ਫ਼ਾਜ਼ਿਲਕਾ, 27 ਜੁਲਾਈ (ਦਵਿੰਦਰ ਪਾਲ ਸਿੰਘ)-ਸਥਾਨਕ ਬਾਲਾ ਜੀ ਧਾਮ ਵਿਖੇ ਏਕਲ ਅਭਿਆਨ ਤਹਿਤ ਤਿੰਨ ਰੋਜ਼ਾ ਵਿਸ਼ੇਸ਼ ਯੋਗ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਸੰਚਾਲਨ ਡਾ. ਸੁਨੀਲ ਸੇਠੀ ਵਲੋਂ ਕੀਤਾ ਜਾ ਰਿਹਾ ਹੈ। ਇਸ ਕੈਂਪ ਵਿਚ ਪੂਰਬੀ ਅਤੇ ਪੱਛਮੀ ਪੰਜਾਬ ਸੰਭਾਗ ਦੇ ਆਚਾਰੀਆ ਭਾਗ ਲੈ ਰਹੇ ਹਨ, ਜਿਸ ਵਿਚ ਪਠਾਨਕੋਟ ਤੋਂ ਲੈ ਕੇ ਰਾਜਸਥਾਨ ਦੇ ਖਾਜੂਵਾਲਾ ਤੱਕ ਦੇ ਪ੍ਰਤੀਭਾਗੀ ਸ਼ਾਮਲ ਹਨ। ਡਾ.ਸੁਨੀਲ ਸੇਠੀ ਵਲੋਂ ਆਚਾਰੀਆਂ ਨੂੰ ਯੋਗ, ਪ੍ਰਾਣਾਯਾਮ, ਜੌਗਿੰਗ, ਵੌਗਿੰਗ ਸਮੇਤ 50 ਦੇ ਲਗਭਗ ਯੋਗ ਅਭਿਆਸ ਕਰਵਾਏ ਜਾ ਰਹੇ ਹਨ। ਇਸ ਦੇ ਨਾਲ ਹੀ ਨਿਰੋਈ ਜੀਵਨ ਸ਼ੈਲੀ ਅਤੇ ਆਯੁਰਵੈਦਿਕ ਜੜੀ-ਬੂਟੀਆਂ ਦੇ ਵਰਤੋਂ ਬਾਰੇ ਵੀ ਵਿਸ਼ੇਸ਼ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼ਿਵਿਰ ਦਾ ਮੁੱਖ ਉਦੇਸ਼ ਯੋਗ ਤੇ ਆਯੁਰਵੇਦ ਰਾਹੀਂ ਲੋਕਾਂ ਨੂੰ ਸਿਹਤਮੰਦ ਜੀਵਨ ਅਪਣਾਉਣ ਲਈ ਜਾਗਰੂਕ ਕਰਨਾ ਹੈ।