09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਡੀ.ਏ.ਵੀ. ਸਕੂਲ ਹਰੀਪੁਰਾ ਦੇ ਖਿਡਾਰੀਆਂ ਨੇ ਬੈਡਮਿੰਟਨ ’ਚ ਮਾਰੀ ਬਾਜ਼ੀ

Ad Position 21
No active advertisement
ਅਜੀਤ ਡੈਸਕ 28-07-2026
ਅਬੋਹਰ, 27 ਜੁਲਾਈ (ਵਿਵੇਕ ਹੂੜੀਆ)-ਸਰਵਰ ਖੂਈਆਂ ਵਿਖੇ ਕਰਵਾਏ ਗਏ ਪੰਜਾਬ ਸਕੂਲ ਜ਼ੋਨਲ ਪੱਧਰੀ ਖੇਡ ਮੁਕਾਬਲਿਆਂ ਵਿਚ ਡੀ.ਏ.ਵੀ. ਸਕੂਲ ਹਰੀਪੁਰਾ ਦੇ ਖਿਡਾਰੀਆਂ ਨੇ ਬੈਡਮਿੰਟਨ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੀ ਅੰਡਰ-14 ਲੜਕਿਆਂ ਦੀ ਟੀਮ ’ਚ ਗੁਰਸ਼ਾਨ ਕੰਬੋਜ, ਹਰਕਿਰਤ ਸਿੰਘ, ਵੰਸ਼, ਸੁਹਾਨ ਕੰਬੋਜ, ਰੋਹਨਪ੍ਰੀਤ ਅਤੇ ਅੰਡਰ-19 ਲੜਕਿਆਂ ਦੀ ਟੀਮ ’ਚ ਮਹਿਕਦੀਪ ਸਿੰਘ, ਸੌਰਵ, ਦਿਲਰਾਜ ਸਿੰਘ ਬਰਾੜ, ਮਨੀਸ਼, ਲਕਸ਼ੇ ਨੇ ਬਿਹਤਰੀਨ ਖੇਡ ਦਾ ਮੁਜ਼ਾਹਰਾ ਕਰਦੇ ਹੋਏ ਆਪਣੇ-ਆਪਣੇ ਵਰਗ ਵਿਚ ਤੀਜਾ ਸਥਾਨ ਹਾਸਲ ਕੀਤਾ। ਇਸ ਪ੍ਰਾਪਤੀ ਦਾ ਸਿਹਰਾ ਕੋਚ ਗੁਰਸਿਮਰਨ ਸਿੰਘ ਅਤੇ ਸਰੀਰਕ ਸਿੱਖਿਆ ਵਿਭਾਗ ਦੀ ਮਿਹਨਤ ਸਿਰ ਜਾਂਦਾ ਹੈ। ਸਕੂਲ ਚੇਅਰਮੈਨ ਬਲਬੀਰ ਸਿੰਘ ਦਾਨੇਵਾਲੀਆ ਅਤੇ ਪ੍ਰਿੰਸੀਪਲ ਸੁਖਦੇਵ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਬਾਲਾ ਜੀ ਧਾਮ ਵਿਖੇ ਤਿੰਨ ਰੋਜ਼ਾ ਏਕਲ ਅਭਿਆਨ ਯੋਗ ਕੈਂਪ ਸ਼ੁਰੂ ਅਗਲੀ ਖ਼ਬਰ ਫ਼ਾਜ਼ਿਲਕਾ ’ਚ ਜ਼ਿਲ੍ਹਾ ਪੱਧਰੀ ਰੋਜ਼ਗਾਰ ਮੇਲਾ ਕੱਲ੍ਹ ਨੂੰ
Ad Position 24