15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਠੇਕੇਦਾਰ ਵਲੋਂ ਤਿੰਨ ਸੜਕਾਂ ’ਤੇ ਮੋਟਾ ਪੱਥਰ ਪਾ ਕੇ ਛੱਡਿਆ * ਰਾਹਗੀਰ ਪੇ੍ਸ਼ਾਨ, ਬੱਸਾਂ ਬੰਦ

Ad Position 21
No active advertisement
ਅਜੀਤ ਡੈਸਕ 16-06-2026
ਬੱਲੂਆਣਾ, 15 ਜੂਨ (ਜਸਮੇਲ ਸਿੰਘ ਢਿੱਲੋਂ)-ਸੀਤੋ ਗੁੰਨ੍ਹੋਂ ਇਲਾਕੇ ‘ਚ ਤਿੰਨ ਨਵੀਆਂ ਬਣ ਰਹੀਆਂ ਸੜਕਾਂ ‘ਤੇ ਸਬੰਧਿਤ ਠੇਕੇਦਾਰ ਵਲੋਂ ਮੋਟਾ ਪੱਥਰ ਪਾ ਕੇ ਛੱਡ ਦਿੱਤਾ ਹੈ। ਜਿਸ ਨਾਲ ਜਿੱਥੇ ਆਉਣ ਜਾਣ ਵਾਲੇ ਸਾਧਨ ਪਰੇਸ਼ਾਨ ਹੋ ਰਹੇ ਹਨ ਉੱਥੇ ਉਕਤ ਸੜਕਾਂ ‘ਤੇ ਬੱਸਾਂ ਦਾ ਆਉਣਾ ਜਾਣਾ ਵੀ ਬੰਦ ਹੋਇਆ ਪਿਆ ਹੈ। ਸੜਕਾਂ ਨਾਲ ਲਗਦੇ ਸਬੰਧਿਤ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਸਬੰਧਿਤ ਠੇਕੇਦਾਰ ਵਲੋਂ ਪਿਛਲੇ 15 ਦਿਨਾਂ ਤੋਂ ਮੋਟਾ ਪੱਥਰ ਪਾ ਕੇ ਛੱਡ ਦਿੱਤਾ ਗਿਆ ਹੈ ਅਤੇ ਅੱਜ ਤੱਕ ਮੁੜ ਕੇ ਕਿਸੇ ਨੇ ਸੜਕ ਦੀ ਸਾਰ ਨਹੀਂ ਲਈ। ਆਉਣ ਜਾਣ ਵਾਲੇ ਸਾਧਨ ਖੱਜਲ ਖ਼ੁਆਰ ਹੋ ਰਹੇ ਹਨ। ਇਲਾਕੇ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਿੰਮਤਪੁਰਾ ਤੋਂ ਬਜੀਦਪੁਰ ਭੋਮਾ 5 ਕਿੱਲੋਮੀਟਰ, ਬਜੀਦਪੁਰ ਭੋਮਾ ਤੋਂ ਚੱਕ ਮੋਡੀ ਖੇੜਾ 3 ਕਿੱਲੋਮੀਟਰ ਅਤੇ ਤਰਮਾਲਾ ਤੋਂ ਖੁੱਬਣ 4 ਕਿੱਲੋਮੀਟਰ ਮੋਟਾ ਪੱਥਰ ਪਾ ਕੇ ਠੇਕੇਦਾਰ ਵਲੋਂ ਇਨ੍ਹਾਂ ਸੜਕਾਂ ਦੀ ਸਾਰ ਨਹੀਂ ਲਈ ਜਾ ਰਹੀ।
Ad Position 22
No active advertisement
ਪਿਛਲੀ ਖ਼ਬਰ ਵਧੀਕ ਡਿਪਟੀ ਕਮਿਸ਼ਨਰ ਨੇ ਮਿਸ਼ਨ ਕਲੀਨ ਪੰਜਾਬ ਦੇ ਤਹਿਤ ਜਲਾਲਾਬਾਦ ਸ਼ਹਿਰ ਵਿਖੇ ਕੀਤੀ ਅਚਨਚੇਤ ਚੈਕਿੰਗ ਅਗਲੀ ਖ਼ਬਰ ਮੌਨਸੂਨ ਦੇ ਸੀਜ਼ਨ ਦੀਆਂ ਤਿਆਰੀਆਂ ਨੂੰ ਲੈ ਕੇ ਹਲਕਾ ਇੰਚਾਰਜ ਨਾਰੰਗ ਨੇ ਅਧਿਕਾਰੀਆਂ ਨਾਲ ਕੀਤੀ ਅਹਿਮ ਬੈਠਕ * ਬਰਸਾਤ ਦੇ...
Ad Position 24