12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਜੁਗਾੜੂ ਵਾਹਨ ਨੂੰ ਬਚਾਉਂਦਿਆਂ ਵਾਪਰਿਆ ਹਾਦਸਾ, ਬੱਸ ਖੰਭੇ ਅਤੇ ਕੰਧ ਨਾਲ ਟਕਰਾਈ

ਫ਼ਾਜ਼ਿਲਕਾ, 12 ਅਗਸਤ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਛੱਪੜੀ ਵਾਲਾ ਨੇੜੇ ਜਲਾਲਾਬਾਦ-ਫਾਜ਼ਿਲਕਾ ਸੜਕ ’ਤੇ ਇਕ ਪ੍ਰਾਈਵੇਟ ਬੱਸ ਅਤੇ ਮੋਟਰਸਾਈਕਲ ਟਰਾਲੀ ਜੁਗਾੜੂ ਵਾਹਨ ਵਿਚਕਾਰ ਟੱਕਰ ਹੋ ਗਈ। ਹਾਦਸੇ ਦੌਰਾਨ ਬੱਸ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਬਿਜਲੀ ਦੇ ਖੰਭੇ ਅਤੇ ਇਕ ਕੰਧ ਨਾਲ ਜਾ ਟਕਰਾਈ।

Ad Position 21
No active advertisement
ਛੱਪੜੀ ਵਾਲਾ ਨੇੜੇ ਹੋਏ ਹਾਦਸੇ ’ਚ ਨੁਕਸਾਨੀ ਪ੍ਰਾਈਵੇਟ ਬੱਸ। ਅਜੀਤ ਤਸਵੀਰ 13-08-2026
ਫ਼ਾਜ਼ਿਲਕਾ, 12 ਅਗਸਤ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਛੱਪੜੀ ਵਾਲਾ ਨੇੜੇ ਜਲਾਲਾਬਾਦ-ਫਾਜ਼ਿਲਕਾ ਸੜਕ ’ਤੇ ਇਕ ਪ੍ਰਾਈਵੇਟ ਬੱਸ ਅਤੇ ਮੋਟਰਸਾਈਕਲ ਟਰਾਲੀ ਜੁਗਾੜੂ ਵਾਹਨ ਵਿਚਕਾਰ ਟੱਕਰ ਹੋ ਗਈ। ਹਾਦਸੇ ਦੌਰਾਨ ਬੱਸ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਬਿਜਲੀ ਦੇ ਖੰਭੇ ਅਤੇ ਇਕ ਕੰਧ ਨਾਲ ਜਾ ਟਕਰਾਈ। ਹਾਦਸੇ ਵਿਚ ਬੱਸ ਚਾਲਕ ਅਤੇ ਜੁਗਾੜੂ ਵਾਹਨ ਚਾਲਕ ਜ਼ਖ਼ਮੀ ਹੋ ਗਏ, ਜਦਕਿ ਬੱਸ ਵਿਚ ਸਵਾਰ 5-6 ਯਾਤਰੀ ਵਾਲ-ਵਾਲ ਬਚ ਗਏ। ਜਾਣਕਾਰੀ ਅਨੁਸਾਰ ਜਲਾਲਾਬਾਦ ਤੋਂ ਫ਼ਾਜ਼ਿਲਕਾ ਵੱਲ ਜਾ ਰਹੀ ਪ੍ਰਾਈਵੇਟ ਬੱਸ ਜਦੋਂ ਪਿੰਡ ਛੱਪੜੀ ਵਾਲਾ ਨੇੜੇ ਪਹੁੰਚੀ ਤਾਂ ਇਕ ਵਿਅਕਤੀ ਮੋਟਰਸਾਈਕਲ ਟਰਾਲੀ ਜੁਗਾੜੂ ਵਾਹਨ ’ਤੇ ਕਰੀਬ 10 ਗੱਟੇ ਖਾਦ ਲੱਦ ਕੇ ਸੜਕ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਵਾਹਨ ’ਤੇ ਜ਼ਿਆਦਾ ਸਮਾਨ ਲੱਦਿਆ ਹੋਣ ਕਾਰਨ ਉਹ ਸਮੇਂ ਸਿਰ ਸੜਕ ਪਾਰ ਨਹੀਂ ਕਰ ਸਕਿਆ। ਸਾਹਮਣੇ ਤੋਂ ਆ ਰਹੀ ਬੱਸ ਦੇ ਚਾਲਕ ਨੇ ਬੱਸ ਨੂੰ ਇਕ ਪਾਸੇ ਮੋੜ ਦਿੱਤਾ। ਬੱਸ ਚਾਲਕ ਦੀ ਕੋਸ਼ਿਸ਼ ਦੇ ਬਾਵਜੂਦ ਬੱਸ ਸੜਕ ਕਿਨਾਰੇ ਲੱਗੇ ਬਿਜਲੀ ਦੇ ਖੰਭੇ ਅਤੇ ਕੰਧ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬਿਜਲੀ ਦਾ ਖੰਭਾ ਟੁੱਟ ਗਿਆ ਅਤੇ ਕੰਧ ਵੀ ਨੁਕਸਾਨੀ ਗਈ। ਬੱਸ ਦੇ ਅਗਲੇ ਹਿੱਸੇ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਪਹੁੰਚਾਇਆ ਗਿਆ। ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਖੇਤੀਬਾੜੀ ਵਿਭਾਗ ਵਲੋਂ ਪਰਾਲੀ ਪ੍ਰਬੰਧਨ ਲਈ ਬੈਲਰ ਚਾਲਕਾਂ ਨਾਲ ਵਿਸ਼ੇਸ਼ ਮੀਟਿੰਗ ਪਰਾਲੀ ਦਾ ਘੱਟੋ-ਘੱਟ ਮੁੱਲ 230 ਰੁਪਏ ਪ... ਅਗਲੀ ਖ਼ਬਰ ਅਬੋਹਰ ਦੇ ਮਿਹਰ ਲਾਟਰੀ ਸੈਂਟਰ ਤੋਂ ਵਿਕੀ 50 ਰੁਪਏ ਦੀ ਟਿਕਟ ਨੇ ਬਦਲੀ ਕਿਸਮਤ, 15 ਲੱਖ ਦਾ ਨਿਕਲਿਆ ਇਨਾਮ, ਜੇਤੂ ਦੀ ਭਾਲ...
Ad Position 24