09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਰਜਵਾਹੇ ’ਚੋਂ ਵਿਅਕਤੀ ਦੀ ਲਾਸ਼ ਮਿਲੀ

Ad Position 21
No active advertisement
ਅਜੀਤ ਡੈਸਕ 27-07-2026
ਬਠਿੰਡਾ 26 ਜੁਲਾਈ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੀ ਸਰਹਿੰਦ ਨਹਿਰ ਵਿਚ ਇਕ ਵਿਅਕਤੀ ਨੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਦੀ ਸੂਚਨਾ ਸਹਾਰਾ ਟੀਮ ਨੂੰ ਮਿਲੀ ਤਾਂ ਉਸ ਦੀ ਭਾਲ ਕੀਤੀ ਗਈ ਪ੍ਰੰਤੂ ਵਿਅਕਤੀ ਦਾ ਕੋਈ ਸੁਰਾਗ ਨਹੀਂ ਮਿਲਿਆ ਸੀ। ਪਰਿਵਾਰ ਅਤੇ ਕੈਨਾਲ ਕਾਲੋਨੀ ਪੁਲਿਸ ਮ੍ਰਿਤਕ ਦੀ ਭਾਲ ਕਰ ਰਹੇ ਸਨ, ਪਰ ਮ੍ਰਿਤਕ ਦੀ ਲਾਸ਼ ਪਾਣੀ ਵਿਚ ਵਹਿ ਗਈ। ਪਰਿਵਾਰ ਨੇ ਕੈਨਾਲ ਕਾਲੋਨੀ ਪੁਲਿਸ ਸਟੇਸ਼ਨ ਵਿਚ ਮ੍ਰਿਤਕ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਸਹਾਰਾ ਮੁੱਖ ਦਫ਼ਤਰ ਸਵੇਰੇ ਸੂਚਨਾ ਮਿਲੀ ਕਿ ਬਠਿੰਡਾ ਤੋਂ 30 ਕਿੱਲੋਮੀਟਰ ਦੂਰ ਪਿੰਡ ਜੰਗੀ ਰਾਣਾ ਦੇ ਸਰਹਿੰਦ ਨਹਿਰ ’ਚੋਂ ਨਿਕਲਦੇ ਰਜਬਾਹੇ ਵਿਚ ਇਕ ਲਾਸ਼ ਤੈਰ ਰਹੀ ਹੈ, ਸਹਾਰਾ ਜਨ ਸੇਵਾ ਦੀ ਟੀਮ ਮੈਂਬਰ ਸੰਦੀਪ ਗਿੱਲ, ਹਰਬੰਸ ਸਿੰਘ ਅਤੇ ਪਵਨ ਕੁਮਾਰ ਘਟਨਾ ਸਥਾਨ ’ਤੇ ਐਂਬੂਲੈਂਸ ਲੈ ਕੇ ਪਹੁੰਚੇ। ਸਹਾਰਾ ਟੀਮ ਨੇ ਨੰਦਗੜ੍ਹ ਥਾਣੇ ਨੂੰ ਸੂਚਿਤ ਕੀਤਾ ਅਤੇ ਲਾਸ਼ ਨੂੰ ਬਾਹਰ ਕੱਢਿਆ। ਮ੍ਰਿਤਕ ਦੀ ਪਹਿਚਾਣ ਰਮਨਦੀਪ ਵਾਸੀ ਪਰਸਰਾਮ ਨਗਰ ਦਾ ਰਹਿਣ ਵਾਲਾ ਸੀ। ਕੈਨਾਲ ਕਾਲੋਨੀ ਪੁਲਿਸ ਵੀ ਮੌਕੇ ’ਤੇ ਪਹੁੰਚੀ ਅਤੇ ਘਟਨਾ ਦੀ ਜਾਂਚ ਕੀਤੀ। ਪੁਲਿਸ ਕਾਰਵਾਈ ਤੋਂ ਬਾਅਦ, ਸਹਾਰਾ ਟੀਮ ਨੇ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ।
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਵਲੋਂ ਮੁੱਖ ਮੰਤਰੀ ਦਾ ਪੁਤਲਾ ਫ਼ੂਕ ਕੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਸੂਬੇ ਅੰਦਰ ਮੁਹੱਲਾ ਕਲੀਨਿਕਾਂ ਦੇ ਉਦਘਾਟਨ ਕਰ ਰਹੇ ਹਨ ਵਿਧਾਇਕ ਅਤੇ ਦੂਸਰੇ ਪਾਸੇ ਸਰਕਾਰੀ ਹਸਪਤਾਲਾਂ ਵਿਚ ਖੁੱਲ੍ਹ ਰਹੀਆਂ...
Ad Position 24