02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਤਰੱਕੀ ਪ੍ਰਾਪਤ ਅਧਿਆਪਕਾਂ ਨੂੰ ਸਟੇਸ਼ਨ ਚੋਣ ਕਰਵਾਉਣ ਦੀ ਮੰਗ

Ad Position 21
No active advertisement
ਅਜੀਤ ਡੈਸਕ 10-07-2026
ਮੰਡੀ ਲਾਧੂਕਾ, 9 ਜੁਲਾਈ (ਰਾਕੇਸ਼ ਛਾਬੜਾ)-ਈ.ਟੀ.ਟੀ ਤੋਂ ਮਾਸਟਰ ਕਾਡਰ ਵਿਚ ਪਦ ਉੱਨਤ ਹੋਏ ਅਧਿਆਪਕਾਂ ਨੂੰ ਸਟੇਸ਼ਨ ਚੋਣ ਕਰਵਾਏ ਜਾਣ ਦੀ ਮੰਗ ਕੀਤੀ ਗਈ ਹੈ। ਈ ਟੀ ਟੀ ਅਧਿਆਪਕ ਯੂਨੀਅਨ ਦੇ ਸੂਬਾ ਸਕੱਤਰ ਛਿੰਦਰ ਸਿੰਘ ਲਾਧੂਕਾ ਨੇ ਕਿਹਾ ਹੈ 4/6/2026 ਨੂੰ ਲੈਫ਼ਟ ਆਊਟ ਅਤੇ ਜਨਰਲ ਰਿਵਾਈਜ਼ਡ ਲਿਸਟ ਅਨੁਸਾਰ ਈ ਟੀ ਟੀ ਤੋਂ ਮਾਸਟਰ ਕੇਡਰ ਵਿਚ ਪਦ ਉੱਨਤ ਹੋ ਚੁੱਕੇ ਅਧਿਆਪਕਾਂ ਨੂੰ ਸਟੇਸ਼ਨ ਦੀ ਚੋਣ ਕਰਵਾਉਣ ਵਿਚ ਕਾਫ਼ੀ ਦੇਰੀ ਕੀਤੀ ਜਾ ਰਹੀ ਹੈ। ਇਨ੍ਹਾਂ ਪ੍ਰਮੋਸ਼ਨਾਂ ਤੇ ਉੱਚ ਅਦਾਲਤ ਵਲੋਂ ਲਗਾਏ ਗਏ ਸਟੇਅ ਨੂੰ ਖ਼ਤਮ ਕਰਵਾਉਣ ਲਈ ਵਿਭਾਗੀ ਏ ਜੀ ਵਲੋਂ ਹੁਣ ਤੱਕ ਆਪਣਾ ਪੱਖ ਨਹੀਂ ਰੱਖਿਆ ਗਿਆ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਇਸ ਪ੍ਰਕਾਰ ਦੀਆਂ ਸਾਰੀਆਂ ਤਕਨੀਕੀ ਖ਼ਾਮੀਆਂ ਨੂੰ ਦੂਰ ਕਰਕੇ ਪਦ ਉੱਨਤ ਹੋਏ ਅਧਿਆਪਕਾਂ ਨੂੰ ਜਲਦੀ ਤੋਂ ਜਲਦੀ ਸਟੇਸ਼ਨਾਂ ਦੀ ਚੋਣ ਕਰਵਾਈ ਜਾਵੇ।
Ad Position 22
No active advertisement
ਪਿਛਲੀ ਖ਼ਬਰ ਸੰਗਰੂਰ ਦੇ ਪਿੰਡ ਮੰਗਵਾਲ ਤੋਂ ਮਿਲਿਆ ਸ਼੍ਰੋਮਣੀ ਅਕਾਲੀ ਦਲ ਨੂੰ ਭਰਵਾਂ ਹੁੰਗਾਰਾ ਅਗਲੀ ਖ਼ਬਰ ਗੁਰੂ ਨਾਨਕ ਸੇਵਕ ਦਲ ਨੇ ਰੇਲਵੇ ਸਟੇਸ਼ਨ ’ਤੇ ਜਲ ਸੇਵਾ ਲਈ ਜਨ ਸਭਾ ਨੂੰ ਪਾਣੀ ਵਾਲੀ ਟੈਂਕੀ ਕੀਤੀ ਭੇਟ
Ad Position 24
No active advertisement