿਵਾਸੀ ਅਜੇ ਕੁਮਾਰ ਪੁੱਤਰ ਬਿੱਟੂ, ਜੋ ਕਬਾੜ ਦਾ ਕੰਮ ਕਰਦਾ ਹੈ, ਐਤਵਾਰ ਸਵੇਰੇ ਆਪਣੀ ਝੁੱਗੀ ਵਿਚ ਮੌਜੂਦ ਸੀ। ਉਸ ਦੇ ਨਾਲ ਸਿਰਸਾ ਨਿਵਾਸੀ ਉਸ ਦੀ ਭੈਣ ਸ਼ਕੁੰਤਲਾ (40) ਪਤਨੀ ਸੁਮਿਤ ਕੁਮਾਰ ਅਤੇ ਅਜੇ ਦੇ ਦੋ ਬੱਚੇ ਜੇਹਾਨ ਅਤੇ ਤਰੁਨ ਵੀ ਬੈਠੇ ਹੋਏ ਸਨ। ਇਸੇ ਦੌਰਾਨ ਤੇਜ਼ ਬਾਰਸ਼ ਸ਼ੁਰੂ ਹੋ ਗਈ ਅਤੇ ਝੁੱਗੀ ਦੇ ਨਾਲ ਬਣੀ ਕੰਧ ਅਚਾਨਕ ਉਨ੍ਹਾਂ ਦੇ ਉੱਪਰ ਆ ਡਿੱਗੀ। ਹਾਦਸੇ ਤੋਂ ਬਾਅਦ ਮੌਕੇ ‘ਤੇ ਅਫ਼ਰਾ-ਤਫ਼ਰੀ ਮੱਚ ਗਈ। ਆਸ-ਪਾਸ ਦੇ ਲੋਕਾਂ ਨੇ ਤੁਰੰਤ ਰਾਹਤ ਕਾਰਜ ਸ਼ੁਰੂ ਕੀਤੇ ਅਤੇ ਮਲਬੇ ਹੇਠ ਦੱਬੇ ਚਾਰਾਂ ਲੋਕਾਂ ਨੂੰ ਬਾਹਰ ਕੱਢਿਆ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿੱਥੇ ਸ਼ਕੁੰਤਲਾ ਨੂੰ ਜ਼ਿਆਦਾ ਸੱਟਾਂ ਲੱਗਣ ਦੀ ਗੱਲ ਸਾਹਮਣੇ ਆਈ ਹੈ। ਕੰਧ ਡਿੱਗਣ ਕਾਰਨ ਗ਼ਰੀਬ ਪਰਿਵਾਰ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪਿਆ ਹੈ। ਝੁੱਗੀ ਵਿਚ ਰੱਖਿਆ ਕੂਲਰ ਮਲਬੇ ਹੇਠ ਦੱਬ ਕੇ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਪਰਿਵਾਰਕ ਮੈਂਬਰਾਂ ਅਨੁਸਾਰ ਇਹ ਕੂਲਰ ਕੁੱਝ ਦਿਨ ਪਹਿਲਾਂ ਹੀ ਕਿਸ਼ਤਾਂ ‘ਤੇ ਖ਼ਰੀਦਿਆ ਗਿਆ ਸੀ। ਇਸ ਤੋਂ ਇਲਾਵਾ ਘਰੇਲੂ ਵਰਤੋਂ ਦਾ ਹੋਰ ਸਮਾਨ ਵੀ ਟੁੱਟ-ਭੱਜ ਗਿਆ, ਜਿਸ ਨਾਲ ਪਰਿਵਾਰ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋਇਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬਰਸਾਤ ਦੇ ਮੌਸਮ ਵਿਚ ਖ਼ਸਤਾ-ਹਾਲ ਅਤੇ ਕਮਜ਼ੋਰ ਕੰਧਾਂ ਲਗਾਤਾਰ ਖ਼ਤਰਾ ਬਣੀਆਂ ਹੋਈਆਂ ਹਨ। ਅਜਿਹੇ ‘ਚ ਪ੍ਰਸ਼ਾਸਨ ਨੂੰ ਸਮਾਂ ਰਹਿੰਦੇ ਅਜਿਹੀਆਂ ਥਾਵਾਂ ਦਾ ਸਰਵੇ ਕਰਕੇ ਲੋੜੀਂਦੀ ਕਾਰਵਾਈ ਕਰਨੀ ਚਾਹੀਦੀ ਹੈ, ਤਾਂ ਜੋ ਭਵਿੱਖ ਵਿਚ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਮੌਨਸੂਨ ਦੇ ਸੀਜ਼ਨ ਦੀਆਂ ਤਿਆਰੀਆਂ ਨੂੰ ਲੈ ਕੇ ਹਲਕਾ ਇੰਚਾਰਜ ਨਾਰੰਗ ਨੇ ਅਧਿਕਾਰੀਆਂ ਨਾਲ ਕੀਤੀ ਅਹਿਮ ਬੈਠਕ * ਬਰਸਾਤ ਦੇ... ਅਗਲੀ ਖ਼ਬਰ ਗੁਰਦੁਆਰਾ ਕਮੇਟੀ ਵਲੋਂ ਕੌਂਸਲਰ ਮਧੂ ਵੱਤਾ ਦਾ ਸਨਮਾਨ
Ad Position 24