12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਅਬੋਹਰ ਦੇ ਮਿਹਰ ਲਾਟਰੀ ਸੈਂਟਰ ਤੋਂ ਵਿਕੀ 50 ਰੁਪਏ ਦੀ ਟਿਕਟ ਨੇ ਬਦਲੀ ਕਿਸਮਤ, 15 ਲੱਖ ਦਾ ਨਿਕਲਿਆ ਇਨਾਮ, ਜੇਤੂ ਦੀ ਭਾਲ ਜਾਰੀ

ਅਬੋਹਰ, 12 ਅਗਸਤ (ਵਿਵੇਕ ਹੂੜੀਆ)- ਰੇਲਵੇ ਰੋਡ ਸਥਿਤ ‘ਮਿਹਰ ਲਾਟਰੀ ਸੈਂਟਰ’ ਤੋਂ ਖ਼ਰੀਦੀ ਗਈ ਮਹਿਜ਼ 50 ਰੁਪਏ ਦੀ ਟਿਕਟ ਨੇ ਇਕ ਵਿਅਕਤੀ ਨੂੰ ਰਾਤੋ-ਰਾਤ ਲਖਪਤੀ ਬਣਾ ਦਿੱਤਾ ਹੈ। ਪੰਜਾਬ ਸਟੇਟ ਲਾਟਰੀ ਦੀ ‘ਬੀ.

Ad Position 21
No active advertisement
ਜਾਣਕਾਰੀ ਦਿੰਦਾ ਹੋਇਆ ਲਾਟਰੀ ਸੰਚਾਲਕ। ਅਜੀਤ ਤਸਵੀਰ 13-08-2026
ਅਬੋਹਰ, 12 ਅਗਸਤ (ਵਿਵੇਕ ਹੂੜੀਆ)- ਰੇਲਵੇ ਰੋਡ ਸਥਿਤ ‘ਮਿਹਰ ਲਾਟਰੀ ਸੈਂਟਰ’ ਤੋਂ ਖ਼ਰੀਦੀ ਗਈ ਮਹਿਜ਼ 50 ਰੁਪਏ ਦੀ ਟਿਕਟ ਨੇ ਇਕ ਵਿਅਕਤੀ ਨੂੰ ਰਾਤੋ-ਰਾਤ ਲਖਪਤੀ ਬਣਾ ਦਿੱਤਾ ਹੈ। ਪੰਜਾਬ ਸਟੇਟ ਲਾਟਰੀ ਦੀ ‘ਬੀ. ਬੀ 3818’ ਨੰਬਰ ਦੀ ਟਿਕਟ ’ਤੇ 15 ਲੱਖ ਰੁਪਏ ਦਾ ਪਹਿਲਾ ਇਨਾਮ ਨਿਕਲਿਆ ਹੈ। ਹਾਲਾਂਕਿ, ਅਜੇ ਤੱਕ ਇਨਾਮ ਜਿੱਤਣ ਵਾਲੇ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ। ਇਸ ਖ਼ੁਸ਼ੀ ਵਿਚ ਲਾਟਰੀ ਸੈਂਟਰ ਦੇ ਸੰਚਾਲਕਾਂ ਵਲੋਂ ਢੋਲ ਦੀ ਥਾਪ ’ਤੇ ਨੱਚ ਕੇ ਅਤੇ ਮਿਠਾਈ ਵੰਡ ਕੇ ਜਸ਼ਨ ਮਨਾਇਆ ਗਿਆ। ਸੈਂਟਰ ਸੰਚਾਲਕ ਪ੍ਰਦੀਪ ਪਸਰੀਚਾ ਅਤੇ ਪ੍ਰਸ਼ਾਂਤ ਪਸਰੀਚਾ ਨੇ ਦੱਸਿਆ ਕਿ ਜੇਤੂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਅਪੀਲ ਕੀਤੀ ਕਿ ਜਿਸ ਵੀ ਵਿਅਕਤੀ ਕੋਲ ਇਹ ਟਿਕਟ ਹੈ, ਉਹ ਤੁਰੰਤ ਸੈਂਟਰ ਨਾਲ ਸੰਪਰਕ ਕਰੇ। ਜ਼ਿਕਰਯੋਗ ਹੈ ਕਿ ਇਸ ਸੈਂਟਰ ਤੋਂ ਪਹਿਲਾਂ ਵੀ ਕਈ ਲੋਕ ਲੱਖਾਂ-ਕਰੋੜਾਂ ਦੇ ਇਨਾਮ ਜਿੱਤ ਚੁੱਕੇ ਹਨ।
Ad Position 22
No active advertisement
ਪਿਛਲੀ ਖ਼ਬਰ ਜੁਗਾੜੂ ਵਾਹਨ ਨੂੰ ਬਚਾਉਂਦਿਆਂ ਵਾਪਰਿਆ ਹਾਦਸਾ, ਬੱਸ ਖੰਭੇ ਅਤੇ ਕੰਧ ਨਾਲ ਟਕਰਾਈ ਅਗਲੀ ਖ਼ਬਰ 15 ਅਗਸਤ ਦੇ ਮੱਦੇਨਜ਼ਰ ਅਬੋਹਰ ਰੇਲਵੇ ਸਟੇਸ਼ਨ ’ਤੇ ਰੇਲਵੇ ਪੁਲਿਸ ਨੇ ਚਲਾਇਆ ਚੈਕਿੰਗ ਅਭਿਆਨ
Ad Position 24