22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਟੀਚਰਜ਼ ਕਲੱਬ ਅਬੋਹਰ ਵਲੋਂ ਅਧਿਆਪਕ ਦਿਹਾੜੇ ਮੌਕੇ ਸੇਵਾ-ਮੁਕਤ ਅਧਿਆਪਕ ਕੀਤੇ ਜਾਣਗੇ ਸਨਮਾਨਿਤ

ਅਬੋਹਰ, 22 ਅਗਸਤ (ਤੇਜਿੰਦਰ ਸਿੰਘ ਖ਼ਾਲਸਾ)-ਅਧਿਆਪਕ ਦਿਵਸ ਦੇ ਸਬੰਧ ਵਿਚ ਸਨਮਾਨ ਸਮਾਰੋਹ ਟੀਚਰਜ਼ ਹੋਮ ਵਿਖੇ ਕਰਵਾਇਆ ਜਾਵੇਗਾ। ਇਸ ਸੰਬੰਧੀ ਟੀਚਰਜ਼ ਹੋਮ ਅਬੋਹਰ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 23-08-2026
ਅਬੋਹਰ, 22 ਅਗਸਤ (ਤੇਜਿੰਦਰ ਸਿੰਘ ਖ਼ਾਲਸਾ)-ਅਧਿਆਪਕ ਦਿਵਸ ਦੇ ਸਬੰਧ ਵਿਚ ਸਨਮਾਨ ਸਮਾਰੋਹ ਟੀਚਰਜ਼ ਹੋਮ ਵਿਖੇ ਕਰਵਾਇਆ ਜਾਵੇਗਾ। ਇਸ ਸੰਬੰਧੀ ਟੀਚਰਜ਼ ਹੋਮ ਅਬੋਹਰ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਭੁਪਿੰਦਰ ਉਤਰੇਜਾ ਨੇ ਦੱਸਿਆ ਕਿ ਸਾਲ 2025-26 ਦੌਰਾਨ ਸੇਵਾ ਮੁਕਤ ਹੋਏ ਅਧਿਆਪਕਾਂ ਨੂੰ ਅਧਿਆਪਕ ਦਿਹਾੜੇ ਮੌਕੇ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉੱਤਮ ਕਾਰਜਸ਼ੀਲ ਅਧਿਆਪਕਾਂ ਨੂੰ ਲਾਈਫ਼ ਟਾਈਮ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਸਨਮਾਨ ਸਮਾਰੋਹ ਦੌਰਾਨ ਕਿਤਾਬ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਉਨ੍ਹਾਂ 1 ਸਤੰਬਰ 2025 ਤੋਂ 31 ਅਗਸਤ 2026 ਦੌਰਾਨ ਰਿਟਾਇਰਡ ਅਤੇ ਉੱਤਮ ਕਾਰਜਸ਼ੀਲ ਅਧਿਆਪਕਾਂ ਦੇ ਨਾਂ ਟੀਚਰਜ਼ ਕਲੱਬ ਦੇ ਕਾਰਜਕਾਰੀ ਮੈਂਬਰਾਂ ਤੱਕ ਭੇਜੇ ਜਾਣ ਦੀ ਅਪੀਲ ਵੀ ਕੀਤੀ। ਇਸ ਮੀਟਿੰਗ ਵਿਚ ਦੇਵ ਸਿੰਘ ਖਹਿਰਾ, ਸੰਜੀਵ ਕੁਮਾਰ, ਰਾਕੇਸ਼ ਰਾਹੇਜਾ, ਭੁਪਿੰਦਰ ਉਤਰੇਜਾ, ਪ੍ਰੇਮ ਸਿਡਾਨਾ, ਮੋਹਨ ਲਾਲ ਪ੍ਰਿੰਸੀਪਲ, ਵਿਮਲ ਕਟਾਰੀਆ, ਅਸ਼ੋਕ ਛਾਬੜਾ, ਅਸ਼ਵਨੀ ਭੱਲਾ, ਅਸ਼ੋਕ ਫੁਟੇਲਾ, ਗੌਤਮ ਗੌੜ, ਸੁਰਿੰਦਰ ਬਿੱਲਾ ਪੱਟੀ, ਸੂਰਜਾ ਰਾਮ, ਅਸ਼ਵਨੀ ਕੁਮਾਰ, ਨਵਤੇਜ ਸਿੰਘ ਚਹਿਲ, ਭੁਪਿੰਦਰ ਸਿੰਘ, ਵਿਜੈਅੰਤ ਜੁਨੇਜਾ, ਵਿਨੋਦ ਰਾਹੇਜਾ, ਨੀਰਜ ਕਾਲੜਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਗੋਲਡੀ ਕੰਬੋਜ ਵਲੋਂ ਮੰਡੀ ਰੋੜਾਂਵਾਲੀ ’ਚ ਨਵੀਂ ਬਣੀ ਸਕੂਲ ਆਫ਼ ਹੈਪੀਨਸ ਦੀ ਬਿਲਡਿੰਗ ਸਮੇਤ ਹੋਰ ਬਿਲਡਿੰਗਾਂ ਦਾ ਉ... ਅਗਲੀ ਖ਼ਬਰ ਨੈਸ਼ਨਲ ਡਿਗਰੀ ਕਾਲਜ ਚੁਵਾੜਿਆਂ ਵਾਲੀ ਵਿਖੇ ‘ਤੀਆਂ ਦਾ ਤਿਉਹਾਰ’ ਮਨਾਇਆ
Ad Position 24