ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਕੱਪੜਾ ਯੂਨੀਅਨ ਫ਼ਾਜ਼ਿਲਕਾ ਦੇ ਮੈਂਬਰਾਂ ਦੀ ਇਕੱਤਰਤਾ ਜੁਲਾਈ ਦੀਆਂ ਛੁੱਟੀਆਂ ਦਾ ਐਲਾਨ

Ad Position 21
No active advertisement
ਅਜੀਤ ਡੈਸਕ 07-07-2026
ਫ਼ਾਜ਼ਿਲਕਾ, 6 ਜੁਲਾਈ (ਦਵਿੰਦਰ ਪਾਲ ਸਿੰਘ)-ਕੱਪੜਾ ਯੂਨੀਅਨ (ਹੋਲਸੇਲ ਅਤੇ ਰਿਟੇਲ) ਫ਼ਾਜ਼ਿਲਕਾ ਦੇ ਮੈਂਬਰਾਂ ਦੀ ਇਕ ਵਿਸ਼ੇਸ਼ ਮੀਟਿੰਗ ਚੇਅਰਮੈਨ ਸੁਭਾਸ਼ ਚਲਾਨਾ ਦੇ ਸ਼ੋ-ਰੂਮ ਵਿਖੇ ਪ੍ਰਧਾਨ ਨਰਿੰਦਰ ਪਰਨਾਮੀ ਦੀ ਪ੍ਰਧਾਨਗੀ ਹੇਠ ਸਫਲਤਾਪੂਰਵਕ ਸੰਪੰਨ ਹੋਈ। ਇਸ ਅਹਿਮ ਬੈਠਕ ਵਿਚ ਯੂਨੀਅਨ ਦੇ ਪ੍ਰਮੁੱਖ ਮੈਂਬਰਾਂ ਸਮੇਤ ਵਰਿੰਦਰ ਪਾਲ ਸਿੰਘ, ਰਾਜੇਸ਼ ਚਲਾਨਾ, ਰਾਕੇਸ਼ ਚਾਵਲਾ, ਸੌਰਵ ਆਰਿਆ, ਨਵੀਨ ਗੁੰਬਰ, ਦੇਵੀ ਲਾਲ, ਸੰਜੇ ਨਾਰੰਗ, ਮੁਰਾਰੀ ਲਾਲ, ਵਿਜੇ ਫੁਟੇਲਾ, ਕਾਲੀ ਧੀਂਗੜਾ, ਸੰਦੀਪ ਕੁਮਾਰ, ਟਿੰਕੂ ਠਠਈ, ਬਾਬੂ ਨਾਰੰਗ, ਬੰਟੀ ਜਸੂਜਾ, ਬੰਸੀ ਲਾਲ, ਸ਼ਾਮ ਲਾਲ ਮੁੰਜਾਲ, ਰਾਕੇਸ਼ ਫੁਟੇਲਾ, ਅਲੋਕ ਨਾਗਪਾਲ ਅਤੇ ਗੁਰਮੀਤ ਨਾਮਧਾਰੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਜੁਲਾਈ ਮਹੀਨੇ ਦੀਆਂ ਗਰਮੀਆਂ ਦੀਆਂ ਛੁੱਟੀਆਂ 23, 24, 25 ਅਤੇ 26 ਜੁਲਾਈ ਨੂੰ ਹੋਣਗੀਆਂ। ਇਸ ਫ਼ੈਸਲੇ ਤਹਿਤ ਉਕਤ ਚਾਰ ਦਿਨਾਂ ਦੌਰਾਨ ਫ਼ਾਜ਼ਿਲਕਾ ਵਿਚ ਕੱਪੜੇ, ਸੂਟ, ਸਾੜੀ, ਦੁਪੱਟਾ, ਦਸਤਾਰ ਅਤੇ ਹੈਂਡਲੂਮ ਦੀਆਂ ਸਾਰੀਆਂ ਦੁਕਾਨਾਂ ਮੁਕੰਮਲ ਤੌਰ ’ਤੇ ਬੰਦ ਰਹਿਣਗੀਆਂ। ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਸਾਰੇ ਦੁਕਾਨਦਾਰਾਂ ਨੂੰ ਸਮੇਂ ਸਿਰ ਸੂਚਿਤ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਨਿਰਧਾਰਿਤ ਦਿਨਾਂ ’ਤੇ ਆਪਣੀਆਂ ਦੁਕਾਨਾਂ ਬੰਦ ਰੱਖਣ ਅਤੇ ਬਾਅਦ ਵਿਚ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਜਾਂ ਦਿੱਕਤ ਤੋਂ ਬਚ ਸਕਣ।
Ad Position 22
No active advertisement
ਪਿਛਲੀ ਖ਼ਬਰ ਸਿਵਲ ਸਰਜਨ ਡਾ.ਕਵਿਤਾ ਸਿੰਘ ਵਲੋਂ ਅਰਬਨ ਫ਼ਾਜ਼ਿਲਕਾ ਦੀਆਂ ਏ.ਐਨ.ਐਮਜ਼ ਅਤੇ ਆਸ਼ਾ ਵਰਕਰਾਂ ਨਾਲ ਬੈਠਕ ਅਗਲੀ ਖ਼ਬਰ ਟੈਕਨੀਕਲ ਸਰਵਿਸਿਜ਼ ਯੂਨੀਅਨ ਨੇ ਸਿਆਸੀ ਆਧਾਰ ’ਤੇ ਕੀਤੀ ਬਦਲੀ ਵਿਰੁੱਧ ਪੰਜਾਬ ਸਰਕਾਰ ਅਤੇ ਪਾਵਰਕਾਮ ਖ਼ਿਲਾਫ਼ ਕੀਤੀ ਰੋਸ ਰੈਲ...
Ad Position 24
No active advertisement