11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਗਰਮੀ ਕਾਰਨ ਫ਼ਸਲਾਂ ਆਈਆਂ ਸੋਕੇ ਦੀ ਮਾਰ ਹੇਠ, ਖੇਤ ਪਾਣੀ ਨੂੰ ਤਰਸੇ ਇੰਦਰ ਦੇਵਤੇ ਤੋਂ ਕਿਸਾਨ ਕਰ ਰਹੇ ਹਨ ਮੀਂਹ ਦੀ ਉਡੀਕ

Ad Position 21
No active advertisement
ਅਜੀਤ ਡੈਸਕ 22-07-2026
ਮੰਡੀ ਅਰਨੀਵਾਲਾ, 21 ਜੁਲਾਈ (ਨਿਸ਼ਾਨ ਸਿੰਘ ਮੋਹਲ਼ਾ)-ਇਸ ਖੇਤਰ ਵਿਚ ਮੀਂਹ ਨਾ ਪੈਣ ਕਰਕੇ ਝੋਨੇ ਦੀ ਫ਼ਸਲ ਪਾਲਨੀ ਕਿਸਾਨਾਂ ਲਈ ਔਖੀ ਹੋਈ ਹੋਈ ਹੈ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਦਿਨ ਰਾਤ ਮਿਹਨਤ ਕੀਤੀ ਜਾ ਰਹੀ ਹੈ ਅਤੇ ਇਸ ਦੇ ਬਾਵਜੂਦ ਖੇਤਾਂ ਦੇ ਵਿਚੋਂ ਪਾਣੀ ਦੀ ਕਮੀ ਨਹੀਂ ਪੂਰੀ ਹੋ ਰਹੀ। ਖੇਤ ਸੁੱਕੇ ਪਏ ਹਨ ਅਤੇ ਝੋਨੇ ਦੇ ਬੂਟੇ ਪਾਣੀ ਦੀ ਘਾਟ ਕਰਕੇ ਸੜ ਰਹੇ ਹਨ। ਕਿਸਾਨ ਜਰਨੈਲ ਸਿੰਘ, ਗੁਰਦੇਵ ਸਿੰਘ, ਅਮਨਦੀਪ ਸਿੰਘ ਵਾਸੀ ਪਿੰਡ ਮੂਲਿਆਂ ਵਾਲੀ ਨੇ ਦੱਸਿਆ ਕਿ ਜਿੰਨਾ ਚਿਰ ਬਾਰਸ਼ ਨਹੀਂ ਹੁੰਦੀ ਉਨ੍ਹਾਂ ਚਿਰ ਝੋਨੇ ਦੀ ਫ਼ਸਲ ਵਿਚ ਪਾਣੀ ਨਹੀਂ ਖੜੇਗਾ। ਕਿਸਾਨਾਂ ਨੇ ਇਹ ਕਿਹਾ ਕਿ ਹੁਣ ਉਨ੍ਹਾਂ ਨੂੰ ਬਿਜਲੀ ਵੀ ਨਿਰੰਤਰ ਨਹੀਂ ਮਿਲਦੀ। ਸਰਕਾਰ ਵਲੋਂ ਬੇਸ਼ੱਕ ਭਾਵੇਂ ਇਹ ਕਿਹਾ ਗਿਆ ਕਿ ਬਿਜਲੀ ਅੱਠ ਘੰਟੇ ਦਿੱਤੀ ਜਾਵੇਗੀ। ਪਰ ਬਿਜਲੀ ਮਸਾਂ ਚਾਰ ਘੰਟੇ ਆਉਂਦੀ ਹੈ ਅਤੇ ਬਿਜਲੀ ਆਉਣ ਦਾ ਕੋਈ ਸਮਾਂ ਨਹੀਂ ਹੈ। ਇਹ ਵੀ ਪਤਾ ਨਹੀਂ ਕਿ ਬਿਜਲੀ ਰਾਤ ਨੂੰ ਆਉਣੀ ਹੈ ਜਾਂ ਦਿਨੇ ਆਉਣੀ ਹੈ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਖੇਤਾਂ ਵਿਚ ਪਾਣੀ ਜਮਾ ਕਰਨ ਦੇ ਲਈ ਡੀਜ਼ਲ ਇੰਜਨਾਂ ’ਤੇ ਡੀਜ਼ਲ ਫੂਕਣਾ ਪੈ ਰਿਹਾ ਹੈ। ਕਿਸਾਨ ਇੰਦਰ ਦੇਵਤੇ ਤੋਂ ਮੀਂਹ ਦੀ ਉਡੀਕ ਕਰ ਰਹੇ ਹਨ ਅਤੇ ਮੰਗ ਕਰ ਰਹੇ ਹਨ ਕਿ ਜੇਕਰ ਮੀਂਹ ਪੈਂਦਾ ਹੈ ਤਾਂ ਉਨ੍ਹਾਂ ਦੀ ਫ਼ਸਲ ਹੀ ਚੰਗੀ ਹੋਵੇਗੀ ਲਗਾਤਾਰ ਵੱਧ ਰਿਹਾ ਗਰਮੀ ਦਾ ਪ੍ਰਕੋਪ ਫ਼ਸਲਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਫ਼ਾਜ਼ਿਲਕਾ ਅਪਰਾਧਨਾਮਾ - ਹੈਰੋਇਨ ਸਮੇਤ ਔਰਤ ਕਾਬੂ ਅਗਲੀ ਖ਼ਬਰ ਪੰਜਾਬ ਨੂੰ ਰਾਜਸਥਾਨ ਨਾਲ ਜੋੜਨ ਵਾਲੀ ਸੜਕ ਕਿਨਾਰੇ ਲੱਗੇ ਰੂੜੀਆਂ ਦੇ ਢੇਰ ਦੇ ਰਹੇ ਹਨ ਹਾਦਸਿਆਂ ਨੂੰ ਸੱਦਾ
Ad Position 24