11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਅਬੋਹਰ ’ਚ ਬੀ.ਐੱਡ. ਐਂਟਰੈਂਸ ਮੋਕ ਟੈਸਟ ਕਰਵਾਇਆ

Ad Position 21
No active advertisement
ਅਜੀਤ ਡੈਸਕ 29-07-2026
ਅਬੋਹਰ, 28 ਜੁਲਾਈ (ਵਿਵੇਕ ਹੂੜੀਆ)-ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਅਬੋਹਰ ਵਿਖੇ ਕਾਰਜਕਾਰੀ ਪ੍ਰਿੰਸੀਪਲ ਡਾ. ਵਿਜੇ ਗਰੋਵਰ ਦੀ ਰਹਿਨੁਮਾਈ ਅਤੇ ਡਾ. ਗੁਰਦੀਪ ਕੌਰ ਦੀ ਦੇਖ-ਰੇਖ ਹੇਠ ਬੀ.ਐੱਡ.ਐਂਟਰੈਂਸ ਮੋਕ ਟੈਸਟ ਕਰਵਾਇਆ ਗਿਆ। ਇਹ ਪ੍ਰੀਖਿਆ ਵਿਦਿਆਰਥੀਆਂ ਨੂੰ ਪ੍ਰਵੇਸ਼ ਪ੍ਰੀਖਿਆ ਦੇ ਨਵੇਂ ਪੈਟਰਨ ਤੋਂ ਜਾਣੂ ਕਰਵਾਉਣ, ਸਮਾਂ-ਪ੍ਰਬੰਧਨ ਸਿਖਾਉਣ ਅਤੇ ਉਨ੍ਹਾਂ ਦੀ ਤਿਆਰੀ ਦੇ ਮੁਲਾਂਕਣ ਲਈ ਕਰਵਾਈ ਗਈ ਸੀ। ਇਸ ਦੌਰਾਨ 23 ਜੁਲਾਈ ਨੂੰ ‘ਟੈਟ ਬਜ਼ਰ’ ਦੇ ਸਹਿਯੋਗ ਨਾਲ ਲਏ ਗਏ ਟੈਸਟ ਵਿਚ ਤਰਨਪ੍ਰੀਤ ਕੌਰ ਨੇ ਪਹਿਲਾ, ਨੂਰ ਅਤੇ ਸੁਖਮਨਬੀਰ ਸਿੰਘ ਨੇ ਦੂਜਾ ਅਤੇ ਸਿਮਰਨਜੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 24 ਜੁਲਾਈ ਨੂੰ ‘ਅਰੋੜਾ ਕਲਾਸਿਜ਼’ ਦੇ ਸਹਿਯੋਗ ਨਾਲ ਹੋਏ ਟੈੱਸਟ ਵਿਚ ਸਿਮਰਨਜੀਤ ਕੌਰ ਨੇ ਪਹਿਲਾ, ਤਰਨਪ੍ਰੀਤ ਕੌਰ ਨੇ ਦੂਜਾ ਅਤੇ ਖ਼ੁਸ਼ੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਟੈੱਸਟ ਤੋਂ ਬਾਅਦ ਮਾਹਿਰਾਂ ਨੇ ਵਿਦਿਆਰਥੀਆਂ ਨੂੰ ਪ੍ਰੀਖਿਆ ਦੀ ਬਿਹਤਰ ਰਣਨੀਤੀ ਅਤੇ ਅਧਿਐਨ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ। ਪ੍ਰਿੰਸੀਪਲ ਡਾ.ਵਿਜੇ ਗਰੋਵਰ ਨੇ ਜੇਤੂਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਪ੍ਰਤੀਯੋਗੀ ਪ੍ਰੀਖਿਆਵਾਂ ਵਿਚ ਸਫਲਤਾ ਲਈ ਨਿਰੰਤਰ ਅਭਿਆਸ ਅਤੇ ਅਨੁਸ਼ਾਸਨ ਬਹੁਤ ਜ਼ਰੂਰੀ ਹੈ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਡਾ. ਅਜੇ ਖੋਸਲਾ, ਮੈਡਮ ਗਗਨਦੀਪ ਕੌਰ, ਮੈਡਮ ਪਰਲ ਨਾਰੰਗ ਅਤੇ ਮੈਡਮ ਰਾਜ ਅਰੋੜਾ ਨੇ ਵਿਸ਼ੇਸ਼ ਯੋਗਦਾਨ ਪਾਇਆ।
Ad Position 22
No active advertisement
ਪਿਛਲੀ ਖ਼ਬਰ ਰੇਡੀਐਂਟ ਪਬਲਿਕ ਸਕੂਲ ਦੇ ਕ੍ਰਿਕਟਰਾਂ ਨੇ ਜ਼ੋਨ ਪੱਧਰੀ ਟੂਰਨਾਮੈਂਟ ’ਚ ਜਿੱਤੇ 2 ਚਾਂਦੀ ਦੇ ਤਗਮੇ ਅਗਲੀ ਖ਼ਬਰ ਮਾਡਰਨ ਮਾਲਵਾ ਸਕੂਲ ਬੁਰਜ ਮੁਹਾਰ ਦੇ ਖਿਡਾਰੀਆਂ ਨੇ ਖੋ-ਖੋ ਟੂਰਨਾਮੈਂਟ ’ਚ ਮਾਰੀ ਬਾਜ਼ੀ
Ad Position 24