ਬੱਲੂਆਣਾ, 21 ਜੁਲਾਈ (ਜਸਮੇਲ ਸਿੰਘ ਢਿੱਲੋਂ)-ਪੰਜਾਬ ਨੂੰ ਰਾਜਸਥਾਨ ਨਾਲ ਜੋੜਨ ਵਾਲੀ ਅਬੋਹਰ-ਸੰਗਰੀਆ ਰੋਡ ’ਤੇ ਪਿੰਡ ਸੀਤੋ ਗੁੰਨੋਂ ਵਿਖੇ ਸੜਕ ਕਿਨਾਰੇ ਲੱਗੇ ਰੂੜੀਆਂ ਦੇ ਢੇਰ ਹਰ ਸਮੇਂ ਹਾਦਸਿਆਂ ਨੂੰ ਸੱਦਾ ਦਿੰਦੇ ਨਜ਼ਰ ਆਉਂਦੇ ਹਨ। ਜ਼ਿਕਰਯੋਗ ਹੈ ਕਿ ਸੜਕ ਦੇ ਇਕ ਪਾਸੇ ਸਰਕਾਰੀ ਪ੍ਰਾਇਮਰੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ, ਪਰ ਦੂਜੇ ਪਾਸੇ ਰੂੜੀਆਂ ਦੇ ਲੰਬੇ-ਲੰਬੇ ਢੇਰ ਸਕੂਲ ਜਾਣ ਸਮੇਂ ਸਕੂਲ ਦੇ ਲਗਭਗ 700-800 ਵਿਦਿਆਰਥੀਆਂ ਨੂੰ ਇਸ ਰਸਤਿਓਂ ਗੁਜ਼ਰਨਾ ਪੈਂਦਾ ਹੈ। ਸਕੂਲ ਛੁੱਟੀ ਸਮੇਂ ਪੂਰੀ ਸੜਕ ਵਿਦਿਆਰਥੀਆਂ ਨਾਲ ਭਰ ਜਾਂਦੀ ਹੈ। ਦੂਜੇ ਪਾਸੇ ਰੂੜੀਆਂ ਹੋਣ ਕਾਰਨ ਆਉਣ ਜਾਣ ਵਾਲੇ ਸਾਧਨਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਥੇ ਹੀ ਬੱਸ ਨਹੀਂ ਇਨ੍ਹਾਂ ਰੂੜੀਆਂ ਦੇ ਢੇਰਾਂ ਕਾਰਨ ਕਈ ਹਾਦਸੇ ਵੀ ਹੋ ਚੁੱਕੇ ਹਨ। ਇਲਾਕੇ ਦੇ ਲੋਕਾਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਸੜਕਾਂ ਕਿਨਾਰਿਓਂ ਰੂੜੀ ਦੇ ਢੇਰ ਦੂਰ ਕਰਵਾਏ ਜਾਣੇ।