13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਕੈਂਸਰ ਹਸਪਤਾਲ ਵਿਖੇ ਬੂਟੇ ਲਗਾ ਕੇ ਮਨਾਇਆ ਵਾਤਾਵਰਨ ਦਿਵਸ

Ad Position 21
No active advertisement
ਅਜੀਤ ਡੈਸਕ 29-07-2026
ਫ਼ਾਜ਼ਿਲਕਾ, 28 ਜੁਲਾਈ (ਦਵਿੰਦਰ ਪਾਲ ਸਿੰਘ)-ਭਾਰਤ ਵਿਕਾਸ ਪ੍ਰੀਸ਼ਦ ਫ਼ਾਜ਼ਿਲਕਾ ਸ਼ਾਖਾ ਵਲੋਂ ਵਾਤਾਵਰਨ ਦੀ ਸੰਭਾਲ ਲਈ ਸਥਾਨਕ ਕੈਂਸਰ ਹਸਪਤਾਲ ਵਿਖੇ ਪ੍ਰਾਂਤੀ ਸਲਾਹਕਾਰ ਸ਼੍ਰੀ ਨਿਵਾਸ ਬਿਹਾਨੀ ਅਤੇ ਪ੍ਰਾਂਤੀ ਕਾਰਜਕਾਰਨੀ ਮੈਂਬਰ ਵਿਕਟਰ ਛਾਬੜਾ ਦੀ ਦੇਖ-ਰੇਖ ਹੇਠ 85 ਨਵੇਂ ਬੂਟੇ ਲਗਾਏ ਗਏ। ਇਸ ਮੌਕੇ ਕਲੱਬ ਇੰਚਾਰਜ ਸੁਰੇਸ਼ ਕਸਰੀਜਾ ਅਤੇ ਸਕੱਤਰ ਅਸੀਮ ਮਿੱਤਲ ਨੇ ਦੱਸਿਆ ਕਿ ਪਰਿਸ਼ਦ ਸਮਾਜ ਭਲਾਈ ਅਤੇ ਵਾਤਾਵਰਨ ਦੀ ਰਾਖੀ ਲਈ ਹਮੇਸ਼ਾ ਤਤਪਰ ਰਹਿੰਦੀ ਹੈ ਅਤੇ ਲੋੜ ਪੈਣ ’ਤੇ ਹੋਰ ਪੌਦੇ ਵੀ ਲਗਾਏ ਜਾਣਗੇ। ਜ਼ਿਲ੍ਹਾ ਸੰਚਾਲਕ ਸ਼ਿਆਮ ਪੇੜੀਵਾਲ ਅਤੇ ਰਾਜਨ ਸਿੰਗਲਾ ਨੇ ਦੱਸਿਆ ਕਿ ਪਰਿਸ਼ਦ ਵਲੋਂ ਸੰਚਾਲਿਤ ਸੁਆਮੀ ਵਿਵੇਕਾਨੰਦ ਪਾਰਕ ਅੱਜ ਸ਼ਹਿਰ ਦਾ ਸਭ ਤੋਂ ਬਿਹਤਰੀਨ ਪਾਰਕ ਬਣ ਚੁੱਕਾ ਹੈ। ਸਕੂਲ/ਸ਼ਾਖਾ ਦੇ ਪ੍ਰਧਾਨ ਅਜੇ ਗੁਪਤਾ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਹਰ ਮੈਂਬਰ ਨੂੰ ਆਪਣੇ ਲਗਾਏ ਬੂਟੇ ਦੀ ਪੂਰੀ ਦੇਖਭਾਲ ਕਰਨ ਦਾ ਸੰਕਲਪ ਦਵਾਇਆ।
Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਨੇ ਸਿੱਖਿਆ ਮੰਤਰੀ ਦਾ ਅਸਤੀਫ਼ਾ ਲੈ ਕੇ ਦਿਖਾਇਆ ਵੱਡਾ ਦਿਲ- ਸੁਸ਼ੀਲ ਸਿਆਗ ਅਗਲੀ ਖ਼ਬਰ ਵਿਧਾਇਕ ਸਵਨਾ ਨੇ ਪਿੰਡ ਕੇਰੀਆਂ ’ਚ ਨਵੀਆਂ ਗਲੀਆਂ ਅਤੇ ਨਾਲੀਆਂ ਦਾ ਕੀਤਾ ਉਦਘਾਟਨ
Ad Position 24