05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਨਗਰ ਕੌਂਸਲ ਫ਼ਾਜ਼ਿਲਕਾ ’ਚ ਭਾਜਪਾ ਦਾ ਕਬਜ਼ਾ, ਪਰ ਪ੍ਰਧਾਨਗੀ ਚੋਣ ਤੋਂ ਬਾਅਦ ਪਾਰਟੀ ’ਚ ਵੱਡੀ ਬਗ਼ਾਵਤ ਵਿਧਾਨ ਸਭਾ ਚੋਣ ਹਰ ਹਾਲਤ ’ਚ ਲੜਾਗਾਂ-ਕਟਾਰੀਆ

Ad Position 21
No active advertisement
ਅਜੀਤ ਡੈਸਕ 25-07-2026
ਫ਼ਾਜ਼ਿਲਕਾ, 24 ਜੁਲਾਈ (ਦਵਿੰਦਰ ਪਾਲ ਸਿੰਘ)-ਨਗਰ ਕੌਂਸਲ ਫ਼ਾਜ਼ਿਲਕਾ ਦੀ ਪ੍ਰਧਾਨਗੀ ਦਾ ਚੋਣ ਅਮਲ ਪੂਰਾ ਹੋ ਗਿਆ ਹੈ, ਜਿਸ ਵਿਚ ਭਾਰਤੀ ਜਨਤਾ ਪਾਰਟੀ ਨੇ ਬਹੁਮਤ ਸਿੱਧ ਕਰਦਿਆਂ ਆਪਣਾ ਪ੍ਰਧਾਨ ਬਣਾ ਲਿਆ ਹੈ। ਭਾਜਪਾ ਵਲੋਂ ਅਸ਼ੋਕ ਜੈਰਥ ਨੂੰ ਨਗਰ ਕੌਂਸਲ ਦਾ ਨਵਾਂ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਜਿੱਤੇ ਕੌਂਸਲਰ, ਜੋ ਭਾਜਪਾ ਵਿਚ ਸ਼ਾਮਿਲ ਹੋ ਗਏ, ਨੂੰ ਸੀਨੀਅਰ ਆਗੂ ਨੂੰ ਮੀਤ ਪ੍ਰਧਾਨ ਚੁਣਿਆ ਗਿਆ ਹੈ। ਹਾਲਾਂਕਿ ਇਸ ਜਿੱਤ ਤੋਂ ਤੁਰੰਤ ਬਾਅਦ ਭਾਜਪਾ ਅੰਦਰੂਨੀ ਫੁੱਟ ਦਾ ਸ਼ਿਕਾਰ ਹੋ ਗਈ ਹੈ ਅਤੇ ਪਾਰਟੀ ਅੰਦਰ ਵੱਡੀ ਬਗ਼ਾਵਤ ਦੇ ਝੰਡੇ ਬੁਲੰਦ ਹੋ ਗਏ ਹਨ। ਚੋਣ ਜਿੱਤਣ ਵਾਲੇ ਤਾਂ ਹਾਲੇ ਨਗਰ ਕੌਂਸਲ ਤੋਂ ਬਾਹਰ ਨਹੀਂ ਨਿਕਲੇ ਸਨ, ਇਸ ਤਰ੍ਹਾਂ ਭਾਜਪਾ ਨਾਲ ਸਬੰਧਿਤ ਦੋ ਕੌਂਸਲਰ ਜਿਨ੍ਹਾਂ ਵਿਚ ਭਾਜਪਾ ਦੀ ਟਿਕਟ ’ਤੇ 5 ਵਾਰ ਜਿੱਤਣ ਵਾਲੇ ਰਮੇਸ਼ ਕਟਾਰੀਆਂ ਅਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ’ਚ ਸ਼ਾਮਿਲ ਹੋਏ ਸੁਰਿੰਦਰ ਸਿੰਘ ਘੋਗਾ ਨੇ ਬਾਹਰ ਆਉਂਦਿਆਂ ਹੀ ਆਪਣੀ ਨਾਰਾਜ਼ਗੀ ਭਾਰੀ ਇਕੱਠ ਵਿਚ ਜ਼ਾਹਿਰ ਕਰ ਦਿੱਤੀ। ਉਨ੍ਹਾਂ ਨੇ ਕਿਹਾ ਕਿ ਭਾਜਪਾ ਦੇ ਜਿੱਤੇ ਹੋਏ ਕੌਂਸਲਰਾਂ ਦੀ ਬਹੁ ਗਿਣਤੀ ਅੱਜ ਵੀ ਉਨ੍ਹਾਂ ਨਾਲ ਹੈ। ਉਨ੍ਹਾਂ ਕਿਹਾ ਕਿ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਮੇਰਾ ਵਿਰੋਧ ਕਰਕੇ ਪਾਰਟੀ ਦੀ ਪਿੱਠ ਵਿਚ ਛੁਰਾ ਮਾਰਿਆ ਹੈ। ਉਨ੍ਹਾਂ ਕਿਹਾ ਕਿ 2022 ਵਿਚ ਵੀ ਉਹ ਆਜ਼ਾਦ ਉਮੀਦਵਾਰ ਵਜੋਂ ਵਿਧਾਨ ਸਭਾ ਹਲਕਾ ਫ਼ਾਜ਼ਿਲਕਾ ਤੋਂ ਚੋਣ ਲੜੇ ਸਨ। ਹੁਣ ਵੀ 2027 ਦੀਆਂ ਵਿਧਾਨ ਚੋਣਾਂ ਮੌਕੇ ਉਹ ਭਾਜਪਾ ਹਾਈਕਮਾਨ ਨਾਲ ਗੱਲ ਕਰਨਗੇ ਅਤੇ ਉਨ੍ਹਾਂ ਨੂੰ ਹਰ ਹਾਲਤ ਵਿਚ ਭਾਜਪਾ ਵਲੋਂ ਟਿਕਟ ਮਿਲੇਗੀ। ਉਨ੍ਹਾਂ ਕਿਹਾ ਕਿ 2022 ਦੇ ਮੁਕਾਬਲੇ ਹੁਣ ਉਨ੍ਹਾਂ ਦਾ ਸਿਆਸੀ ਘੇਰਾ ਬਹੁਤ ਲੰਬਾ ਹੋ ਚੁੱਕਿਆ ਹੈ। ਭਾਜਪਾ ਤੋਂ ਇਲਾਵਾ ਹਰ ਵਰਗ ਨਾਲ ਸਬੰਧਿਤ ਲੋਕ ਚੋਣ ਲੜਨ ਦਾ ਦਬਾਅ ਪਾ ਰਹੇ ਹਨ। ਮੈਂ ਇਸ ਧੱਕੇਸ਼ਾਹੀ ਖ਼ਿਲਾਫ਼ ਬਗ਼ਾਵਤ ਦਾ ਝੰਡਾ ਚੁੱਕਾਂਗਾ। ਹੁਣ ਮੈਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਾਂਗਾ ਅਤੇ ਦਿਖਾਵਾਂਗਾ ਕਿ ਵਿਧਾਨ ਸਭਾ ਦੀ ਚੋਣ ਕਿਵੇਂ ਲੜੀ ਅਤੇ ਜਿੱਤੀ ਜਾਂਦੀ ਹੈ। ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆਉਂਦੇ ਹੀ ਭਾਜਪਾ ਅੰਦਰ ਪੈਦਾ ਹੋਈ ਇਹ ਫੁੱਟ ਪਾਰਟੀ ਲਈ ਵੱਡੀ ਚੁਨੌਤੀ ਬਣ ਸਕਦੀ ਹੈ।
Ad Position 22
No active advertisement
ਪਿਛਲੀ ਖ਼ਬਰ ਨਹਿਰਾਂ ’ਚ ਆ ਰਹੇ ਗੰਧਲੇ ਅਤੇ ਮੀਂਹ ਦੇ ਪਾਣੀ ਨੇ ਲੋਕਾਂ ਲਈ ਖੜ੍ਹੀ ਕੀਤੀ ਵੱਡੀ ਸਮੱਸਿਆ ਅਗਲੀ ਖ਼ਬਰ ਅਬੋਹਰ ਨਗਰ ਨਿਗਮ ’ਚ ਨਵੀਂ ਟੀਮ ਨੇ ਸੰਭਾਲਿਆ ਅਹੁਦਾ ਮੇਅਰ ਪੂਜਾ ਵਧਵਾ ਨੇ ਸ਼ਹਿਰ ਦੇ ਸਰਬਪੱਖੀ ਵਿਕਾਸ ਦਾ ਦਿੱਤਾ ਭਰੋਸਾ
Ad Position 24
No active advertisement