ਅਬੋਹਰ, 30 ਜੁਲਾਈ (ਤੇਜਿੰਦਰ ਸਿੰਘ ਖ਼ਾਲਸਾ)-ਬਾਰ ਐਸੋਸੀਏਸ਼ਨ ਅਬੋਹਰ ਵਲੋਂ ਐਲ.ਏ.ਡੀ.ਸੀ ਸਿਸਟਮ ਦੇ ਵਿਰੋਧ ਵਿਚ ਚੱਲ ਰਹੀ ਹੜਤਾਲ ਦੌਰਾਨ ਹਰ ਰੋਜ਼ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਵਕੀਲ ਭੁੱਖ ਹੜਤਾਲ ‘ਤੇ ਬੈਠ ਕੇ ਆਪਣਾ ਰੋਸ ਪ੍ਰਗਟਾਵਾ ਕਰ ਰਹੇ ਹਨ। ਜਿਸ ਤਹਿਤ ਅੱਜ ਭੁੱਖ ਹੜਤਾਲ ਤੇ ਐਡਵੋਕੇਟ ਪਵਨ ਕੁਮਾਰ ਸ਼ਰਮਾ, ਜਤਿੰਦਰ ਭੋਬਰੀਆ, ਰਾਜਨਦੀਪ ਕੌਰ, ਮਧੂ ਬਾਲਾ, ਅਨੰਤਬੀਰ ਸਿੰਘ ਹੇਅਰ, ਅਜੈ ਰਿਣਵਾ, ਮੰਥਨ ਰਿਣਵਾ, ਅਨਮੋਲ ਹੇਅਰ, ਅਮਨਦੀਪ ਕੌਰ ਭੁੰਬਲਾ, ਗਗਨਦੀਪ ਸਿੰਘ ਕੰਬੋਜ ਅਤੇ ਦਿਲਪ੍ਰੀਤ ਸਿੰਘ ਨੇ ਸਮਰਥਨ ਦਿੱਤਾ। ਇਸ ਮੌਕੇ ਵਕੀਲਾਂ ਵਲੋਂ ਕੋਰਟ ਕੰਪਲੈਕਸ ਵਿਚ ਰੋਸ ਰੈਲੀ ਵੀ ਕੱਢੀ ਗਈ ਅਤੇ ਕੁੱਝ ਸਮੇਂ ਲਈ ਦਫ਼ਤਰ ਬੰਦ ਕਰਕੇ ਰੋਸ ਪ੍ਰਗਟਾਵਾ ਵੀ ਕੀਤਾ। ਬਾਰ ਐਸੋਸੀਏਸ਼ਨ ਅਬੋਹਰ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਰਾੜ, ਸਕੱਤਰ ਅੰਮ੍ਰਿਤਪਾਲ ਸਿੰਘ ਤਿੰਨਾ, ਜੁਆਇੰਟ ਸਕੱਤਰ ਅਨੁਜ ਚੌਧਰੀ ਅਤੇ ਕੈਸ਼ੀਅਰ ਪਵਨ ਕੁਮਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਦਾ ਧਰਨਾ ਐਲ.ਏ.ਡੀ.ਸੀ ਸਿਸਟਮ ਦੇ ਵਿਰੋਧ ਵਿਚ ਹੈ ਅਤੇ ਉਨ੍ਹਾਂ ਦੀ ਮੰਗ ਹੈ ਕਿ ਭਾਰਤ ਦੇ ਚੀਫ਼ ਜਸਟਿਸ ਇਸ ਪ੍ਰਣਾਲੀ ਨੂੰ ਜਲਦ ਤੋਂ ਜਲਦ ਵਾਪਸ ਲੈਣ। ਇਸ ਮੌਕੇ ਐਡਵੋਕੇਟ ਹਰਪ੍ਰੀਤ ਸਿੰਘ, ਰਜਨੀਤ ਫੋਰ, ਗੋਬਿੰਦ ਲਾਲ ਟੁਟੇਜਾ, ਗੋਪਾਲ ਕੰਬੋਜ, ਪ੍ਰਤਾਪ ਸਿੰਘ ਤਿੰਨਾ, ਜੈ ਦਿਆਲ ਕਾਂਟੀਵਾਲ, ਵਿਵੇਕ ਗੁੱਲਬਧਰ, ਵੇਦ ਪ੍ਰਕਾਸ਼ ਭਾਟੀ, ਗੌਰਵ ਬਜਾਜ, ਗੋਕਲ ਮਿੱਢਾ, ਸੁਰਿੰਦਰ ਨਿਰਾਣੀਆ, ਸੁਰਿੰਦਰ ਗੇਦਰ, ਮਨਦੀਪ ਸਿੰਘ, ਹਰਿੰਦਰ ਸਿੰਘ ਸਿੱਧੂ, ਸੁਨੀਲ ਕੰਬੋਜ, ਸੁਨੀਤਾ ਸ਼ਰਮਾ, ਸੁਨੀਲ ਮਹਿਰਾ, ਜਸਬੀਰ ਸਿੰਘ ਜੰਮੂ, ਮਨਜੀਤ ਜਸੂਜਾ, ਸੁਰਿੰਦਰ ਸਿੰਘ ਜੰਮੂ, ਪ੍ਰਵੀਨ ਧੰਜੂ, ਗੁਰਸੇਵਕ ਸਿੰਘ ਸਿੱਧੂ, ਸ਼੍ਰਵਣ ਕੁਮਾਰ, ਮੁਕੇਸ਼ ਕੁਮਾਰ ਲੱਕੀ, ਸਿਕੰਦਰ ਬਰਾੜ, ਚਾਂਦ ਪਹਿਵਾਲ, ਸੰਦੀਪ ਬਜਾਜ, ਦਿਲਰਾਜ ਸਿੰਘ, ਅਮਨਦੀਪ ਸਿੰਘ ਰੱਖੜਾ, ਗੌਰਵ ਧੂੜੀਆ, ਗੌਤਮ ਕਪੂਰ, ਅਜੈ ਗਿਲਹੋਤਰਾ, ਵਿਜੈ ਜੱਗਾ, ਨਰਿੰਦਰ ਗਰਗ, ਅਨੰਦ ਗੁਪਤਾ, ਲਖਵਿੰਦਰ ਸਿੰਘ ਸਿੱਧੂ, ਅਰੁਣ ਮੁੰਜਾਲ, ਕੰਵਰ ਸੈਨ, ਰਵੀ ਕੁਮਾਰ, ਰਵੀ ਕੜਵਾਸਰਾ, ਸੁਰੀਨ ਕੜਵਾਸਰਾ, ਧਰਮਿੰਦਰ ਬਰਾੜ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਕੀਲ ਹਾਜ਼ਰ ਸਨ।