ਅਬੋਹਰ, 27 ਜੂਨ (ਤੇਜਿੰਦਰ ਸਿੰਘ ਖ਼ਾਲਸਾ) ਸਥਾਨਕ ਪਟੇਲ ਪਾਰਕ ਗਲੀ ਨੰਬਰ 6 ਵਿਖੇ ਲਾਫ਼ਟਰ ਯੋਗਾ ਕਲੱਬ ਵਲੋਂ ਮਨ ਅਤੇ ਜੀਵਨ ਸਿਹਤਮੰਦ ਰੱਖਣ ਲਈ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਜਿਸ ਦੀ ਅਗਵਾਈ ਕਲੱਬ ਦੇ ਡਾਇਰੈਕਟਰ ਡਾ.ਪਾਲ ਮਦਾਨ ਨੇ ਕੀਤੀ। ਇਸ ਦੌਰਾਨ ਮੁੱਖ ਮਹਿਮਾਨ ਅਤੇ ਬੁਲਾਰੇ ਦੇ ਤੌਰ ’ਤੇ ਅਮਰੀਕਾ ਤੋਂ ਡਾ.ਰਿਤੀਕਾ ਬਵੇਜਾ ਮਨੋਰੋਗ ਮਾਹਿਰ ਨੇ ਸ਼ਾਮਲ ਹੋ ਕੇ ਲੋਕਾਂ ਨੂੰ ਮਾਨਸਿਕ ਸਿਹਤ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਤਣਾਅ, ਚਿੰਤਾ, ਨੀਂਦ, ਯਾਦਦਾਸ਼ਤ ਨਾਲ ਜੁੜੇ ਸਵਾਲਾਂ ਦੇ ਹੱਲ ਵੀ ਦੱਸੇ। ਡਾ.ਜਸਵੰਤ ਸਿੰਘ ਨੇ ਸਿਹਤਮੰਦ ਦਿਲ ਅਤੇ ਸੁਖੀ ਜੀਵਨ ਦੇ ਤਜਰਬੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਮਿਹਨਤ ਅਤੇ ਪਿਆਰ ਨਾਲ ਕੰਮ ਕਰਨ ਵਿਚ ਬਰਕਤ ਹੁੰਦੀ ਹੈ। ਯੋਗਾਸਨ ਨਾਲ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਸੰਭਵ ਹੈ। ਡਾ.ਪਾਲ ਮਦਾਨ ਨੇ ਮਨ ਅਤੇ ਜੀਵਨ ਸਿਹਤਮੰਦ ਕਰਨ ਦੇ ਨੁਸਖ਼ੇ ਦਿੱਤੇ। ਇਸ ਸੈਮੀਨਾਰ ਦੌਰਾਨ ਯੋਗ ਸ਼ਾਲਾ ਅਤੇ ਪਟੇਲ ਪਾਰਕ ਸੁਧਾਰ ਸਭਾ ਦੇ ਮੈਂਬਰਾਂ ਨੇ ਹਿੱਸਾ ਲਿਆ। ਯੋਗ ਸ਼ਾਲਾ ਦੇ ਟਰੇਨਰ ਨਵਿੰਦਰ ਕੰਬੋਜ, ਡਾ.ਜਸਵੰਤ ਸਿੰਘ ਅਤੇ ਐਡਵੋਕੇਟ ਦੇਸਰਾਜ ਕੰਬੋਜ ਵਲੋਂ ਡਾਕਟਰ ਰਿਤੀਕਾ ਬਵੇਜਾ ਦਾ ਸਨਮਾਨ ਕੀਤਾ ਗਿਆ। ਇਹ ਸੈਮੀਨਾਰ ਮਾਨਸਿਕ ਅਤੇ ਸਰੀਰਕ ਸਿਹਤ ਦੋਹਾਂ ਲਈ ਜਾਗਰੂਕਤਾ ਫੈਲਾਉਣ ਦਾ ਸ਼ਾਨਦਾਰ ਯਤਨ ਰਿਹਾ।