ਸੀਨੀਅਰ ਸਿਟੀਜ਼ਨ ਵੈੱਲਫੇਅਰ ਸੁਸਾਇਟੀ ਨੇ ਸੀਨੀਅਰ ਸਿਟੀਜ਼ਨ ਡੇ ਮਨਾਇਆ
ਜਲਾਲਾਬਾਦ, 21 ਅਗਸਤ (ਕਰਨ ਚੁਚਰਾ)-ਸੀਨੀਅਰ ਸਿਟੀਜ਼ਨ ਵੈੱਲਫੇਅਰ ਸੁਸਾਇਟੀ (ਰਜਿ.) ਜਲਾਲਾਬਾਦ ਵਲੋਂ ਸੀਨੀਅਰ ਸਿਟੀਜ਼ਨ ਡੇਅ ਡਾ.
ਜਲਾਲਾਬਾਦ, 21 ਅਗਸਤ (ਕਰਨ ਚੁਚਰਾ)-ਸੀਨੀਅਰ ਸਿਟੀਜ਼ਨ ਵੈੱਲਫੇਅਰ ਸੁਸਾਇਟੀ (ਰਜਿ.) ਜਲਾਲਾਬਾਦ ਵਲੋਂ ਸੀਨੀਅਰ ਸਿਟੀਜ਼ਨ ਡੇਅ ਡਾ.ਤਿਲਕ ਰਾਜ ਕੁਮਾਰ ਦੇ ਗ੍ਰਹਿ ਵਿਖੇ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਹ ਸਮਾਗਮ ਪ੍ਰਧਾਨ ਰਮੇਸ਼ ਕੁਮਾਰ ਵਧਵਾ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਵਿਚ ਪ੍ਰਧਾਨ ਰਮੇਸ਼ ਕੁਮਾਰ ਵਧਵਾ ਨੇ ਆਏ ਹੋਏ ਸਾਰੇ ਮੈਂਬਰਾਂ ਦਾ ਨਿੱਘਾ ਸਵਾਗਤ ਕੀਤਾ। ਇਸ ਉਪਰੰਤ 1988 ਵਿਚ ਅਮਰੀਕਾ ਵਿਚ ਮਨਾਏ ਗਏ ਪਹਿਲੇ ਸੀਨੀਅਰ ਸਿਟੀਜ਼ਨ ਡੇਅ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਸਮਾਗਮ ਦੌਰਾਨ ਬੁਲਾਰਿਆਂ ਨੇ ਪਹਿਲਾਂ ਕੀਤੇ ਗਏ ਕਾਰਜਾਂ ਅਤੇ ਭਵਿੱਖ ਵਿਚ ਕੀਤੇ ਜਾਣ ਵਾਲੇ ਸਮਾਜ ਭਲਾਈ ਦੇ ਕੰਮਾਂ ’ਤੇ ਵਿਸਥਾਰਪੂਰਵਕ ਚਰਚਾ ਕੀਤੀ ਅਤੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ’ਤੇ ਦੇਵ ਰਾਜ ਸ਼ਰਮਾ ਚੇਅਰਮੈਨ ਮਾਰਕੀਟ ਕਮੇਟੀ ਜਲਾਲਾਬਾਦ, ਐੱਸ.ਸੀ.ਸਚਦੇਵਾ, ਰਾਜੇਸ਼ ਕੁਮਾਰ ਛਾਬੜਾ, ਡਾ.ਤਿਲਕ ਰਾਜ ਕੁਮਾਰ, ਕੇਦਾਰ ਨਾਥ ਨਾਗਪਾਲ, ਕੇ.ਜੀ. ਸ਼ਰਮਾ, ਅਵਿਨਾਸ਼ ਚੰਦਰ ਡੋਡਾ, ਗੁਰਬਚਨ ਸਿੰਘ ਮਦਾਨ, ਅਸ਼ਵਨੀ ਕੁਮਾਰ ਮਦਾਨ, ਸੁਭਾਸ਼ ਕੁਮਾਰ, ਰਾਜ ਕੁਮਾਰ ਸਿਡਾਨਾ, ਸ਼ੀਲਾ ਕੁਮਾਰ ਆਦਿ ਹਾਜ਼ਰ ਸਨ।