ਪੰਜਾਬ ਰਾਜ ਖ਼ੁਰਾਕ ਕਮਿਸ਼ਨ ਦੇ ਮੈਂਬਰ ਚੇਤਨ ਪ੍ਰਕਾਸ਼ ਧਾਲੀਵਾਲ ਵਲੋਂ ਜ਼ਿਲ੍ਹਾ ਫ਼ਾਜ਼ਿਲਕਾ ਦਾ ਅਚਨਚੇਤ ਦੌਰਾ
ਫ਼ਾਜ਼ਿਲਕਾ, 12 ਅਗਸਤ (ਦਵਿੰਦਰ ਪਾਲ ਸਿੰਘ)-ਪੰਜਾਬ ਰਾਜ ਖ਼ੁਰਾਕ ਕਮਿਸ਼ਨ ਦੇ ਮੈਂਬਰ ਚੇਤਨ ਪ੍ਰਕਾਸ਼ ਧਾਲੀਵਾਲ ਵਲੋਂ ਜ਼ਿਲ੍ਹਾ ਫ਼ਾਜ਼ਿਲਕਾ ਦੇ ਵੱਖ-ਵੱਖ ਸਕੂਲਾਂ, ਆਂਗਣਵਾੜੀ ਸੈਂਟਰਾਂ ਅਤੇ ਰਾਸ਼ਨ ਡੀਪੂਆਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਇਸ ਦੌਰਾਨ ਨੈਸ਼ਨਲ ਫੂਡ ਸਕਿਓਰਿਟੀ ਐਕਟ (2013) ਅਧੀਨ ਚੱਲ ਰਹੀਆਂ ਸਕੀਮਾਂ ਦੀ ਪੜਤਾਲ ਕਰਦਿਆਂ ਕਈ ਖ਼ਾਮੀਆਂ ਸਾਹਮਣੇ ਆਈਆਂ।
ਫ਼ਾਜ਼ਿਲਕਾ, 12 ਅਗਸਤ (ਦਵਿੰਦਰ ਪਾਲ ਸਿੰਘ)-ਪੰਜਾਬ ਰਾਜ ਖ਼ੁਰਾਕ ਕਮਿਸ਼ਨ ਦੇ ਮੈਂਬਰ ਚੇਤਨ ਪ੍ਰਕਾਸ਼ ਧਾਲੀਵਾਲ ਵਲੋਂ ਜ਼ਿਲ੍ਹਾ ਫ਼ਾਜ਼ਿਲਕਾ ਦੇ ਵੱਖ-ਵੱਖ ਸਕੂਲਾਂ, ਆਂਗਣਵਾੜੀ ਸੈਂਟਰਾਂ ਅਤੇ ਰਾਸ਼ਨ ਡੀਪੂਆਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਇਸ ਦੌਰਾਨ ਨੈਸ਼ਨਲ ਫੂਡ ਸਕਿਓਰਿਟੀ ਐਕਟ (2013) ਅਧੀਨ ਚੱਲ ਰਹੀਆਂ ਸਕੀਮਾਂ ਦੀ ਪੜਤਾਲ ਕਰਦਿਆਂ ਕਈ ਖ਼ਾਮੀਆਂ ਸਾਹਮਣੇ ਆਈਆਂ। ਨਿਰੀਖਣ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ ਰਾਮਪੁਰਾ ਵਿਖੇ ਆਰ.ਓ.ਪਾਣੀ ਦਾ ਟੀ.ਡੀ.ਐੱਸ. ਜ਼ਿਆਦਾ ਪਾਇਆ ਗਿਆ, ਜਿਸ ਦੀ ਗੁਣਵੱਤਾ ਸੁਧਾਰਨ ਦੀ ਹਦਾਇਤ ਕੀਤੀ ਗਈ। ਸਰਕਾਰੀ ਮਿਡਲ ਤੇ ਪ੍ਰਾਇਮਰੀ ਸਕੂਲ ਜੰਡ ਵਾਲਾ ਖਰਤਾ ਵਿਚ ਮਿਡ-ਡੇ-ਮੀਲ ਦੇ ਕਣਕ-ਚਾਵਲਾਂ ਵਿਚ ਸੁਸਰੀ ਪਾਈ ਗਈ, ਜਦਕਿ ਹਾਈ ਸਕੂਲ ਹੀਰਾਂਵਾਲੀ ਵਿਖੇ ਨਿਰਧਾਰਿਤ ਸਮੇਂ (11:40 ਵਜੇ) ਤੋਂ ਪਹਿਲਾਂ 11:15 ਵਜੇ ਹੀ ਖਾਣਾ ਵੰਡਿਆ ਜਾ ਰਿਹਾ ਸੀ। ਆਂਗਣਵਾੜੀ ਸੈਂਟਰ ਰਾਮਪੁਰਾ ਵਿਚ ਵੀ ਰਾਸ਼ਨ ’ਚ ਸੁਸਰੀ ਮਿਲੀ, ਜਿਸ ਨੂੰ ਤੁਰੰਤ ਬਦਲਣ ਦੇ ਨਿਰਦੇਸ਼ ਦਿੱਤੇ ਗਏ। ਆਂਗਣਵਾੜੀ ਸੈਂਟਰ ਜੰਡ ਵਾਲਾ ਖਰਤਾ ਖੁੱਲ੍ਹਾ ਹੋਣ ਦੇ ਬਾਵਜੂਦ ਸਟਾਫ਼ ਗੈਰ-ਹਾਜ਼ਰ ਸੀ। ਇਸ ਤੋਂ ਇਲਾਵਾ ਰਾਸ਼ਨ ਡੀਪੂਆਂ ਦੀ ਚੈਕਿੰਗ ਦੌਰਾਨ ਖਿਓਵਾਲੀ ਢਾਬ ਵਿਖੇ ਕਣਕ ਪਹੁੰਚਣ ਦੇ ਬਾਵਜੂਦ ਵੰਡ ਸ਼ੁਰੂ ਨਾ ਹੋਣ ’ਤੇ ਜਲਦ ਵੰਡ ਪ੍ਰਕਿਰਿਆ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਗਏ।