01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਜੈਸਰਤ ਸਿੰਘ ਸੰਧੂ ਨੇ ਅਸ਼ੋਕ ਕੁਮਾਰ ਅਨੇਜਾ ਨੂੰ ਸ਼ਸ਼ੀ ਅਨੇਜਾ ਦੇ ਕੌਂਸਲਰ ਬਣਨ ’ਤੇ ਦਿੱਤੀ ਵਧਾਈ

Ad Position 21
No active advertisement
ਅਜੀਤ ਡੈਸਕ 01-08-2026
ਜਲਾਲਾਬਾਦ,31 ਜੁਲਾਈ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਅਸ਼ੋਕ ਕੁਮਾਰ ਅਨੇਜਾ ਨੂੰ ਉਨ੍ਹਾਂ ਦੀ ਪਤਨੀ ਸ਼ਸ਼ੀ ਅਨੇਜਾ ਦੇ ਜਲਾਲਾਬਾਦ ਤੋਂ ਕੌਂਸਲਰ ਬਣਨ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਆਗੂ ਜੈਸਰਤ ਸਿੰਘ ਸੰਧੂ ਖੜੁੰਜ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਵਧਾਈ ਦੇਣ ਲਈ ਪਹੁੰਚੇ। ਜੈਸਰਤ ਸਿੰਘ ਸੰਧੂ ਵਲ਼ੋਂ ਅਸ਼ੋਕ ਅਨੇਜਾ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ ਗਈ ਅਤੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਸ਼ਸ਼ੀ ਅਨੇਜਾ ਨੇ ਵਾਰਡ ਨੰ 5 ਵਿਚੋਂ ਵਿਰੋਧੀ ਸਰਕਾਰ ਦੇ ਹੋਣ ਦੇ ਬਾਵਜੂਦ ਜਿੱਤ ਪ੍ਰਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਜਿੱਤ ਅਸ਼ੋਕ ਕੁਮਾਰ ਅਨੇਜਾ ਦੇ ਮਿਲਵਰਤਨ ਵਾਲੇ ਸੁਭਾਅ ਕਾਰਨ ਪ੍ਰਾਪਤ ਹੋਈ ਹੈ। ਉਨ੍ਹਾਂ ਵਲੋਂ ਪਾਰਟੀ ਲਈ ਕੀਤੀ ਜਾਂਦੀ ਮਿਹਨਤ ਤੇ ਲੋਕਾਂ ਦੇ ਨਾਲ ਪਿਆਰ ਇਸ ਗੱਲ ਦਾ ਸਬੂਤ ਹੈ ਕਿ ਉਹ ਲੋਕਾਂ ਵਿਚ ਹਰਮਨ-ਪਿਆਰੇ ਹਨ। ਅਸ਼ੋਕ ਕੁਮਾਰ ਅਨੇਜਾ ਵਲ਼ੋਂ ਜੈਸਰਤ ਸਿੰਘ ਸੰਧੂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਹੋਰ ਪਤਵੰਤੇ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹਲਕਾ ਫ਼ਿਰੋਜ਼ਪੁਰ ਦਿਹਾਤੀ ’ਚ ਐਸ.ਆਈ.ਆਰ.-2026 ਤਹਿਤ ਘਰ-ਘਰ ਸਰਵੇ ਦਾ 100 ਫ਼ੀਸਦੀ ਕੰਮ ਮੁਕੰਮਲ ਹੋਣ ’ਤੇ ਵਧੀਕ ਡਿਪਟੀ ਕਮ... ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੀ ਪਾਵਨ ਜਨਮ ਭੂਮੀ ਦੀ ਪਵਿੱਤਰ ਮਿੱਟੀ ਭਲਕੇ ਪਹੁੰਚੇਗੀ ਫ਼ਿਰੋਜ਼ਪੁਰ
Ad Position 24
No active advertisement